HOME ਫੁੱਟਬਾਲ ਦਾ ਮਹਾਂਕੁੰਭ ਬਣਿਆ ਸਵ ਡਾ ਸਾਧੂ ਸਿੰਘ ਹਮਦਰਦ ਟੂਰਨਾਮੈਂਟ ਉੱਚਾ ਲਧਾਣਾ...

ਫੁੱਟਬਾਲ ਦਾ ਮਹਾਂਕੁੰਭ ਬਣਿਆ ਸਵ ਡਾ ਸਾਧੂ ਸਿੰਘ ਹਮਦਰਦ ਟੂਰਨਾਮੈਂਟ ਉੱਚਾ ਲਧਾਣਾ ਸਮਾਪਤ

3

 ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਦਸ਼ਮੇਸ਼ ਸਪੋਰਟਸ ਕਲੱਬ ਲਧਾਣਾ ਉੱਚਾ ਵੱਲੋਂ ਦਸਮੇਸ਼ ਸਪੋਰਟਸ ਸਟੇਡੀਅਮ ਵਿਖੇ ਕਰਵਾਇਆ 20 ਵਾਂ ਛੇ ਰੋਜ਼ਾ ਸਵ ਡਾ ਸਾਧੂ ਸਿੰਘ ਹਮਦਰਦ ਫੁੱਟਬਾਲ ਟੂਰਨਾਮੈਂਟ ਦਾ ਮਹਾਂਕੁੰਭ ਸਾਬਤ ਹੁੰਦਿਆਂ ਸਮਾਪਤ ਹੋ ਗਿਆ । ਟੂਰਨਾਮੈਂਟ ਵਿੱਚ ਪਹਿਲੀ ਕੈਟਾਗਰੀ ਓਪਨ ਕਲੱਬ ਪੱਧਰ ਵਿੱਚ ਪੰਜਾਬ ਦੇ ਅੱਠ ਫੁੱਟਬਾਲ ਕਲੱਬਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਕੈਟਾਗਰੀ ਵਿੱਚ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਨੇ ਪਹਿਲਾਂ ਇਨਾਮ 1–0 ਦੇ ਸਕੋਰ ਨਾਲ ਜਿੱਤਿਆ।ਜਦ ਕਿ ਉਪ ਜੇਤੂ ਦਸਮੇਸ਼ ਸਪੋਰਟਸ ਕਲੱਬ ਲਧਾਣਾ ਉੱਚਾ ਦੀ ਟੀਮ ਨੂੰ ਦੂਜ਼ਾ ਇਨਾਮ ਪ੍ਰਾਪਤ ਹੋਇਆ। ਟੂਰਨਾਮੈਂਟ ਦੀ ਦੂਜੀ ਕੈਟਾਗਰੀ ਵਿੱਚ ਪਿੰਡ ਪੱਧਰ ਦੀਆਂ 24 ਟੀਮਾਂ ਨੇ ਬੇਹੱਦ ਦਿਲਚਸਪ ਪੈਚਾ ਦਾ ਪ੍ਰਦਰਸ਼ਨ ਕੀਤਾ। ਫਾਈਨਲ ਵਿੱਚ ਪਿੰਡ ਲਧਾਣਾ ਉੱਚਾ ਅਤੇ ਲਧਾਣਾ ਝਿੱਕਾ ਦੀਆਂ ਟੀਮਾਂ ਨੂੰ ਨੂੰ ਜੁਆਇੰਟ ਵਿਨਰ ਕਰਾਰ ਦਿੱਤਾ ਗਿਆ। ਕਿਉਂਕਿ ਬੇਹੱਦ ਸੰਘਰਸ਼ਸ਼ੀਲ ਰਹੇ ਇਸ ਸਮੇਂ ਵਿੱਚ ਕੋਈ ਟੀਮ ਗੋਲ ਨਹੀਂ ਕਰ ਸਕੀ।ਤੀਸਰੀ ਕੈਟਾਗਰੀ ਫੁੱਟਬਾਲ ਬੀ ਟੀਮਾਂ ਵਿੱਚ ਇਲਾਕੇ ਦੇ ਪਿੰਡਾਂ ਦੀਆਂ 8 ਟੀਮਾਂ ਨੇ ਭਾਗ ਲਿਆ, ਫਾਈਨਲ ਮੈਚ ਪਿੰਡ ਮੂਸਾਪੁਰ ਅਤੇ ਸੈਲਾ ਖੁਰਦ ਦੀਆਂ ਟੀਮਾਂ ਨੇ ਖੇਡਿਆ, ਜਿਸ ਵਿੱਚ ਮੂਸਾਪੁਰ ਦੀ ਟੀਮ ਨੇ ਪਹਿਲਾ ਇਨਾਮ ਜਿੱਤਿਆ।ਅੰਤ ਵਿੱਚ ਹੋਏ ਇਨਾਮ ਵੰਡ ਦੇ ਮੁੱਖ ਮਹਿਮਾਨ ਮੈਡਮ ਗੁਰਜੋਤ ਕੌਰ ਸੀਨੀਅਰ ਐਗਜ਼ੀਕਿਊਟਿਵ ਰੋਜ਼ਾਨਾ ਅਜੀਤ ਜਲੰਧਰ, ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨਵਾਂਸ਼ਹਿਰ, ਜਰਨੈਲ ਸਿੰਘ ਪੱਲੀ ਝਿੱਕੀ ਮੈਂਬਰ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਸ ਭ ਸ ਨਗਰ, ਜਸਵੀਰ ਸਿੰਘ ਨੂਰਪੁਰ ਜ਼ਿਲ੍ਹਾ ਇੰਚਾਰਜ ਸਬ ਆਫਿਸ ਅਜ਼ੀਤ ਨਵਾਂਸ਼ਹਿਰ, ਸਮੂਹ ਪੰਚਾਇਤਾਂ, ਕਲੱਬਾਂ ਦੇ ਅਹੁਦੇਦਾਰ ਅਤੇ ਐਨ ਆਰ ਆਈ ਸਹਿਬਾਨ, ਪਤਵੰਤੇ, ਨਗਰ ਨਿਵਾਸੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਨਪ੍ਰੀਤ ਦੇ ਚਾਰ ਤੇ ਚਰਚਾ ਸਮੇਂ ਪੰਜਾਹ ਰੁਪਏ ਕੇਂਦਰੀ ਭੰਡ ਲਈ ਬਸਪਾ ਪੰਜਾਬ ਦੀ ਟੀਮ ਨੂੰ ਭੇਂਟ ਕੀਤੇ
Next articleਢਾਹਾਂ ਕਲੇਰਾਂ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ