(ਸਮਾਜ ਵੀਕਲੀ)
ਮੈਨੂੰ ਭੁੱਲ ਜਾਣ ਦੀ,ਸੱਜਣਾਂ।
ਗੱਲ ਜੋ, ਛੇੜੀ ਹੈ।
ਏਹਦੇ ਵਿਚ ਦਿਲ ਵੀ,
ਸ਼ਾਮਿਲ ਹੈ !
ਜਾਂ ਰਜ਼ਾ ਤੇਰੀ ਹੈ।
ਐਨੇ ਬੇ-ਦਰਦ,ਲਫ਼ਜ਼ਾਂ ਦਾ।
ਖ਼ਿਆਲ ਕਿਸ ਦਾ ਹੈ ?
ਜਾਂ ਮੇਰੀ ਸਮਝ ਦੀ ਕੋਈ,
ਘੁੰਮਣ-ਘੇਰੀ ਹੈ।
ਦਿਲ ‘ਚੋਂ ਕੱਢਣਾ,ਤੈਨੂੰ ਯਾਰਾਂ।
ਸਦਾ ਨਾ-ਮੁਮਕਿਨ ਹੈ।
ਆਪਣੇ ਦਿਲ ਤੋਂ ਵੀ,ਪੁੱਛ ਲੈ !
ਗੁਜ਼ਾਰਿਸ਼,ਮੇਰੀ ਹੈ।
ਭਾਵੇਂ ਲੱਖ ਵਾਰ,ਭੁੱਲਣ ਦੀ।
ਸਦਾਅ ਮੈਨੂੰ,ਤੂੰ ਦੇਂਦਾ ਰਹਿ।
ਮਾਲਾ ਅਸਾਂ ਦਿਲ ਦੇ,
ਦਰਦਾਂ ਦੀ।
ਤੇਰੇ ਲਈ,ਫ਼ੇਰੀ ਹੈ।
ਤੇਰੇ ਮੁਖ਼ਾਰ-ਬਿੰਦ ‘ਚੋਂ,
ਇਸ ਤਰ੍ਹਾਂ ਦੇ,
ਲਫ਼ਜ਼ ਨਹੀਂ ਸੌਂਹਦੇ।
ਅਹਿਮੀਅਤ ਦਿਲ ਦੇ,
ਵਿਚ ਮੇਰੇ,
ਅਜੇ ਵੀ ਤੇਰੀ ਹੈ।
(ਜਸਪਾਲ ਜੱਸੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly