ਜਿਸ ਦੇ ਰੋਟੀ ਲਈ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਜਿਸ ਦੇ ਰੋਟੀ ਲਈ ਤਰਸਣ ਬਾਲ ਭਰਾਵਾ,
ਉਸ ਦਾ ਕੋਈ ਨਾ ਪੁੱਛੇ ਹਾਲ ਭਰਾਵਾ।
ਜਦ ਬੰਦੇ ਉੱਤੇ ਮਾੜਾ ਸਮਾਂ ਆਉਂਦਾ ਹੈ,
ਫੇਰ ਖੜੇ ਨਾ ਕੋਈ ਉਸ ਨਾਲ ਭਰਾਵਾ।
ਜਦ ਘਰ ਛੱਡ ਕੇ ਤੁਰਿਆ ਪੁੱਤ ਬਦੇਸ਼ਾਂ ਨੂੰ,
ਮਾਂ ਨੇ ਕਰ ਲਈਆਂ ਅੱਖਾਂ ਲਾਲ ਭਰਾਵਾ।
ਪੈਸੇ ਬਿਨਾਂ ਨਾ ਬਣੇ ਕੋਈ ਮਿੱਤਰ ਇੱਥੇ,
ਪੈਸੇ ਨਾ’ ਵੱਜੇ ਉੱਚੀ ਛਾਲ ਭਰਾਵਾ।
ਅੱਜ ਕੱਲ੍ਹ ਉਹ ਹੀ ਸੌਖੇ ਸਾਹ ਲੈ ਸਕਦਾ ਹੈ,
ਜੋ ਖ਼ੁਦ ਹੀ ਆਪਣਾ ਰੱਖੇ ਖਿਆਲ ਭਰਾਵਾ।
ਨੇਤਾਵਾਂ ਦਾ ਜੋਸ਼ ਉਦੋਂ ਵੇਖ ਨਾ ਹੁੰਦਾ,
ਜਦ ਚੱਲਦੇ ਗਰੰਟੀ ਵਾਲੀ ਚਾਲ ਭਰਾਵਾ।
ਆ ਜਾ ਕੱਠੇ ਹੋ ਕੇ ਹਿਲਾਈਏ ਹਾਕਮ ਨੂੰ,
ਸੁੱਤਾ ਰਹੇ ਨਾ ਕਿਤੇ ਪੰਜੇ ਸਾਲ ਭਰਾਵਾ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-144514
ਫੋਨ 9915803554

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਨੀਵਰਸਿਟੀ ਕਾਲਜ, ਫਿਲੌਰ ਬਣਿਆ ਨੌਂ ਸਿੱਖਿਆ ਸੰਸਥਾਵਾਂ ਦਾ ਪ੍ਰੀਖਿਆ ਕੇਂਦਰ
Next articleਸ੍ਰੀ ਹੇਮਕੁੰਟ ਸਾਹਿਬ ਵਿਖੇ 6ਵਾਂ 4ਦਿਨਾ ਫ੍ਰੀ ਦਸਤਾਰ ਸਿਖਲਾਈ ਕੈਂਪ ਸੰਪੂਰਨ