HOME 11 ਵੀਂ ਕਲਾਸ ਦੇ ਵਿਦਿਆਰਥੀਆਂ ਲਈ ਵੈਲਕਮ ਪਾਰਟੀ ਦਾ ਆਯੋਜਨ ਕੀਤਾ,...

11 ਵੀਂ ਕਲਾਸ ਦੇ ਵਿਦਿਆਰਥੀਆਂ ਲਈ ਵੈਲਕਮ ਪਾਰਟੀ ਦਾ ਆਯੋਜਨ ਕੀਤਾ, ਮਹਿੰਦੀ ਕੰਪੀਟੀਸ਼ਨ ਕਰਵਾਇਆ ਗਿਆ

3

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ )- ਐਮਬੀਬੀਜੀਜੀਜੀ ਗਰਲਜ਼ ਕਾਲਜ ਰੱਤੇਵਾਲ ਵਿਖੇ 12 ਵੀਂ ਕਲਾਸ ਦੇ ਵਿਦਿਆਰਥੀਆ ਵਲੋਂ 11 ਵੀ ਕਲਾਸ ਦੇ ਵਿਦਿਆਰਥੀਆਂ ਨੂੰ  ਵੈਲਕਮ ਪਾਰਟੀ ਦਾ ਆਯੋਜਨ ਕੀਤਾ ਗਿਆ | ਜਿਸ ਵਿੱਚ ਪ੍ਰੋ ਸ਼ੁਸ਼ਮਾ ਕੁਮਾਰੀ (ਰਿਆਤ ਕਾਲਜ ਆਫ ਐਜੂਕੇਸ਼ਨ) ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਇਸ ਮੌਕੇ ਤੇ ਵਿਦਿਆਰਥੀਆਂ ਵਲੋਂ ਅਲੱਗ ਅਲੱਗ ਗਤੀਵਿਧੀਆਂ ਵਿੱਚ ਹਿੱਸਾ ਲਿਆ ਗਿਆ |  ਮਹਿੰਦੀ ਕੰਪੀਟੀਸ਼ਨ  ਕਰਵਾਇਆ ਗਿਆ | ਪਹਿਲੇ., ਦੂਸਰੇ ਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆ ਨੂੰ  ਕਾਲਜ਼ ਦੇ ਪਿ੍ੰ ਡਾ ਸਤਵੰਤ ਕੌਰ ਵਲੋਂ ਇਨ੍ਹਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਬੇਸਟ ਡਾਂਸਰ ਦਾ ਐਵਾਰਡ 12 ਵੀਂ ਕਲਾਸ ਦੀ ਵਿਦਿਆਰਥਣ ਗਗਨਦੀਪ ਨੇ ਜਿੱਤੀਆ | ਇਸ ਮੌਕੇ ਪਾਰਟੀ ਦਾ ਪੂਰਾ ਆਨੰਦ ਸਮੂਹ ਸਟਾਫ ਤੇ ਕਾਲਜ਼ ਦੇ ਵਿਦਿਆਰਥੀਆਂ ਨੇ ਲਿਆ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਵਿੱਚ ਵਧ ਰਹੇ ਤਲਾਕ ਦੇ ਮਾਮਲੇ ਕਾਰਨ ਅਤੇ ਚਿੰਤਾ
Next articleਡੀ.ਸੀ. ਵੱਲੋਂ ਸ਼ਾਂਤੀਪੂਰਨ ਅਤੇ ਸੁਚਾਰੂ ਚੋਣਾਂ ਲਈ ਵੋਟਰਾਂ, ਪੋਲਿੰਗ ਸਟਾਫ਼ ਅਤੇ ਉਮੀਦਵਾਰਾਂ ਦਾ ਧੰਨਵਾਦ