ਕੋਲੰਬੋ, (ਸਮਾਜ ਵੀਕਲੀ): ਸ੍ਰੀਲੰਕਾ ਨੇ ਕੌਮੀ ਸੁਰੱਖਿਆ ਕਾਰਨਾਂ ਕਰ ਕੇ ਸਥਾਨਕ ਲੋਕਾਂ ਨਾਲ ਵਿਆਹ ਕਰਨ ਦੇ ਇੱਛੁਕ ਵਿਦੇਸ਼ੀਆਂ ਲਈ ਰੱਖਿਆ ਮੰਤਰਾਲੇ ਤੋਂ ਮਨਜ਼ੂਰੀ ਲੈਣਾ ਜ਼ਰੂਰੀ ਕਰ ਦਿੱਤਾ ਹੈ। ਉੱਧਰ, ਵਿਰੋਧੀ ਧਿਰ ਅਤੇ ਕਈ ਨਾਗਰਿਕ ਸਮੂਹਾਂ ਨੇ ਇਸ ਕਦਮ ਦੀ ਆਲੋਚਨਾ ਕੀਤੀ ਹੈ। ਇਹ ਨਵਾਂ ਕਾਨੂੰਨ ਪਹਿਲੀ ਜਨਵਰੀ 2022 ਤੋਂ ਅਮਲ ਵਿਚ ਆਵੇਗਾ। ਰਜਿਸਟਰਾਰ ਜਨਰਲ ਡਬਿਲਊ ਐੱਮ ਐੱਮ ਬੀ ਵੀਰ ਸਿਕੇਰਾ ਨੇ 18 ਅਕਤੂਬਰ ਦੀ ਤਰੀਕ ਵਾਲੇ ਇਕ ਪੱਤਰ ਵਿਚ ਕਿਹਾ ਕਿ ਕੌਮੀ ਸਰੱਖਿਆ ਕਾਰਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly