ਫਿਲੌਰ/ਅੱਪਰਾ (ਸਮਾਜ ਵੀਕਲੀ)(ਜੱਸੀ)-ਜਿੱਥੇ ਅੱਜ ਗਰਮੀ ਨੇ ਪੂਰੇ ਭਾਰਤ ਵਿੱਚ ਲੋਕਾਂ ਦੀ ਬੱਸ ਕਰਾਈ ਪਈ ਉੱਥੇ ਹੀ ਖੇਤਾਂ ਦੀ ਨਾੜ ਨੂੰ ਅੱਗ ਲਾਉਣ ਕਰਕੇ ਲੱਖਾਂ ਰੁੱਖ ਸੜ ਕੇ ਸੁਆਹ ਹੋ ਗਏ ਉਹਨਾਂ ਵਿੱਚ ਰਹਿੰਦੇ ਲੱਖਾਂ ਹੀ ਜੀਵ ਜੰਤੂ, ਪੰਛੀਂ ਇਸ ਅੱਗ ਦੀ ਭੇਟ ਚੜ ਗਏ ,ਇਸ ਲਈ ਸੰਗੀਤ ਨੂੰ ਪਿਆਰ ਕਰਨ ਵਾਲੇ ਛੋਟੇ ਬੱਚਿਆਂ ਵਲੋਂ ਵੀ ਪੌਦੇ ਲਗਾਏ ਗਏ | ਕਾਕਾ ਮੁਕੰਦਪੁਰੀ ਨੇ ਆਪਣੇ ਸਾਰੇ ਸੰਗੀਤਕ ਵੀਰਾਂ ਨਾਲ ਮਿਲਕੇ ਮੁਕੰਦਪੁਰ ਬਿਜਲੀ ਘਰ ਦੇ ਕੋਲ ਅੰਬ ਅਤੇ ਪਿੱਪਲ ਦੇ ਪੌਦੇ ਲਾਏ ਅਤੇ ਉਹਨਾਂ ਨੂੰ ਪਾਲਣ ਦਾ ਵਾਅਦਾ ਵੀ ਕੀਤਾ ਅਤੇ ਆਪਣੇ ਸਾਰੇ ਸੰਗੀਤਕ ਭਾਈਚਾਰੇ ਨੂੰ ਵੀ ਬੇਨਤੀ ਕੀਤੀ ਕਿ ਆਪਾਂ ਸਾਰਿਆਂ ਨੂੰ ਰਲ ਮਿਲਕੇ ਆਪਣੇ ਆਪਣੇ ਏਰੀਏ ਵਿੱਚ ਪੌਦਾ ਰੌਪਣ ਕਰਨਾ ਚਾਹੀਦਾ ਹੈ ਤਾਂਕਿ ਵਾਤਾਵਰਣ ਦੀ ਸੁੱਧਤਾ ਵਿੱਚ ਸਭ ਦਾ ਯੋਗਦਾਨ ਪੈ ਸਕੇ ਹੋਰ ਵੀ ਸਾਰੀਆਂ ਸੰਸਥਾਵਾਂ ਨੂੰ ਇਹ ਕਾਰਜ ਵੱਧ ਚੜ੍ ਕੇ ਕਰਨਾ ਚਾਹੀਦਾ ਹੈ ਇਸ ਮੌਕੇ ਪ੍ਰਸਿੱਧ ਮਿਉਜਿਕ ਡਰੈਕਟਰ ਸਾਬੀ ਮੁਕੰਦਪੁਰੀ,ਰਾਜੂ ਰਿਧਮ ਪਲੇਅਰ ਕਾਕਾ ਮੁਕੰਦਪੁਰੀ, ਕੁਲਦੀਪ ਚੰਦ, ਬਲਵੀਰ ਸਿੱਧੂ ਤੁਸਾਰ ਸਿੱਧੂ ,ਕਵਿਸ਼,ਵਿਸਾਖਾ,ਪਿ੍ੰਸੂ਼ ਅਤੇ ਹੋਰ ਕਾਫ਼ੀ ਹਾਜ਼ਰ ਦੇਖਣ ਵਾਲਿਆਂ ਨੇ ਇਸ ਮਿਊਜੀਕਲ ਗਰੁੱਪ ਦੀ ਕਾਫ਼ੀ ਸਲਾਘਾ ਕੀਤੀ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly