ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਮੈਂ ਤੁਹਾਡਾ ਆਪਣਾ ਪੰਜਾਬੀ ਗਾਇਕ ਅਤੇ ਨਿਰਦੇਸ਼ਕ ਅਮਰੀਕ ਮਾਇਕਲ ਜਾਣਕਾਰੀ ਦਿੰਦਿਆ ਬਹੁਤ ਅਫਸੋਸ ਨਾਲ ਦਸਣਾ ਪੈ ਰਿਹਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦੀ ਅਚਾਨਕ ਮੌਤ ਹੋਣ ਕਾਰਨ ਦੂਰਦਰਸ਼ਨ ਜਲੰਧਰ ਕੇਂਦਰ ਦੇ ਜਿੰਨੇ ਵੀ ਨਵੇਂ ਸਾਲ ਦੀ ਖੁਸ਼ੀ ਵਿੱਚ ਪ੍ਰੋਗਰਾਮ ਕਿਤੇ ਜਾ ਰਹੇ ਸੀ ਚਾਹੇ ਓਹ ਦੂਰਦਰਸ਼ਨ ਜਲੰਧਰ ਕੇਂਦਰ ਦਾ ਨਿੱਜੀ ਪ੍ਰੋਗਰਾਮ ਹੀ ਸੀ ਸਭ ਦਾ ਸਮਾਂ ਬਦਲ ਦਿੱਤਾ ਗਿਆ। ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2025 ਦਾ ਸਮਾਂ 1ਜਨਵਰੀ ਦੀ ਬਜਾਏ 2 ਜਨਵਰੀ ਰਾਤ 10 ਵਜੇ ਤੋਂ ਲੈਕੇ 11 ਵਜੇ ਤੱਕ ਚਲੇਗਾ। ਦੂਰਦਰਸ਼ਨ ਜਲੰਧਰ ਦਾ ਨਿੱਜੀ ਪ੍ਰੋਗਰਾਮ ਦਾ ਸਮਾਂ ਬਦਲ ਹੋਣ ਕਾਰਨ ਇਹ ਬਦਲਾਅ ਕੀਤੇ ਗਏ। ਕਿਉਂਕਿ ਦੂਰਦਰਸ਼ਨ ਜਲੰਧਰ ਕੇਂਦਰ ਇਕ ਸਰਕਾਰੀ ਚੈਨਲ ਹੋਣ ਕਾਰਨ ਸਾਨੂੰ ਸਭ ਨੂੰ ਸਰਕਾਰ ਦੀਆ ਦਿੱਤੀਆਂ ਹਦਾਇਤਾਂ ਅਨੁਸਾਰ ਚਲਣਾ ਪਵੇਗਾ। ਜਿੰਨੇ ਵੀ ਦੇਸ਼ ਵਿਦੇਸ਼ ਵਸਦੇ ਪੰਜਾਬੀ ਕਲਾਕਾਰ , ਸੰਗੀਤਕਾਰ, ਗੀਤਕਾਰ ਅਤੇ ਹੋਰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆ ਲਈ ਇਹ ਜਾਣਕਾਰੀ ਸਾਂਝੀ ਹੋਣੀ ਜ਼ਰੂਰੀ ਸੀ। ਬਹੁਤ ਜਿਆਦਾ ਧੰਨਵਾਦ ਜਲੰਧਰ ਦੂਰਦਰਸ਼ਨ ਦੇ ਉੱਚ ਅਧਿਕਾਰੀ ਅਤੇ ਜਿੰਨੇ ਵੀ ਨਿੱਜੀ ਨਿਰਮਾਤਾ ਅਤੇ ਇੰਟਰਨੈਸ਼ਨਲ ਗਾਇਕ ਦਲਵਿੰਦਰ ਦਿਆਲਪੁਰੀ ਜੋ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj