(ਸਮਾਜ ਵੀਕਲੀ)
ਜਦ ਮੈਂ ਅੱਖਾਂ ਤੋਂ ਦੂਰ ਸੀ ਹੁੰਦਾ
ਯਾਦਾਂ ਵਿੱਚ ਦਿਲ ਚੂਰ ਸੀ ਹੁੰਦਾ।।
ਕਰਦੇ ਨਿੱਤ ਉਡੀਕਾਂ ਮੇਰੀਆਂ
ਆਉਣ ਤੋਂ ਮੈਂ ਮਜਬੂਰ ਸੀ ਹੁੰਦਾ।।
ਹੋ ਗਏ ਹਾਂ ਅਸੀਂ ਜਦ ਦੇ ਨੇੜੇ
ਵਧ ਗਏ ਨਿੱਤ ਦੇ ਝਗੜੇ ਝੇੜੇ।।
ਹੈ ਰੱਬ ਨੇ ਕੈਸਾ ਨਾਤਾ ਜੋੜਿਆ
ਮੁੱਖੜਾ ਵੀ ਨਹੀਂ ਜਾਂਦਾ ਮੋੜਿਆ।।
ਸੀਨ ਅੱਖਾਂ ਮੂਹਰੇ ਜ਼ਰਨਾ ਔਖਾ
ਬਿਨ ਆਈ ਤੋ ਮਰਨਾ ਔਖਾ।।
ਫਿਰਦੇ ਹਾਂ ਹੋਏ ਬਹਿਰੇ ਗੂੰਗੇ
ਖਾਸ਼ਪੁਰੀ ਦੇ ਜ਼ਖ਼ਮ ਨੇ ਡੂੰਘੇ।।
ਕੀ ਕਰਾਂ ਕੁਝ ਸਮਝ ਨਾ ਆਵੇ
ਸਾਰੀ ਉਮਰ ਦੇ ਨੇ ਪਛਤਾਵੇ ।।
✍🏹 ਤਰਸੇਮ ਖ਼ਾਸਪੁਰੀ
ਪਿੰਡ ਖ਼ਾਸ ਪੁਰ ਤਹਿਸੀਲ ਪਾਤੜਾਂ
ਜਿਲਾ ਪਟਿਆਲਾ
9700610080