ਕਰ ਦੇਓ ਮੁਆਫ਼

ਲਵਪ੍ਰੀਤ ਕੌਰ ਗੁਰੀ
(ਸਮਾਜ ਵੀਕਲੀ)
ਤੁਸੀ ਕਰ ਦੇਓ ਮੁਆਫ਼ ਮੈਨੂੰ
ਇਹੀ ਦਾਤਿਆ ਕਰਾ ਅਰਜ਼ੋਈ
ਕੰਧ ਸਰਹਿੰਦ ਦੀ ਮਜ਼ਬੂਰ ਮੈਂ
ਗੁਰੂ ਜੀ ਗੁਨਾਹਗਾਰ ਥੋਡੀ ਹੋਈ ।
ਕਚਹਿਰੀ  ਹੋਇਆ ਜਦੋਂ ਫੈਸਲਾ
ਝੱਟ ਸ਼ੁਰੂ ਕਰ ਦਿੱਤੀ ਤਿਆਰੀ
ਹੀਰੇ ਕਰ ਦਿੱਤੇ ਖੜ੍ਹੇ ਵਿਚਕਾਰ
ਇੱਟਾਂ ਚਿਣੀ ਜਾਣ ਵਾਰੋ ਵਾਰੀ
ਲੇਖ ਵੇਖ ਆਪਣੇ ਮੈਂ ਕਾਲੇ
ਛਾਤੀ ਪਿੱਟ ਪਿੱਟ ਬੜਾ ਰੋਈ
ਕੰਧ ਸਰਹਿੰਦ ਦੀ ਮਜ਼ਬੂਰ ਮੈਂ
ਗੁਰੂ ਜੀ ਗੁਨਾਹਗਾਰ ਥੋਡੀ ਹੋਈ ।
ਸੋਚ ਸੋਚ ਧਾਹ ਮੇਰੀ ਨਿਕਲੇ
ਲਕੋਓ ਲੈਣੇ ਬੇਸ਼ਕੀਮਤੀ ਮੈਂ ਹੀਰੇ
ਕਲਗੀਧਰ ਦੇ ਫਰਜੰਦ ਸੋਹਣੇ
ਅਜੀਤ ਤੇ ਜੁਝਾਰ ਸਿੰਘ ਦੇ ਵੀਰੇ
ਮੈਂ ਹੀ ਜਾਣਾ ਕੀ ਬੀਤੀ ਮੇਰਾ ਤੇ
ਜਦੋ ਜਵਾਨੀ ਤੇ ਆਣ ਕੇ ਖਲੋਈ
ਕੰਧ ਸਰਹਿੰਦ ਦੀ ਮਜ਼ਬੂਰ ਮੈਂ
ਗੁਰੂ ਜੀ ਗੁਨਾਹਗਾਰ ਥੋਡੀ  ਹੋਈ ।
ਕਹਿਰ ਵੇਖ ਹਰ ਅੱਖ ਨਮ ਹੋਈ
ਲਾਲ ਲਾਈ ਜਾਂਦੇ ਸੀ ਜੈਕਾਰੇ
ਰਤਾ ਸਿਦਕੋ ਨਾ ਡੋਲ੍ਹੇ ਸੋਹਣੇ
ਪੋਤੇ ਮਾਂ ਗੁਜਰੀ ਦੇ ਪਿਆਰੇ
“ਗੁਰੀ” ਲੇਖਾਂ ਦੇ ਕਰਜ਼ ਚੁੱਕਾਏ
ਕਾਲੇ ਅੱਖਰੀਂ ਲਿਖੀ ਨਾ ਮੈਂ ਮੋਈ ।
ਕੰਧ ਸਰਹਿੰਦ ਦੀ ਮਜ਼ਬੂਰ ਮੈਂ
ਗੁਰੂ ਜੀ ਗੁਨਾਹਗਾਰ ਥੋਡੀ  ਹੋਈ ।
 ਲਵਪ੍ਰੀਤ ਕੌਰ ਗੁਰੀ
Previous articleਉੱਚ ਦਾ ਪੀਰ
Next articleਸ਼ਹੀਦੀ