ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਸਜ਼ਾ ’ਤੇ ਰੋਕ

Former Prime Minister Khaleda Zia

ਢਾਕਾ (ਸਮਾਜ ਵੀਕਲੀ): ਬੰਗਲਾਦੇਸ਼ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੀ ਮੁਖੀ ਖਾਲਿਦਾ ਜ਼ਿਆ ਦੀ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿਚ ਸਜ਼ਾ ਦੇ ਅਮਲ ’ਤੇ ਅਗਲੇ ਛੇ ਮਹੀਨੇ ਤਕ ਰੋਕ ਲਾ ਦਿੱਤੀ ਹੈ। ਇਹ ਫੈਸਲਾ ਜ਼ਿਆ ਦੇ ਪਰਿਵਾਰਕ ਮੈਂਬਰਾਂ ਦੀ ਅਪੀਲ ’ਤੇ ਲਿਆ ਗਿਆ। ਮੁੱਖ ਵਿਰੋਧੀ ਧਿਰ ਦੀ 76 ਸਾਲਾ ਆਗੂ ਨੂੰ ਵਿਦੇਸ਼ ਤੋਂ ਦਾਨ ਵਿਚ ਪ੍ਰਾਪਤ ਹੋਏ ਚੰਦੇ ਦੀ ਰਕਮ ਵਿਚ ਧੋਖਾਧੜੀ ਕਰਨ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਸੀ ਤੇ ਉਨ੍ਹਾਂ ਨੂੰ 17 ਸਾਲ ਦੀ ਸਜ਼ਾ ਸੁਣਾਈ ਗਈ ਸੀ। ਜ਼ਿਆ ਨੂੰ ਕਰੋਨਾ ਮਹਾਮਾਰੀ ਦੌਰਾਨ ਮਾਰਚ 2020 ਵਿਚ ਜੇਲ੍ਹ ਤੋਂ ਅਸਥਾਈ ਤੌਰ ’ਤੇ ਛੱਡਿਆ ਗਿਆ ਸੀ ਤੇ ਉਸ ਦੀ ਸਜ਼ਾ ਨੂੰ ਪਹਿਲਾਂ ਵੀ ਦੋ ਵਾਰ ਛੇ-ਛੇ ਮਹੀਨੇ ਲਈ ਰੋਕ ਦਿੱਤਾ ਗਿਆ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰ ਦੀਆਂ ਚੂਲਾਂ ਹਿਲਾਉਣ ਲਈ ‘ਭਾਰਤ ਬੰਦ’ ਸਫ਼ਲ ਬਣਾਇਆ ਜਾਵੇ: ਰਾਜੇਵਾਲ
Next articleਕਿਸਾਨਾਂ ਦਾ ਸਿਰ ਕਦੇ ਨੀਵਾਂ ਨਹੀਂ ਹੋਣ ਦਿਆਂਗਾ: ਜੈਯੰਤ