ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਫੋਰਟਿਸ ਹਸਪਤਾਲ ਲੁਧਿਆਣਾ ਨੇ ਇੱਕ ਮੁਫ਼ਤ ਔਰਥੋ ਅਤੇ ਰੋਬੋਟਿਕ ਜੋੜਾਂ ਦੀ ਰਿਪਲੇਸਮੈਂਟ ਚੈੱਕਅਪ ਕੈਂਪ ਦੀ ਘੋਸ਼ਣਾ ਕੀਤੀ ਹੈ, ਇਸ ਨੂੰ ਡਾ: ਸੰਜੀਵ ਮਹਾਜਨ ਡਾਇਰੈਕਟਰ ਔਰਥੋਪੀਡਿਕਸ, ਫੋਰਟਿਸ ਹਸਪਤਾਲ ਲੁਧਿਆਣਾ ਦੁਆਰਾ ਚਲਾਇਆ ਜਾਵੇਗਾ । ਇਹ ਕੈਂਪ ਐਤਵਾਰ 17 ਨਵੰਬਰ 2024 ਨੂੰ ਸਵੇਰੇ 10 ਵਜੇ ਤੋਂ 1 ਵਜੇ ਤੱਕ ਫੋਰਟਿਸ ਹਸਪਤਾਲ ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਆਯੋਜਿਤ ਕੀਤਾ ਜਾਵੇਗਾ । 20,000 ਤੋਂ ਵੱਧ ਸਫਲ ਜੋੜਾਂ ਦੀ ਰਿਪਲੇਸਮੈਂਟ ਸਰਜਰੀ ਦਾ ਅਨੁਭਵ ਰੱਖਦੇ ਹੋਏ ਫੋਰਟਿਸ ਲੁਧਿਆਣਾ ਨੇ ਜੋੜਾਂ ਦੀ ਰਿਪਲੇਸਮੈਂਟ ਲਈ ਇੱਕ ਐਕਸੀਲੈਂਸ ਸੈਂਟਰ ਦੇ ਤੌਰ ਤੇ ਆਪਣੀ ਪਛਾਣ ਬਣਾਈ ਹੈ। ਇਸ ਵਿੱਚ ਦੋ ਉੰਨਤ ਰੋਬੋਟਿਕ ਸਿਸਟਮ ਸ਼ਾਮਲ ਹਨ । ਫੋਰਟਿਸ ਮਰੀਜ਼ਾਂ ਨੂੰ ਜੋੜਾਂ ਦੀਆਂ ਸਮੱਸਿਆਵਾਂ ਲਈ ਨਿਊਨਤਮ ਇਲਾਜ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ । ਇਸ ਕੈਂਪ ਵਿੱਚ ਹਿੱਸਾ ਲੈਣ ਵਾਲੇ ਭਾਗੀਦਾਰਾਂ ਨੂੰ ਡਾ: ਮਹਾਜਨ ਨਾਲ ਸਲਾਹ-ਮਸ਼ਵਰਾ ਕਰਨ ਦਾ ਇੱਕ ਕੀਮਤੀ ਮੌਕਾ ਮਿਲੇਗਾ, ਜਿਨਾਂ ਕੋਲ ਔਰਥੋਪੀਡਿਕਸ ਵਿੱਚ 30 ਸਾਲਾਂ ਦਾ ਅਨੁਭਵ ਹੈ । ਇਸ ਵਿੱਚ ਡਿਜ਼ੀਟਲ ਐਕਸ-ਰੇ ਸਕਰੀਨਿੰਗ (ਜੇ ਜ਼ਰੂਰੀ ਹੋਵੇ) ਅਤੇ ਫਿਜ਼ੀਓਥੈਰੇਪੀ ਸਲਾਹ- ਮਸ਼ਵਰੇ ਡਾਕਟਰ ਸੋਮ (ਹੈਡ ਫਿਜਿਓਥੈਰੇਪੀ, ਫੋਰਟਿਸ ਹਸਪਤਾਲ ਲੁਧਿਆਣਾ) ਵੱਲੋਂ ਮੁਫਤ ਪ੍ਰਦਾਨ ਕੀਤੇ ਜਾਣਗੇ, ਨਾਲ ਹੀ ਪਹਿਲੇ 50 ਸਰਜੀਕਲ ਐਨਰੋਲਮੈਂਟ ਲਈ ਵਿਸ਼ੇਸ਼ ਛੂਟ ਦਿੱਤੀ ਜਾਵੇਗੀ। ਜੋੜਾਂ ਦੀ ਰਿਪਲੇਸਮੈਂਟ ਸਰਜਰੀ, ਜਿਸ ਨੂੰ ਜਿਸ ਨੂੰ ਆਰਥੋਪਲਾਸਟੀ ਵੀ ਕਿਹਾ ਜਾਂਦਾ ਹੈ, ਉਹਨਾਂ ਮਰੀਜ਼ਾਂ ਦੇ ਜੀਵਨ ਨੂੰ ਬਦਲ ਦਿੰਦੀ ਹੈ ਜੋ ਜੋੜਾਂ ਦੇ ਦਰਦ ਅਤੇ ਗਤੀਸ਼ੀਲਤਾ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹੁੰਦੇ ਹਨ । ਪ੍ਰੈਸ ਕਾਨਫਰੰਸ ਵਿੱਚ ਡਾ: ਮਹਾਜਨ ਨੇ ਜੋੜਾਂ ਦੀ ਰਿਪਲੇਸਮੈਂਟ ਸਰਜਰੀ ਦੇ ਜੀਵਨ ਬਦਲਣ ਵਾਲੇ ਪ੍ਰਭਾਵ ਬਾਰੇ ਗੱਲ ਕੀਤੀ ਅਤੇ ਸੰਭਾਵਿਤ ਜਟਿਲਤਾਵਾਂ ਨੂੰ ਰੋਕਣ ਲਈ ਜ਼ਰੂਰੀ ਉਪਾਏ ਦੱਸੇ । ਉਹਨਾਂ ਨੇ ਇਹ ਵੀ ਦੱਸਿਆ ਕਿ ਜੋੜਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਿਰਫ ਇੱਕ-ਦੋ ਪ੍ਰਤੀਸ਼ਤ ਮਰੀਜ਼ਾਂ ਨੂੰ ਹੀ ਸਰਜਰੀ ਦੀ ਜ਼ਰੂਰਤ ਹੁੰਦੀ ਹੈ ਜ਼ਿਆਦਾਤਰ ਮਾਮਲਿਆਂ ਨੂੰ ਦਵਾਈਆਂ ਫਿਜੀਓਥੈਰੇਪੀ ਅਤੇ ਹੋਰ ਇਲਾਜਾਂ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰਬੰਧਿਤ ਕੀਤਾ ਜਾ ਸਕਦਾ ਹੈ । ਇਸ ਲਈ ਸਹੀ ਵਿਸ਼ੇਸ਼ਜਨ ਨਾਲ ਸਮੇਂ-ਸਮੇਂ ਤੇ ਸਲਾਹ ਮਸ਼ਵਰਾ ਕਰਨਾ ਜ਼ਰੂਰੀ ਹੈ ਤਾਂ ਜੋ ਵਧੀਆ ਨਤੀਜੇ ਯਕੀਨੀ ਬਣਾਏ ਜਾ ਸਕਣ ।
ਡਾ: ਸੰਜੀਵ ਮਹਾਜਨ, ਡਾਇਰੈਕਟਰ ਔਰਥੋਪੀਡਿਕਸ, ਫੋਰਟਿਸ ਹਸਪਤਾਲ ਲੁਧਿਆਣਾ ਨੇ ਕਿਹਾ, “20,000 ਸਫਲ ਸਰਜਰੀਆਂ ਇੱਕ ਮੀਲ ਦਾ ਪੱਥਰ ਤੋਂ ਵੱਧ ਹਨ, ਇਹ ਜੋੜਾਂ ਦੀ ਰਿਪਲੇਸਮੈਂਟ ਦੇ ਭਵਿੱਖ ਵਿੱਚ ਇੱਕ ਮਹੱਤਵਪੂਰਨ ਕਦਮ ਹੈ । ਹਰ ਸਰਜਰੀ ਇੱਕ ਸਫਲਤਾ ਦੀ ਕਹਾਣੀ ਹੈ, ਜਿਸ ਵਿੱਚ ਮਰੀਜ਼ ਹੁਣ ਸਿਹਤਮੰਦ, ਖੁਸ਼ਹਾਲ ਜੀਵਨ ਜੀ ਰਹੇ ਹਨ । ਸਾਡਾ ਸੰਕਲਪ ਸਦਾ ਤੋਂ ਤਕਨਾਲੋਜੀ ਦਾ ਉਪਯੋਗ ਕਰਕੇ ਅਤੇ ਮਰੀਜ਼ ਕੇਂਦਰਿਤ ਦ੍ਰਿਸ਼ਟੀਕੋਣ ਨਾਲ ਉੱਤਮ ਦੇਖਭਾਲ ਪ੍ਰਦਾਨ ਕਰਨਾ ਰਿਹਾ ਹੈ । ਇੱਕ ਐਕਸੀਲੈਂਸ ਸੈਂਟਰ ਦੇ ਤੌਰ ਤੇ ਅਸੀਂ ਜੋੜਾਂ ਦੀ ਰਿਪਲੇਸਮੈਂਟ ਵਿੱਚ ਨਵਾਂ ਵਿਚਾਰ, ਕ੍ਰਿਤ੍ਰਿਮ ਬੁੱਧੀਮਤਾ ਅਤੇ ਆਪਣੇ ਆਧੁਨਿਕ ਰੋਬੋਟਿਕ ਸਹੂਲਤਾਂ ਨਾਲ ਲੀਡਰਸ਼ਿਪ ਜਾਰੀ ਰੱਖਦੇ ਹਾਂ, ਤਾਂ ਜੋ ਸਹੀ ਸੁਰੱਖਿਆ ਅਤੇ ਮਰੀਜ਼ਾਂ ਦੀ ਤੇਜ਼ ਰੀਕਵਰੀ ਵਿੱਚ ਸੁਧਾਰ ਹੋ ਸਕੇ ।” ਡਾ: ਵਿਸ਼ਵਦੀਪ ਗੋਇਲ, ਜੋਨਲ ਹੈਡ ਫੋਰਟਿਸ ਅੰਮ੍ਰਿਤਸਰ ਅਤੇ ਲੁਧਿਆਣਾ ਨੇ ਕਿਹਾ, ” ਫੋਰਟਿਸ ਹਮੇਸ਼ਾਂ ਜੋੜਾਂ ਦੀ ਰਿਪਲੇਸਮੈਂਟ ਸਰਜਰੀ ਵਿੱਚ ਅੱਗੇ ਰਹਿਣ ਲਈ ਪ੍ਰਤੀਬੱਧ ਹੈ ਅਤੇ ਮਰੀਜ਼ਾਂ ਦੀ ਸਿਹਤ ਅਤੇ ਖੁਸ਼ਹਾਲੀ ਸਾਡੀ ਤਰਜੀਹ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly