ਸ੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਪੁੱਜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਗੁਰੂ ਰਵਿਦਾਸ ਮਹਾਰਾਜ ਜੀ ਦੇ ਨਗਰ ਕੀਰਤਨ ਦਾ ਕੀਤਾ ਸ਼ੁਭ ਆਰੰਭ

ਗੁਰੂ ਰਵਿਦਾਸ ਜੀ ਦੇ ਆਸ਼ੇ ਦਾ ਬੇਗ਼ਮਪੁਰਾ ਸੰਕਲਪ ਲਈ ਸੰਘਰਸ਼ਸ਼ੀਲ ਹਾਂ- ਚੰਨੀ

 ਜਲੰਧਰ (ਸਮਾਜ ਵੀਕਲੀ): ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਸਜਾਏ ਨਗਰ ਕੀਰਤਨ ਦਾ ਸ਼ੁਭ ਆਰੰਭ ਕਰਨ ਲਈ ਸ. ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਅੱਜ ਸ੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਜਲੰਧਰ ਵਿਖੇ ਪੁੱਜੇ। ਉਨ੍ਹਾਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਅਤੇ ਉਪਰੰਤ ਨਗਰ ਕੀਰਤਨ ਦਾ ਸ਼ੁਭ ਆਰੰਭ ਕੀਤਾ ਅਤੇ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ। ਸ. ਚੰਨੀ ਨੇ ਕਿਹਾ ਗੁਰੂ ਰਵਿਦਾਸ ਜੀ ਦੇ ਆਸ਼ੇ ਦਾ ਬੇਗ਼ਮਪੁਰਾ ਸੰਕਲਪ ਲਈ ਸੰਘਰਸ਼ਸ਼ੀਲ ਹਾਂ ਅਤੇ ਸਦਾ ਮਾਨਵਤਾ ਦੇ ਭਲੇ ਲਈ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਵੱਚਨਬੱਧ ਹਾਂ।

ਇਸ ਸਮੇਂ ਧਾਮ ਦੇ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਹਰਦਿਆਲ ਬੰਗੜ੍ਹ, ਸੈਕਟਰੀ ਵਿਨੋਦ ਕੌਲ, ਕੈਸ਼ੀਅਰ ਗੌਰਵ ਮਹੇ, ਟਰੱਸਟੀ ਮਨੋਹਰ ਮਹੇ, ਧਰਮਵੀਰ ਧੱਮਾ, ਚਿੰਤਾ ਰਾਮ ਮਹੇ, ਪੀਡੀ ਸ਼ਾਂਤ, ਸਵਰਨ ਦਾਸ ਮਹੇ ਆਦਿ ਹੋਰ ਵੀ ਸੀਨੀਅਰ ਮੈਂਬਰ ਸਾਹਿਬਾਨ ਤੋਂ ਇਲਾਵਾ ਸਾਬਕਾ ਮੰਤਰੀ ਸ. ਪ੍ਰਗਟ ਸਿੰਘ, ਐਮਐਲਏ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ, ਐਮਐਲਏ ਸ਼ਾਹਕੋਟ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਵਿਕਰਮ ਚੌਧਰੀ, ਸਾਬਕਾ ਐਮਐਲਏ ਸੁਸ਼ੀਲ ਰਿੰਕੂ, ਸੁਰਿੰਦਰ ਚੌਧਰੀ, ਰਜਿੰਦਰ ਬੇਰੀ, ਡਾ. ਨਵਜੋਤ ਸਿੰਘ ਦਾਹੀਆ, ਸਾਬਕਾ ਮੈਂਬਰ ਪਾਰਲੀਮੈਂਟ ਮਹਿੰਦਰ ਸਿੰਘ ਕੇਪੀ, ਡਾ. ਸੁਖਬੀਰ ਸਲਾਰਪੁਰ,ਸੇਠ ਸਤਪਾਲ, ਅੰਮ੍ਰਿਤਪਾਲ ਭੌਂਸਲੇ, ਸਾਬਕਾ ਐਸ ਐਸ ਪੀ ਕੁਲਵੰਤ ਹੀਰ,ਰੋਬਿਨ ਮਹੇ, ਪਵਨ ਕੁਮਾਰ ਕੌਂਸਲਰ, ਸ੍ਰੀਮਤੀ ਕਰਮਜੀਤ ਕੌਰ ਚੌਧਰੀ, ਪ੍ਰਿੰਸ, ਟੋਨੀ, ਬੰਸੀ ਲਾਲ ਮਹੇ, ਹੁਸਨ ਲਾਲ ਮਹੇ, ਸੁਰਿੰਦਰ ਮਹੇ, ਪ੍ਰਮੋਦ ਆਦਿ ਹਾਜ਼ਰ ਸਨ। ਸ. ਚੰਨੀ ਦੀ ਜਲੰਧਰ ਆਮਦ ਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ। ਲੋਕ ਉਤਸ਼ਾਹ ਨਾਲ ਉਨ੍ਹਾਂ ਨੂੰ ਮਿਲ ਰਹੇ ਸੀ ਅਤੇ ਸੈਲਫੀਆਂ ਕਰਵਾ ਰਹੇ ਸਨ। ਸ. ਚੰਨੀ ਭਾਵੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਨ ਪਰ ਉਨ੍ਹਾਂ ਦੀ ਲੋਕਪ੍ਰਿਅਤਾ ਉਸੇ ਤਰ੍ਹਾਂ ਬਰਕਰਾਰ ਹੈ।

 

Previous articleਬਾਬਾ ਬੰਦਾ ਸਿੰਘ ਅੰਤਰ ਰਾਸ਼ਟਰੀ ਫਾਉਂਡੇਸ਼ਨ (ਰਜਿਃ) ਵੱਲੋਂ ਪੰਜਾਬੀ ਲੇਖਕ ਬੂਟਾ ਸਿੰਘ ਚੌਹਾਨ ਦਾ ਸਨਮਾਨ
Next articleਵਿਸ਼ਾਲ ਨਗਰ ਕੀਰਤਨ ਦੌਰਾਨ ਬੀ ਜੇ ਪੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਸਨਮਾਨਿਤ