ਵਣ ਰੇਂਜ ਵਿਸਥਾਰ ਲੁਧਿਆਣਾ ਨੇ ਵਿਸ਼ਵ ਜਲਗਾਹ ਦਿਵਸ ਨੂੰ ਸਮਰਪਿਤ ਜਾਗਰੂਕਤਾ ਸੈਮੀਨਾਰ ਕਰਵਾਇਆ ।

ਲੁਧਿਆਣਾ:ਵਣ ਮੰਡਲ ਅਫਸਰ (ਵਿਸਥਾਰ) ਪਟਿਆਲਾ ਮੈਡਮ ਵਿੱਦਿਆ ਸਾਗਰੀ ਆਰ. ਯੂ. ਅਤੇ ਵਣ ਰੇਂਜ ਅਫ਼ਸਰ ਵਿਸਥਾਰ ਰੇਂਜ ਲੁਧਿਆਣਾ ਸ੍ਰ ਸਮਿੰਦਰ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਉਕਸੀ (ਲੁਧਿਆਣਾ) ਵਿਖੇ ਵਿਸ਼ਵ ਜਲਗਾਹ ਦਿਵਸ ਨੂੰ ਸਮਰਪਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਨੂੰ ਅੰਤਰਰਾਸ਼ਟਰੀ ਜਲਗਾਹਾਂ ਜਿਵੇਂ ਹਰੀਕੇ ਪੱਤਣ, ਕਾਂਜਲੀ, ਰੋਪੜ, ਕੇਸੋਪੁਰ, ਬਿਆਸ ਰਿਜਰਵ ਅਤੇ ਨੰਗਲ ਵੈਟਲੈਂਡ ਆਦਿ ਸਥਾਨਾਂ ਬਾਰੇ ਜਾਣਕਾਰੀ ਦਿੱਤੀ ਗਈ।
 
ਇਹਨਾਂ ਜਲਗਾਹਾਂ ਦੀ ਜੈਵਿਕ ਵਿਭਿੰਨਤਾ ਅਤੇ ਇੱਥੇ ਆਉਣ ਵਾਲੇ ਪ੍ਰਵਾਸੀ ਪੰਛੀਆਂ ਬਾਰੇ ਦੱਸਿਆ ਗਿਆ । ਜਲਗਾਹ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੇ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ। ਜੇਤੂ ਬੱਚਿਆਂ ਨੂੰ ਵਣ ਰੇਂਜ ਵਿਸਥਾਰ ਲੁਧਿਆਣਾ ਦੇ ਫੀਲਡ ਸਟਾਫ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਵਿਦਿਆਰਥੀਆਂ ਨੂੰ ਸਕੂਲ ਨੇੜੇ ਜਲਗਾਹ ਦੀ ਛੋਟੀ ਉਦਾਹਰਨ ਪਿੰਡ ਦੇ ਟੋਭੇ ਤੇ ਪਣਪ ਰਹੀ ਜੈਵਿਕ ਵਿਭਿੰਨਤਾ ਦਿਖਾ ਕੇ ਹਰ ਜਲਗਾਹ ਨੂੰ ਸਾਫ ਸੁਥਰਾ ਰੱਖਣ ਲਈ ਹਰ ਸੰਭਵ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੁਪਿੰਦਰਜੀਤ ਕੌਰ, ਲੈਕ. ਪਰਮਜੀਤ ਕੌਰ, ਅਧਿਆਪਕ ਅਸ਼ਫਾਕ ਮੁਹੰਮਦ, ਕੁਲਦੀਪ ਸਿੰਘ ਵਣ ਬੀਟ ਇੰਚਾਰਜ ਲੁਧਿਆਣਾ, ਕੁਲਦੀਪ ਸਿੰਘ ਵਣ ਬੀਟ ਇੰਚਾਰਜ ਸਮਰਾਲਾ ਅਤੇ ਅਧਿਆਪਕ ਮਨੀਸ਼ ਕੁਮਾਰ ਅਤੇ ਹੋਰ ਸਕੂਲ ਸਟਾਫ ਹਾਜ਼ਰ ਸੀ।
ਬਰਜਿੰਦਰ ਕੌਰ ਬਿਸਰਾਓ…

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਭਾਨੇ ਸਿੱਧੂ ਨੂੰ ਪੁਲਿਸ ਬਿਨਾਂ ਸ਼ਰਤ ਕਰੇ ਰਿਹਾਅ-ਕਿਸਾਨ ਆਗੂ ਸੁੱਖ ਗਿੱਲ ਮੋਗਾ
Next articleSamaj Weekly 335 = 05/02/2024