ਕੋਵਿਡ ਕਾਲ ਦੌਰਾਨ ਵੀ ਆਪਣਿਆਂ ਦਾ ਸਾਥ ਛੱਡ ਚੁੱਕੇ ਮਰੀਜ਼ਾਂ ਨੂੰ ਖੂਨਦਾਨ ਕਰ ਦਿੱਤਾ ਜੀਵਨ ਦਾਨ – ਨੀਰਜ਼ ਸ਼ਰਮਾ
ਕਪੂਰਥਲਾ, 13 ਜੂਨ (ਕੌੜਾ)- ਲੋਕਾਂ ਦੀ ਭਲਾਈ ਦੇ ਸ਼ੌਂਕ ਲਈ ਸਮਾਜ ਸੇਵਕ ਨੀਰਜ ਸ਼ਰਮਾ ਨੇ ਆਪਣਾ ਚੌਥੀ ਵਾਰ ਖੂਨਦਾਨ ਕਰਕੇ ਇੱਕ ਜਰੂਰਤਮੰਦ ਦੀ ਜਾਨ ਬਚਾਈ ਹੈ। ਗੱਲਬਾਤ ਦੌਰਾਨ ਨੀਰਜ਼ ਸ਼ਰਮਾ ਨੇ ਦੱਸਿਆ ਕਿ ਚੌਥੀ ਵਾਰ ਉਹਨਾਂ ਨੂੰ ਆਪਣਾ ਖੂਨਦਾਨ ਕਰਨ ਦਾ ਮੌਕਾ ਮਿਲਿਆ ਹੈ।
ਉਹਨਾਂ ਦੱਸਿਆ ਕਿ ਕੋਵਿਡ ਕਾਲ ਦੌਰਾਨ ਵੀ ਉਹਨਾਂ ਨੇ ਜਦੋਂ ਆਪਣੇ ਲੋਕਾਂ ਦਾ ਸਾਥ ਛੱਡ ਰਹੇ ਸਨ , ਤਾਂ ਉਸ ਸਮੇਂ ਵੀ ਦੋ ਵਾਰ ਖੂਨ ਦਾਨ ਕਰਕੇ ਜਰੂਰਤਮੰਦਾਂ ਦੀ ਜਾਨ ਬਚਾਈ ਸੀ। ਉਹਨਾਂ ਕਿਹਾ ਕਿ ਮੈਂ ਪ੍ਰਣ ਲਿਆ ਹੈ, ਕਿ ਖੂਨਦਾਨ ਕੈਂਪ ਵਿੱਚ ਖੂਨ ਦਾਨ ਕਰਨ ਦੀ ਬਜਾਏ ਜਰੂਰਤਮੰਦ ਮਰੀਜ਼ ਤੱਕ ਸਿੱਧੇ ਖੂਨ ਪਹੁੰਚਾਉਣ ਦੇ ਲਈ ਖੂਨਦਾਨ ਕਰਾਂਗਾ। ਨੀਰਜ਼ ਸ਼ਰਮਾ ਨੇ ਦੱਸਿਆ ਕਿ ਖੂਨ ਦੇ ਇੱਕ ਕਤਰੇ ਨਾਲ ਜਿੱਥੇ ਕਿਸੇ ਨੂੰ ਨਵਾਂ ਜੀਵਨ ਮਿਲੇ ਤਾਂ ਮੈਂ ਆਪਣੇ ਆਪ ਨੂੰ ਇਸ ਲਈ ਬਹੁਤ ਭਾਗਾਂਵਾਲਾ ਸਮਝਾਗਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly