ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ਇਲਾਕੇ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਪੜ੍ਹਾਈ ਦੇ ਨਾਲ – ਨਾਲ ਆਪਣੀਆਂ ਹੋਰ ਸਹਾਇਕ ਵਿੱਦਿਅਕ ਗਤੀਵਿਧੀਆਂ ਅਤੇ ਸਮਾਜਿਕ ਗਤੀਵਿਧੀਆਂ ਦੇ ਲਈ ਕਾਫੀ ਨਾਮਣਾ ਖੱਟਦਾ ਆ ਰਿਹਾ ਹੈ। ਇੱਥੋਂ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ – ਨਾਲ ਸਾਹਿਤ ਰਚਨਾ , ਵੱਖ – ਵੱਖ ਗਤੀਵਿਧੀਆਂ ਭੰਗੜਾ , ਸੰਮੀ , ਕੋਰਿਓਗ੍ਰਾਫੀ , ਲੁੱਡੀ ਅਤੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ , ਮੁਕਾਬਲੇ , ਖੇਡਾਂ ਆਦਿ ਵਿੱਚ ਪੂਰੇ ਜੋਰ – ਸ਼ੋਰ ਨਾਲ ਆਪਣੀ ਭਾਗੇਦਾਰੀ ਸਮੇਂ – ਸਮੇਂ ਸਿਰ ਦਰਜ ਕਰਵਾਉਂਦੇ ਰਹਿੰਦੇ ਹਨ। ਇਸ ਦੇ ਨਾਲ ਹੀ ਵਿਸ਼ੇਸ਼ ਤੌਰ ‘ਤੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਲਗਭਗ ਛੇ – ਸੱਤ ਸਾਲ ਤੋਂ ਲਗਾਤਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦੇ ਵਿਦਿਆਰਥੀ ਹਰ ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਬਲਾਕ ਪੱਧਰ ‘ਤੇ ਭੰਗੜਾ , ਸੰਮੀ , ਲੁੱਡੀ ਜਾਂ ਕੋਰੀਓਗ੍ਰਾਫੀ ਆਦਿ ਵਿੱਚ ਆਪਣੀ ਭਾਗੀਦਾਰੀ ਨਿਰੰਤਰ ਦਰਜ ਕਰਵਾਉਂਦੇ ਆ ਰਹੇ ਹਨ ਅਤੇ ਇਲਾਕੇ ਦੇ ਵਿੱਚ ਆਪਣਾ ਨਾਮਣਾ ਖੱਟ ਰਹੇ ਹਨ। ਇਸ ਦੇ ਨਾਲ ਹੀ ਇਸ ਸਕੂਲ ਦੇ ਵਿਦਿਆਰਥੀ ਬਾਲ – ਸਾਹਿਤ , ਬਾਲ – ਕਵਿਤਾਵਾਂ , ਬਾਲ – ਕਹਾਣੀਆਂ , ਬਾਲ – ਲੇਖ ਅਤੇ ਵੱਖੋ – ਵੱਖਰੀਆਂ ਖੇਡਾਂ ਤੇ ਹੋਰ ਗਤੀਵਿਧੀਆਂ ਵਿੱਚ ਵੀ ਆਪਣੇ ਪੱਧਰ ‘ਤੇ ਬਹੁਤ ਵਧੀਆ ਉਪਰਾਲੇ ਕਰਦੇ ਆ ਰਹੇ ਹਨ। ਸ਼ਾਇਦ ਇਸੇ ਲਈ ਇਲਾਕੇ ਦੇ ਹੋਰ ਪਿੰਡਾਂ ਦੇ ਵਿਦਿਆਰਥੀ ਵੀ ਇਸ ਸਕੂਲ ਵਿੱਚ ਪੜਨ ਅਤੇ ਸਿੱਖਣ ਲਈ ਆਉਣ ਪ੍ਰਤੀ ਉਤਸਾਹਿਤ ਹੁੰਦੇ ਹਨ। ਇਸ ਸਭ ਦੇ ਵਿੱਚ ਜਿੱਥੇ ਇਹਨਾਂ ਵਿਦਿਆਰਥੀਆਂ , ਇਹਨਾਂ ਦੇ ਮਾਤਾ – ਪਿਤਾ ਦਾ ਭਰਪੂਰ ਯੋਗਦਾਨ ਹੁੰਦਾ ਹੈ , ਉੱਥੇ ਹੀ ਇਸ ਸਕੂਲ ਦੇ ਬਹੁਤ ਹੀ ਮਿਹਨਤੀ ਸਮਰਪਿਤ ਅਧਿਆਪਕਾਂ ਦਾ ਵੀ ਬਹੁਤ ਵੱਡਾ ਯੋਗਦਾਨ ਅਤੇ ਉਪਰਾਲਾ ਹੈ ; ਜੋ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ – ਨਾਲ ਖੇਡਾਂ , ਸਾਹਿਤਕ ਗਤੀਵਿਧੀਆਂ ਅਤੇ ਹੋਰ ਕਿਰਿਆਵਾਂ ਨਾਲ ਜੋੜ ਕੇ ਉਹਨਾਂ ਦੇ ਸਰਬਪੱਖੀ ਵਿਕਾਸ ਲਈ ਨਿਰੰਤਰ ਉਪਰਾਲੇ ਕਰਦੇ ਆ ਰਹੇ ਹਨ। ਇਸ ਮੌਕੇ ਅਧਿਆਪਿਕਾ ਅਮਨਪ੍ਰੀਤ ਕੌਰ , ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ , ਸ਼ਾਮ ਲਾਲ ਤੇ ਅਮਨਦੀਪ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਇਹਨਾਂ ਗਤੀਵਿਧੀਆਂ ਵਿੱਚ ਭਾਗੇਦਾਰੀ ਦਰਜ ਕਰਵਾਉਣ ਲਈ ਬਹੁਤ – ਬਹੁਤ ਵਧਾਈ ਦਿੱਤੀ ਗਈ ਤੇ ਸਹਿਯੋਗ ਲਈ ਮਾਪਿਆਂ ਦਾ ਵੀ ਧੰਨਵਾਦ ਕੀਤਾ ਗਿਆ।
ਪਿਛਲੇ ਲਗਭਗ ਛੇ – ਸੱਤ ਸਾਲ ਤੋਂ ਲਗਾਤਾਰ ਹਰ ਗਣਤੰਤਰ ਦਿਵਸ ਤੇ ਸੁਤੰਤਰਤਾ ਦਿਵਸ ਵਿੱਚ ਆਪਣੀ ਪ੍ਰਭਾਵਸ਼ਾਲੀ ਭਾਗੀਦਾਰੀ ਦਰਜ ਕਰਵਾ ਰਹੇ ਨੇ ਗੰਭੀਰਪੁਰ ਲੋਅਰ ਦੇ ਵਿਦਿਆਰਥੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



