ਕਪੂਰਥਲਾ ਹਲਕੇ ਤੋਂ ਸਾਬਕਾ ਜੱਜ ਮੰਜੂ ਰਾਣਾ ਅੱਜ ਹੋਣਗੇ ਆਪ ਵਿੱਚ ਸ਼ਾਮਿਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਆਮ ਆਦਮੀ ਪਾਰਟੀ (ਆਪ) ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਤੇ ਕੰਵਰ ਇਕਬਾਲ ਸਿੰਘ, ਸਾਬਕਾ ਮੈਂਬਰ ਪੰਜ ਮੈਂਬਰੀ ਸਭਿਆਚਾਰਕ ਕਮੇਟੀ (ਆਪ) ਪੰਜਾਬ ਨੇ ਇਕ ਪ੍ਰੈੱਸ ਨੋਟ ਰਾਹੀਂ ਬਿਆਨ ਜਾਰੀ ਕੀਤਾ ਹੈ ਕਿ ਅੱਜ ਸੇਵਾ ਮੁਕਤ ਐਡੀਸ਼ਨਲ ਸੈਸ਼ਨ ਜੱਜ ਤੇ ਸਥਾਈ ਲੋਕ ਅਦਾਲਤ ਕਪੂਰਥਲਾ ਦੇ ਚੇਅਰਪਰਸਨ ਰਹਿ ਚੁੱਕੇ ਪੀ ਸੀਐਸ ਮੰਜੂ ਰਾਣਾ ਆਮ ਆਦਮੀ ਪਾਰਟੀ ਵਿੱਚ ਸ਼ਾਮ ਤਿੰਨ ਵਜੇ ਅਹੂਜਾ ਰੈਸਟੋਰੈਂਟ ਹਲਕਾ ਕਪੂਰਥਲਾ ਵਿਖੇ ਸ਼ਾਮਿਲ ਹੋਣਗੇ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਜੀ ਵਿਸ਼ੇਸ਼ ਤੌਰ ਤੇ ਹਲਕਾ ਕਪੂਰਥਲਾ ਵਿਖੇ ਆਉਣਗੇ ਅਤੇ ਮੰਜੂ ਰਾਣਾ ਨੂੰ ਰਸਮੀ ਤੌਰ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਉਣਗੇ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ: ਸੁਖਦੇਵ ਸਿੰਘ ਚਾਹਲ ਭਾਣੋਲੰਗਾ (ਦੇਬੀ ਜਰਮਨ )ਤੇ ਬੀਬੀ ਸਤਜਿੰਦਰ ਕੋਰ( ਨਿੰਦਰ )ਨੇ ਬੇਟੇ ਹਰਮਨਵੀਰ ਸਿੰਘ ਦਾ ਅਠਾਰਾਂਵਾਂ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਇਆ
Next articleरेल कोच फैक्ट्री ने किया अगस्त में वर्ष 2021-22 का रिकॉर्ड मासिक कोच उत्पादन