ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹੋਵੇਗਾ ਲੈਸਟਰ ਵਿਖੇ ਹੋਵੇਗਾ ਪੰਜਾਬੀ ਦੇ ਪ੍ਰੇਮੀਆਂ ਦਾ ਮੇਲਾ…..ਤਰਲੋਚਨ ਸਿੰਘ ਵਿਰਕ
(ਸਮਾਜ ਵੀਕਲੀ)- ਦੁਨੀਆ ਦੇ ਹਰ ਇੱਕ ਇਨਸਾਨ ਨੂੰ ਆਪਣੀ ਮਾਂ-ਬੋਲੀ ਨਾਲ ਕੁਦਰਤੀ ਪਿਆਰ ਹੁੰਦਾ ਹੈ। ਆਪਾਂ ਸਾਰਿਆਂ ਨੂੰ ਹੀ ਚਾਹੀਦਾ ਹੈ ਆਪਣੀ ਆਪਣੀ ਮਾਂ-ਬੋਲੀ ਨਾਲ ਪਿਆਰ ਕਰੀਏ ਅਤੇ ਮਾਂ ਭਾਸ਼ਾ ਪੰਜਾਬੀ ਦਾ ਮਾਣ ਵਧਾਈਏ। ਇਸ ਸਾਲ ਦਾ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਸਮਾਗਮ ਲੈਸਟਰਸ਼ਾਇਰ ਦੀ ਵਿਗਸਟਨ ਲਾਇਬਰੇਰੀ ਵਿਖੇ ਸਨਿਚਰਵਾਰ 24 ਫਰਵਰੀ ਨੂੰ ਸਵੇਰੇ 10 ਵਜੇ ਤੋਂ ਦੁਪਿਹਰ ਬਾਹਦ 2 ਵਜੇ ਤੱਕ ਮਨਾਇਆ ਜਾਵੇਗਾ ਜਿੱਥੇ “ਵਿਚੋਂ ਬੋਲੀਆਂ ਦੇ ਇੱਕ ਸਿਰਤਾਜ ਬੋਲੀ ਜਿਸਨੂੰ ਕਹਿੰਦੇ ਬੋਲੀ ਪੰਜਾਬੀਆਂ ਦੀ “ ਨੁੰ ਦਿਲੋਂ ਪਿਆਰ ਕਰਨ ਵਾਲਿਆਂ ਦਾ ਮੇਲਾ ਹੋਵੇਗਾ।
ਇਸ ਪ੍ਰੋਗਰਾਮ ਵਿੱਚ ਬਰਤਾਨੀਆਂ ਦੇ ਜੰਮ ਪਲ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਪ੍ਰਤੀ ਜਗਰੂਕ ਕਰਨ ਤੋਂ ਇਲਾਵਾ ਗੀਤ, ਕਵਿਤਾਵਾਂ ਅਤੇ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰਨ ਵਾਲਿਆਂ ਦਾ ਸਨਮਾਨ ਕੀਤਾ ਜਾਵੇਗਾ। ਪ੍ਰੋਗਰਾਮ ਦੇ ਪ੍ਰਬੰਧਕ ਪੰਜਾਬੀ ਲਿਸਨਰਜ ਕਲੱਬ ਦੇ ਸੰਚਾਲਕ ਤਰਲੋਚਨ ਸਿੰਘ ਵਿਰਕ ਨੇ ਕਿਹਾ ਕਿ ਸਾਨੂੰ ਬੇਹੱਦ ਖੁਸ਼ੀ ਹੈ ਕਿ ਇਸ ਸਾਲ ਗੁਰੁ ਕਾਸ਼ੀ ਯੂਨਿਵਰਸਿਟੀ ਦੇ ਔਫੀਸ਼ੀਏਟਿੰਗ ਵਾਈਸ ਚੈਂਸਿਲਰ ਪਰੌਫੈਸਰ ਜਗਤਾਰ ਸਿੰਘ ਧੀਮਾਨ ਜੀ ਆਪਣੇ ਵੱਡਮੁੱਲੇ ਵਿਚਾਰ ਵਿਡੀਓ ਰਾਹੀਂ ਭੇਜ ਰਹੇ ਹਨ। ਅਲਾਪ ਗਰੁੱਪ ਦੇ ਚੰਨੀ ਸਿੰਘ ਜੀ ਪਿਆਰ ਨਾਲ ਭਰੇ ਆਪਣੇ ਵਿਚਾਰ ਪੇਸ਼ ਕਰ ਰਹੇ ਹਨ। ਪ੍ਰਸਿੱਧ ਚਿੱਤਰਕਾਰ ਰੰਗਾ ਦਾ ਜਾਦੂਗਰ ਸਰੂਪ ਸਿੰਘ ਜੀ ਐੰਮ.ਬੀ.ਈ. ਵੀ ਆਪਣੇ ਕੀਮਤੀ ਵਿਚਾਰ ਪੇਸ਼ ਕਰਨਗੇ।
ਪ੍ਰਸਿੱਧ ਗੀਤਕਾਰ ਹਰਬੰਸ ਸਿੰਘ ਜੰਡੂ ਲਿਤਾ੍ਰਵਾਲਾ, ਬੀ.ਬੀ.ਸੀ. ਰੇਡੀਓ ਲੈਸਟਰ ਦੇ ਪੰਜਾਬੀ ਪ੍ਰੋਗਰਾਮ ਪੇਸ਼ਕਾਰਾ ਗੁਰਪ੍ਰੀਤ ਕੌਰ, ਗਿੱਧਾ ਭੰਗੜਾ ਦੀ ਅਧਿਆਪਕਾ ਸੰਗੀਤਾ ਵਿੱਗ, ਕੋਹੀਨੂਰ ਦੇ ਮੈਨੇਜਰ ਸ਼ੰਗਾਰਾ ਸਿੰਘ, ਗਾਇਕ ਦਲਜੀਤ ਸਿੰਘ ਸਾਰੇ ਹੀ ਆਪਣੇ ਕੀਮਤੀ ਵਿਚਾਰ ਪੇਸ਼ ਕਰਨਗੇ। ਲੈਸਟਰਸ਼ਾਇਰ ਕਾਂਊਟੀ ਕਾਂਊਸਲ ਦੇ ਚੇਅਰਮੈਨ ਡਾ: ਕੈਵਨ ਫੈਲਥਮ ਇਸ ਸਮਾਗਮ ਦੇ ਮੁੱਖ ਮਿਹਮਾਨ ਹਨ। ਓਡਬੀ ਤੇ ਵਿਗਸਟਨ ਦੇ ਮੁਖੀ ਸਾਮੀਆ ਹੱਕ ਅਤੇ ਓਡਬੀ ਅਤੇ ਵਿਗਸਟਨ ਦੇ ਮੇਅਰ ਵੀ ਮਿਹਮਾਨ ਵਜੋਂ ਆ ਰਹੇ ਹਨ।