ਮੁੰਬਈ (ਸਮਾਜ ਵੀਕਲੀ): ਨਵੀਂ ਮੁੰਬਈ ਪੁਲੀਸ ਨੇ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਅਤੇ ਪਿਛਲੇ ਸਾਲ ਨਵੰਬਰ ਵਿੱਚ ਪੁਲੀਸ ਤੋਂ ਬਰਖ਼ਾਸਤ ਅਧਿਕਾਰੀ ਸਚਿਨ ਵਾਜੇ ਦਰਮਿਆਨ ਹੋਈ ਕਥਿਤ ‘ਗੁਪਤ’ ਮੁਲਾਕਾਤ ਦੇ ਮਾਮਲੇ ’ਚ ਚਾਰ ਪੁਲੀਸ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਦੋਸ਼ ਹੈ ਕਿ ਪਰਮਬੀਰ ਸਿੰਘ ਅਤੇ ਵਾਜੇ ਦੀ ਦੱਖਣੀ ਮੁੰਬਈ ਵਿੱਚ ਜਸਟਿਸ ਚਾਂਦੀਵਾਲ (ਸੇਵਾਮੁਕਤ) ਕਮਿਸ਼ਨ ਦੇ ਚੈਂਬਰ ਦੇ ਨਾਲ ਲੱਗਦੇ ਕਮਰੇ ਵਿੱਚ ਕਥਿਤ ਮੀਟਿੰਗ ਹੋਈ ਸੀ। ਇਕ ਮੈਂਬਰੀ ਕਮਿਸ਼ਨ ਪਰਮਬੀਰ ਸਿੰਘ ਵੱਲੋਂ ਮੁੰਬਈ ਪੁਲੀਸ ਕਮਿਸ਼ਨਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਜ ਦੇ ਤੱਤਕਾਲੀ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ‘ਤੇ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ। ਇਲਜ਼ਾਮ ਅਨੁਸਾਰ ਵਾਜੇ ਨੂੰ ਨਵੀਂ ਮੁੰਬਈ ਪੁਲੀਸ ਦੇ ਚਾਰ ਕਰਮਚਾਰੀ ਸੁਰੱਖਿਆ ਹੇਠ ਦੱਖਣੀ ਮੁੰਬਈ ਵਿੱਚ ਕਮਿਸ਼ਨ ਦੇ ਸਾਹਮਣੇ ਸੁਣਵਾਈ ਲਈ ਤਲੋਜਾ ਜੇਲ੍ਹ ਤੋਂ ਲੈ ਗਏ, ਜਿੱਥੇ ਵਾਜੇ ਅਤੇ ਪਰਮਬੀਰ ਸਿੰਘ ਇੱਕ ਦੂਜੇ ਨਾਲ ਨਿੱਜੀ ਤੌਰ ‘ਤੇ ਗੱਲ ਕਰਨ ਵਿੱਚ ਕਾਮਯਾਬ ਹੋਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly