ਬਾਮਸੇਫ ਅਤੇ ਡਾ ਅੰਬੇਡਕਰ ਟਰੱਸਟ ਜਗਰਾਉਂ ਨੇ ਅਸ਼ੋਕ ਵਿਜੈ ਦਸ਼ਮੀਂ ਮਨਾਈ

ਜਗਰਾਉਂ (ਸਮਾਜ ਵੀਕਲੀ)- ਡਾ. ਅੰਬੇਡਕਰ ਭਵਨ ਜਗਰਾਉਂ ਵਿਖੇ ਵਿਜੇ ਦਸਵੀਂ ਮੌਕੇ ਭਾਰਤ ਦੇ ਦਸ ਮੌਰੀਆ ਰਾਜਿਆਂ ਦੇ ਕਲਿਆਣਕਾਰੀ ਰਾਜ ਨੂੰ ਯਾਦ ਕਰਦਿਆਂ ਬੁਲਾਰਿਆਂ ਨੇ ਮਹਾਰਾਜਾ ਅਸ਼ੋਕ ਮਹਾਨ ਅਤੇ ਬਿਰਹਦਰਥ ਦੇ ਰਾਜ ਪ੍ਰਸ਼ਾਸਨ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਬੁੱਧ ਧੰਮ ਦੀ ਕ੍ਰਾਂਤੀ ਨਾਲ ਕਿਵੇਂ ਮੌਰੀਆ ਕਾਲ ਦੀਆਂ ਦਸ ਪੀੜ੍ਹੀਆਂ ਨੇ ਲੋਕ ਪੱਖੀ ਪ੍ਰਸ਼ਾਸਨ ਚਲਾਇਆ, ਨਾਲੰਦਾ ਵਿਸ਼ਵ ਵਿਦਿਆਲਿਆ ਅਤੇ ਤਕਸ਼ਿਲਾ ਵਿਸ਼ਵ ਵਿਦਿਆਲਿਆ, ਚੀਨੀ ਯਾਤਰੀ ਹਿਊਨਸਾਂਗ ਦੇ ਇਤਿਹਾਸਕ ਯਤਨਾਂ, ਅਸ਼ੋਕ ਸਤੰਬ ਅਤੇ ਅਸ਼ੋਕ ਚੱਕਰ ਦੀ ਵਿਸ਼ੇਸ਼ਤਾ ਅਤੇ ਮੁੜ ਸੁਰਜੀਤੀ ਦੇ ਇਤਿਹਾਸ ਮੁੱਖ ਬੁਲਾਰੇ ਸਿਕੰਦਰ ਸਿੰਘ ਸਿੱਧੂ ਨੇ ਬਾਬਾ ਸਾਹਿਬ ਡਾ ਅੰਬੇਡਕਰ ਦੇ ਬੁੱਧ ਧੰਮ ਦੀ ਭਾਰਤ ਵਿੱਚ ਪੁਨਰ ਸੁਰਜੀਤੀ ਅਤੇ ਲੋਕਤੰਤਰ ਬਾਰੇ,ਸੰਵਿਧਾਨ ਬਾਰੇ ਕੀਤੇ ਯਤਨਾਂ ਨੂੰ ਵਿਸਥਾਰ ਵਿੱਚ ਸਰੋਤਿਆਂ ਨੂੰ ਜਾਣਕਾਰੀ ਦਿੱਤੀ । ਡਾ.ਬੀ .ਐਸ ਔਲਖ ਨੇ ਲੋਕਤੰਤਰ ਦਾ ਘਾਣ ਕਰਨ ਵਾਲੀਆਂ ਈ. ਵੀ .ਐਮ ਮਸ਼ੀਨਾਂ ਦੀ ਰੋਕਥਾਮ ਦਾ ਹੋਕਾ ਦਿੱਤਾ ਤਾਂ ਜੋ ਬੈਲਟ ਪੇਪਰ ਰਾਹੀਂ ਲੋਕਤੰਤਰ ਬਚਾਇਆ ਜਾ ਸਕੇ।

ਟਰੱਸਟ ਦੇ ਪ੍ਰਧਾਨ ਲੈਕਚਰਾਰ ਅਮਰਜੀਤ ਸਿੰਘ ਚੀਮਾ ਨੇ ਅਸ਼ੋਕ ਵਿਜੈ ਦਸ਼ਮੀਂ ਦੇ ਅਸਲੀ ਇਤਿਹਾਸ ਅਤੇ ਰਣਜੀਤ ਸਿੰਘ ਹਠੂਰ ਨੇ ਮੌਰੀਆ ਰਾਜਿਆਂ ਦੇ ਸੁਨਿਹਰੀ ਇਤਿਹਾਸ ਤੋਂ ਜਾਣੂ ਕਰਵਾਇਆ। ਪ੍ਰਸਿੱਧ ਗਾਇਕ ਗੋਲਡੀ ਮਲਕ ਨੇ ਬਾਬਾ ਸਾਹਿਬ ਅੰਬੇਡਕਰ ਸੰਬੰਧੀ ਗੀਤ ਗਾ ਕੇ ਰੰਗ ਬੰਨ੍ਹਿਆ।

ਇਸ ਮੌਕੇ ਸ.ਘੁਮੰਡਾ ਸਿੰਘ, ਮੈਨੇਜਰ ਜਸਵੰਤ ਸਿੰਘ, ਬੈਂਕ ਅਫਸਰ ਸ ਮਸਤਾਨ ਸਿੰਘ, ਸ਼੍ਰੀਮਤੀ ਗੁਰਦੇਵ ਕੌਰ, ਮੈਨੇਜਰ ਗੁਰਦੀਪ ਸਿੰਘ ਹਠੂਰ, ਸਤਨਾਮ ਸਿੰਘ ਹਠੂਰ, ਲੈਕਚਰਾਰ ਜਗਤਾਰ ਸਿੰਘ ਚੀਮਾ, ਸੂਬੇਦਾਰ ਬੀਰ ਸਿੰਘ ਮਲਕ, ਮੈਨੇਜਰ ਨਿਰਮਲ ਸਿੰਘ ਪੋਨਾ, ਲੈਕਚਰਾਰ ਕਰਮ ਸਿੰਘ ਡੱਲਾ, ਸ ਮਹਿੰਦਰ ਸਿੰਘ ਬੀਏ, ਮਾ. ਹਰਬੰਸ ਸਿੰਘ ਜੰਡੀ, ਮਾ ਰਮਿੰਦਰਜੀਤ ਸਿੰਘ, ਸ ਮਨਦੀਪ ਸਿੰਘ ਗੁੜੇ, ਮਾ ਅਸ਼ਵਨੀ ਕੁਮਾਰ ਆਦਿ ਮੈਂਬਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਸਭ ਮੈਂਬਰਾਨ ਨੇ ਹਰ ਸਾਲ ਆਪਣੇ ਮਹਾਂਪੁਰਖਾਂ ਦੇ ਦਿਹਾੜੇ ਜਾਗਰੂਕਤਾ ਰੂਪ ਚ’ ਮਨਾਉਣ ਦਾ ਪ੍ਰਣ ਕੀਤਾ। ਡਾ ਅੰਬੇਡਕਰ ਭਵਨ ਜਗਰਾਉਂ ਵਿੱਚ ਮਹੀਨਾਵਾਰ ਸਮਾਜ ਚੇਤਨਾ ਕੇਡਰ ਕੈਂਪ ਲਗਾਉਣ ਸੰਬੰਧੀ ਵਚਨਵੱਧਤਾ ਪ੍ਰਗਟਾਈ। ਬਾਮਸੇਫ ਅਤੇ ਟਰੱਸਟ ਨੂੰ ਤਨੋ, ਮਨੋ, ਧਨੋ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਅੰਤ ਵਿੱਚ ਐਸ ਸੀ/ ਬੀ ਸੀ ਅਧਿਆਪਕ ਯੂਨੀਅਨ ਜਗਰਾਉਂ ਦੇ ਪ੍ਰਧਾਨ ਮਾ ਸਤਨਾਮ ਸਿੰਘ ਹਠੂਰ ਨੇ ਸਾਰੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ

Previous articleਮਜਬੂਰ
Next articleफिलस्तीन-इजराइल: मिथक और यथार्थ