(ਸਮਾਜ ਵੀਕਲੀ)
ਪੱਥਰ ਦਿਲ ਤੇ ਉਹਨੇ ,ਮੇਰੀ ਖਾਤਿਰ ਧਰਿਆ ਏ।
ਜਿੰਨਾ ਸਰਿਆ ਉਸ ਤੋਂ,ਵੱਧ ਕੇ ਮੇਰਾ ਕਰਿਆ ਏ।
ਉਹਨੂੰ ਵੇਖ ਜ਼ਮਾਨਾ ਹੱਸਦਾ ਉੱਚੀ ਉੱਚੀ,
ਮੇਰੀ ਖਾਤਿਰ ਉਹਨੇ ਸਭ ਕੁਝ ਹੀ ਜ਼ਰਿਆ ਏ।
ਕੁੱਲ ਜ਼ਮਾਨੇ ਦੇ ਦੁੱਖ ਪਾਏ ਉਹਦੀ ਝੋਲੀ ,
ਰੱਬ ਨੇ ਵੀ ਐਨਾ ਮਾੜਾ ਕਿਉਂ ਕਰਿਆ ਏ।
ਮੈ ਗ਼ੁਨਾਹਗਾਰ ਹਾ ਸਭ ਤੋਂ ਵੱਡਾ ਉਸਦਾ,
ਮੇਰਾ ਮਨ ਤਾਇਓ ਅੰਦਰੋ ਅੱਜ ਭਰਿਆ ਏ।
ਮਿਲੂ ਸਜਾ ਮੈਨੂੰ ਮੇਰੇ ਕੀਤੇ ਗੁਨਾਹਾਂ ਦੀ,
ਅਹਿਸਾਸ ਹੈ ਮੈਨੂੰ ਰੱਬ ਨੂੰ ਚੇਤੇ ਕਰਿਆ ਏ।
ਮਜਬੂਰ ਹਾ ਚਾਰੇ ਪਾਸਿਓਂ ਮੈ ਵੀ ਬਹੁਤਾ ,
ਬਾਜ਼ੀ ਦਿਲ ਦੀ ਕੁਲਵੀਰ ਵੀ ਤਾਹੀਓਂ ਹਰਿਆ ਏ।
ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ 98555-29111
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly