ਮਾਰਕਫੈੱਡ ਗੋਦਾਮ ‘ਚ ਕਣਕ ਦੀ ਚੋਰੀ ਮਾਮਲੇ ‘ਚ 3 ਜਣਿਆਂ ਖਿਲਾਫ ਪਰਚਾ ਦਰਜ

ਜਲੰਧਰ/ ਨਕੋਦਰ, (ਦੀਦਾਵਰ)(ਸਮਾਜ ਵੀਕਲੀ) : ਥਾਣਾ ਸਿੱਟੀ ਦੀ ਪੁਲਿਸ ਨੇ ਸ਼ਹਿਰ ਵਿੱਚ ਸਥਿਤ ਮਾਰਕਫੈੱਡ ਦੇ ਗੋਦਾਮ ਵਿੱਚੋ ਕਣਕ ਚੋਰੀ ਕਰਨ ਦੇ ਮਾਮਲੇ ਵਿੱਚ ਤਿੰਨ ਚੋਰਾਂ ਖਿਲਾਫ ਮਾਮਲਾ ਦਰਜ ਕੀਤਾ।ਪੁਲਿਸ ਨੂੰ ਬਿਆਨ ਦਿੰਦਿਆ ਸੌਰਵਪ੍ਰੀਤ ਮੈਨੇਜਰ ਬ੍ਰਾਂਚ ਮਾਰਕਫੈੱਡ ਨਕੋਦਰ ਨੇ ਦੱਸਿਆ ਕਿ ਉਹ ਮਾਰਕਫੈੱਡ ਗੋਦਾਮ ਨਕੋਦਰ ਵਿੱਚ ਬਤੋਰ ਮੈਨੇਜਰ ਨੌਕਰੀ ਕਰਦਾ ਹੈ।ਉਸ ਨੇ ਦੱਸਿਆ ਕਿ ਨਕੋਦਰ ਵਿੱਚ ਮਾਰਕਫੈੱਡ ਦੇ 7 ਗੋਦਾਮ ਹਨ ਤੇ ਇਹਨਾ ਸੱਤਾ ਗੋਦਾਮ ਨੂੰ ਹਵਾ ਲਗਵਾਉਣ ਲਈ ਗੋਦਾਮ ਦੇ ਸ਼ਟਰ ਖੋਲ ਦਿੱਤੇ ਜਾਂਦੇ ਹਨ। ਉਸ ਨੇ ਦੱਸਿਆ ਕਿ ਗੋਦਾਮਾ ਦੇ ਛਟਰ ਖੋਲਣ ਦਾ ਸਮਾਂ ਸਵੇਰੇ 9ਵਜ਼ੇ ਤੋਂ ਸ਼ਾਮ 5 ਵਜੇ ਤੱਕ ਹੈ।

ਬਿਆਨ ਕਰਤਾ ਨੇ ਦੱਸਿਆ ਕਿ ਇਸ ਦੌਰਾਨ ਪਿਛਲੇ 3 ਦਿਨਾ ਤੋਂ ਗੋਦਾਮ ਵਿੱਚੋ ਕਣਕ ਚੋਰੀ ਹੋ ਰਹੀ ਸੀ ਤੇ ਜਦੋ ਚੌਕੀਦਾਰ ਸਤਨਾਮ ਡਿਊਟੀ ਤੇ ਤਾਇਨਾਤ ਸੀ ਤਾਂ ਤਿੰਨ ਚੋਰ ਗੋਦਾਮਾ ਵਿੱਚ ਆਏ ਤੇ 6 ਨੰਬਰ ਗੋਦਾਮ ਵਿੱਚੋ ਕਣਕ ਦੇ ਬੋਰੇ ਮੋਢਿਆਂ ਤੇ ਚੁੱਕ ਕੇ ਦੌੜ ਪਏ।ਅੱਗੇ ਪੁਲਿਸ ਨੂੰ ਜਾਣਕਾਰੀ ਦਿੰਦਿਆ ਬਿਆਨ ਕਰਤਾ ਨੇ ਦੱਸਿਆ ਕਿ ਜਦੋ ਚੋਰੀ ਕਰਨ ਆਏ ਛੋਕਰੇ ਬੋਰੇ ਚੱਕ ਕੇ ਭੱਜੇ ਤੇ ਚੌਕੀਦਾਰ ਨੇ ਰੋਲਾ ਪਾਇਆ ਤੇ ਬਿਆਨ ਕਰਤਾ ਖੁਦ ਤੇ ਇੰਸਪੈਕਟਰ ਜਤਿੰਦਰ ਸਿੰਘ ਚੋਰਾਂ ਦੇ ਮਗਰ ਦੋੜੇ ਪਰ ਉਹ ਕਣਕ ਉਹ ਨੌਜ਼ਵਾਨ ਭੱਜਣ ਵਿੱਚ ਸਫਲ ਹੋ ਗਏ।

ਬਿਆਨ ਕਰਤਾ ਨੇ ਦੱਸਿਆ ਕਿ ਕਾਫੀ ਤਲਾਸ਼ ਕਰਨ ਉਪਰੰਤ ਪਤਾ ਲੱਗਿਆ ਹੈ ਕਿ ਗੋਦਾਮਾ ਵਿੱਚੋ ਕਣਕ ਦੀ ਚੋਰੀ ਲਵਪ੍ਰੀਤ ਸਿੰਘ ਲੱਭਾ ਵਾਸੀ ਮੁਹੱਲਾ ਸਰਾ ਨਕੋਦਰ, ਰਾਹੁਲ ਕੁਮਾਰ ਵਾਸੀ ਮੁਹੱਲਾ ਸਰਾ ਨਕੋਦਰ ਤੇ ਮੋਨੂੰ ਵਾਸੀ ਬੈਕ ਸਾਈਡ ਪੁਰਾਣੀ ਦਾਣਾ ਮੰਡੀ ਨਕੋਦਰ ਨੇ ਕੀਤੀ ਹੈ।ਬਿਆਨ ਕਰਤਾ ਨੇ ਕਣਕ ਚੋਰੀ ਕਰਨ ਵਾਲੇ ਛੋਕਰਿਆਂ ਤੇ ਕਾਰਵਾਈ ਦੀ ਮੰਗ ਕੀਤੀ।ਇਸ ਬਾਵਤ ਗੱਲ-ਬਾਤ ਕਰਦਿਆਂ ਥਾਣਾ ਸਿਟੀ ਦੇ ਮੁੱਖੀ ਅਮਨ ਸੈਣੀ ਨੇ ਦੱਸਿਆ ਕਿ ਚੋਰਾਂ ਉੱਤੇ ਮੁਕੱਦਮਾ ਦਰਜ ਕਰਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੂਫੀ ਗਾਇਕ ਸੁੱਖ ਨੰਦਾਚੋਰੀਆ “ਫੱਕਰਾਂ ਦੀ ਮਹਿਫ਼ਿਲ” ਟਰੈਕ ਨਾਲ ਹੋਇਆ ਹਾਜ਼ਰ
Next articleਕੈਨੇਡਾ ਅੰਦਰ 44-ਵੀਂ ਸੰਸਦ ਲਈ ਚੋਣਾਂ ਪੂੰਜੀਵਾਦੀ-ਕਾਰਪੋਰੇਟੀ ਤੇ ਸੱਜੂ-ਜਨੂੰਨੀ ਭਾਰੂ ਸੋਚ ਨੂੰ ਹਰਾਈਏ !