ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸ਼ਹਿਰ ਵਿੱਚ ਵਿਸ਼ੇਸ਼ ਜਿਗਰ ਦੇ ਇਲਾਜ ਦੀ ਵੱਧ ਰਹੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ, ਫੋਰਟਿਸ ਹਸਪਤਾਲ, ਚੰਡੀਗੜ੍ਹ ਰੋਡ, ਲੁਧਿਆਣਾ ਨੇ ਮੁਫ਼ਤ ਲਿਵਰ ਓ.ਪੀ.ਡੀ. ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੀ ਅਗਵਾਈ ਡਾ: ਨਿਤਿਨ ਸ਼ੰਕਰ ਬਹਿਲ, ਡਾਇਰੈਕਟਰ, ਇੰਸਟੀਟਿਊਟ ਆਫ ਗੈਸਟ੍ਰੋ ਐਂਡ ਲਿਵਰ ਡਿਜ਼ੀਜ਼, ਫੋਰਟਿਸ ਹਸਪਤਾਲ ਲੁਧਿਆਣਾ ਕਰ ਰਹੇ ਹਨ। ਫੋਰਟਿਸ ਹਸਪਤਾਲ ਲੁਧਿਆਣਾ ਦੀ ਤਕਨੀਕੀ ਡਾਕਟਰੀ ਟੀਮ, ਜਿਸ ਵਿੱਚ ਡਾ: ਰਾਜੂ ਸਿੰਘ ਛੀਨਾ, ਡਾਇਰੈਕਟਰ, ਗੈਸਟ੍ਰੋਐਂਟਰੋਲੋਜੀ ਅਤੇ ਡਾ: ਅਮਿਤ ਬਾਂਸਲ, ਸੀਨੀਅਰ ਕਨਸਲਟੈਂਟ, ਗੈਸਟ੍ਰੋਐਂਟਰੋਲੋਜੀ, ਫੋਰਟਿਸ ਲੁਧਿਆਣਾ ਸ਼ਾਮਲ ਹਨ। ਹਰ ਵੀਰਵਾਰ ਦੁਪਹਿਰ 2:00 ਵਜੇ ਤੋਂ 4:00 ਵਜੇ ਤੱਕ, ਫੋਰਟਿਸ ਹਸਪਤਾਲ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਇਹ ਡਾਕਟਰ ਮਰੀਜ਼ਾਂ ਦੀ ਜਾਂਚ ਕਰਨਗੇ। ਇਹ ਪਹਿਲ ਲੁਧਿਆਣਾ ਦੇ ਨਿਵਾਸੀਆਂ ਨੂੰ ਉੱਚ-ਪੱਧਰੀ ਲਿਵਰ ਇਲਾਜ ਉਪਲਬਧ ਕਰਵਾਉਣ ਲਈ ਕੀਤੀ ਗਈ ਹੈ। ਇਸ ਖ਼ਾਸ ਓ.ਪੀ.ਡੀ. ਦੇ ਤਹਿਤ ਮਰੀਜ਼ਾਂ ਨੂੰ ਮੁਫ਼ਤ ਪਰਾਮਰਸ਼, ਟੈਸਟਾਂ ਅਤੇ ਐਂਡੋਸਕੋਪੀ ਪਧਤੀਆਂ ਉੱਤੇ 10% ਛੂਟ, ਅਤੇ ਵਿਸ਼ੇਸ਼ ਲਿਵਰ ਸਕਰੀਨਿੰਗ ਪੈਕੇਜ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਫੋਰਟਿਸ ਹਸਪਤਾਲ ਲੁਧਿਆਣਾ ਆਪਣੀ ਖ਼ਾਸ ਲਿਵਰ ਕਲੀਨਿਕ ਵੀ ਜਾਰੀ ਰੱਖੇਗਾ, ਜੋ ਕਿ ਹਰ ਵੀਰਵਾਰ ਦੁਪਹਿਰ 2:00 ਵਜੇ ਤੋਂ 4:00 ਵਜੇ ਤੱਕ ਚੱਲੇਗੀ। ਇਸ ਕਲੀਨਿਕ ਵਿੱਚ ਲਿਵਰ ਦੀ ਪੂਰੀ ਦੇਖਭਾਲ, ਜਿਸ ਵਿੱਚ ਆਹਾਰ ਸੰਬੰਧੀ ਸਲਾਹ, ਜ਼ਰੂਰੀ ਜਾਂਚਾਂ ਅਤੇ ਮਾਹਿਰ ਡਾਕਟਰਾਂ ਵੱਲੋਂ ਮੁਲਾਂਕਣ ਸ਼ਾਮਲ ਹੋਵੇਗਾ। ਡਾ: ਨਿਤਿਨ ਸ਼ੰਕਰ ਬਹਿਲ, ਡਾਇਰੈਕਟਰ, ਇੰਸਟੀਟਿਊਟ ਆਫ ਗੈਸਟ੍ਰੋ ਐਂਡ ਲਿਵਰ ਡਿਜ਼ੀਜ਼, ਫੋਰਟਿਸ ਹਸਪਤਾਲ ਲੁਧਿਆਣਾ ਨੇ ਸਮੇਂ ‘ਤੇ ਇਲਾਜ ਲੈਣ ਦੀ ਮਹੱਤਤਾ ਬਾਰੇ ਚਾਨਣ ਪਾਉਂਦੇ ਹੋਏ ਕਿਹਾ “ਜਿਗਰ ਦੀਆਂ ਬਿਮਾਰੀਆਂ ਅਕਸਰ ਬਿਨਾਂ ਕਿਸੇ ਸਪਸ਼ਟ ਲੱਛਣਾਂ ਦੇ ਵਿਕਸਤ ਹੁੰਦੀਆਂ ਹਨ, ਇਸ ਕਰਕੇ ਸਮੇਂ ‘ਤੇ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸ ਪਹਿਲ ਰਾਹੀਂ, ਅਸੀਂ ਮਰੀਜ਼ਾਂ ਨੂੰ ਆਸਾਨ ਅਤੇ ਉੱਚ-ਗੁਣਵੱਤਾ ਵਾਲੀ ਲਿਵਰ ਦੇਖਭਾਲ ਉਪਲਬਧ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਜੋ ਜਿਗਰ ਦੀਆਂ ਬਿਮਾਰੀਆਂ ਦਾ ਜਲਦੀ ਪਤਾ ਲੱਗੇ ਅਤੇ ਉਨ੍ਹਾਂ ਦਾ ਵਧੀਆ ਇਲਾਜ ਹੋ ਸਕੇ। ਇਨ੍ਹਾਂ ਤੋਂ ਇਲਾਵਾ, ਮਰੀਜ਼ਾਂ ਨੂੰ ਇਹ ਵੀ ਸਲਾਹ ਦਿੱਤੀ ਜਾਵੇਗੀ ਕਿ ਉਨ੍ਹਾਂ ਨੂੰ ਲਿਵਰ ਟਰਾਂਸਪਲਾਂਟ ਦੀ ਲੋੜ ਹੈ ਜਾਂ ਨਹੀਂ, ਜਿਸ ਨਾਲ ਉਹ ਆਪਣੇ ਸਿਹਤ ਸੰਬੰਧੀ ਵਧੀਆ ਫੈਸਲੇ ਲੈ ਸਕਣ।”ਡਾ: ਵਿਸ਼ਵਦੀਪ ਗੋਇਲ, ਜ਼ੋਨਲ ਹੈਡ, ਫੋਰਟਿਸ ਅੰਮ੍ਰਿਤਸਰ ਅਤੇ ਲੁਧਿਆਣਾ ਨੇ ਇਸ ਮੁਹਿੰਮ ਦੀ ਮਹੱਤਤਾ ਬਾਰੇ ਗੱਲਕਰਦੇ ਹੋਏ ਕਿਹਾ “ਇਹ ਸਹਿਯੋਗ ਸਾਡੀ ਵਿਆਪਕ ਸਿਹਤ ਸੇਵਾਵਾਂ ਦੇ ਉਦੇਸ਼ ਵੱਲੋਂ ਇੱਕ ਮਹੱਤਵਪੂਰਨ ਕਦਮ ਹੈ। ਡਾ: ਬਹਿਲ ਦੀ ਵਿਸ਼ੇਸ਼ਤਾ ਸਾਡੀਆਂ ਮੌਜੂਦਾ ਸੇਵਾਵਾਂ ਨੂੰ ਹੋਰ ਵੀ ਮਜ਼ਬੂਤ ਕਰਦੀ ਹੈ, ਜਿਸ ਨਾਲ ਲੁਧਿਆਣਾ ਦੇ ਲੋਕਾਂ ਨੂੰ ਸਭ ਤੋਂ ਵਧੀਆ ਮੈਡੀਕਲ ਸੇਵਾਵਾਂ ਮਿਲਣਗੀਆਂ।” ਫੋਰਟਿਸ ਹਸਪਤਾਲ ਲੁਧਿਆਣਾ ਦੀ ਇਹ ਮੁਹਿੰਮ ਉੱਚ-ਪੱਧਰੀ ਲਿਵਰ ਇਲਾਜ ਉਪਲਬਧ ਕਰਵਾਉਣ, ਜਿਗਰ ਦੀਆਂ ਬਿਮਾਰੀਆਂ ਦੀ ਜਲਦੀ ਪਛਾਣ, ਰੋਕਥਾਮ ਅਤੇ ਇਲਾਜ ਨੂੰ ਉਤਸ਼ਾਹਤ ਕਰਨ ਲਈ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj