ਮੂਰਖ ਦਿਵਸ

ਪਵਨ "ਹੋਸ਼ੀ"

(ਸਮਾਜ ਵੀਕਲੀ)

ਦੋਸਤੋ ਆਪਾਂ ਭਾਰਤੀ ਸੱਭਿਅਤਾ ਨੂੰ ਭੁੱਲਦੇ ਜਾ ਰਹੇ ਹਾਂ ਤੇ ਆਪਣੇ ਉਤੇ ਦਿਨ-ਪਰ-ਦਿਨ ਪੱਛਮੀ ਸੱਭਿਅਤਾ ਭਾਰੂ ਹੁੰਦੀ ਜਾ ਰਹੀ ਹੈ। ਇਸ ਦੇ ਜਿੰਮੇਦਾਰ ਸ਼ਾਇਦ ਆਪਾਂ ਖੁਦ ਤੇ ਆਪਣੀ ਸ਼ਾਸ਼ਨਿਕ ਪ੍ਰਣਾਲੀ ਤੇ ਵਿੱਦਿਅਕ ਅਦਾਰੇ ਆਦਿ ਹਨ। ਜਿਵੇਂ ਕਿ ਆਪਾਂ ਜਾਂ ਆਪਣੇ ਬੱਚੇ 14 ਫਰਵਰੀ ਨੂੰ ਵੈਲੇਨਟਾਈਨ ਡੇਅ ਬੜੀ ਧੂਮਧਾਮ ਨਾਲ ਮਨਾਉਂਦੇ ਹਾਂ ਪਰ 14 ਫਰਵਰੀ ਵਾਲੇ ਦਿਨ ਨੂੰ ਭਾਰਤ ਸਰਕਾਰ ਵਲੋਂ ਬਲੈਕ ਡੇਅ ਘੋਸ਼ਿਤ ਕਰਨ ਦੇ ਇਤਿਹਾਸ ਨੂੰ ਯਾਦ ਨਹੀਂ ਕਰਦੇ, ਜੋ ਕਿ ਬੜੀ ਹੀ ਸ਼ਰਮ ਦੀ ਗੱਲ ਹੈ।

ਇਸੇ ਤਰਾਂ ਪੱਛਮੀ ਸੱਭਿਅਤਾ ਵਲੋਂ ਮਿਲਿਆ “ਮੂਰਖ ਦਿਵਸ” ਇੱਕ ਅਪ੍ਰੈਲ ਨੂੰ ਆਪਾਂ ਬੜੀ ਖੁਸ਼ੀ ਨਾਲ ਮਨਾਉਂਦੇ ਹਾਂ। ਜਦੋਂ ਕਿ ਭਾਰਤੀ ਸੱਭਿਅਤਾ ਵਿੱਚ ਇਸ ਦਾ ਕੋਈ ਸਥਾਨ ਨਹੀਂ ਹੈ। ਇਸ “ਮੂਰਖ ਦਿਵਸ” ਪਿਛੇ ਬੜੀ ਹੀ ਬੇਹੂਦਾ ਜਹੀ ਕਹਾਣੀ ਹੈ ਕਿ “ਮੰਨਿਆ ਜਾਂਦਾ ਹੈ ਕਿ ਸਾਲ 1381 ਨੂੰ ਇੰਗਲੈਂਡ ਦੇ ਰਾਜੇ ਰੀਚਰਡ (ਦੂਸਰਾ) ਤੇ ਬੋਹੇਮਿਆ ਦੀ ਰਾਣੀ ਅਨੀ ਨੇ ਆਪਣੀ ਸਗਾਈ ਦਾ ਐਲਾਨ ਕੀਤਾ ਕਿ ਉਹਨਾਂ ਦੀ 32 ਮਾਰਚ 1381 ਸਗਾਈ ਹੋਵੇਗੀ। ਆਮ ਜਨਤਾ ਬਹੁਤ ਖੁਸ਼ ਹੋਈ ਤੇ ਖੁਸ਼ੀ ਵਿੱਚ ਜਸ਼ਨ ਮਨਾਉਣੇ ਸ਼ੁਰੂ ਕੀਤੇ। ਬਾਦ ਵਿੱਚ ਜਨਤਾ ਨੇ ਮਹਿਸੂਸ ਕੀਤਾ ਕਿ ਉਹ ਤਾਂ ਮੂਰਖ ਬਣ ਗਏ ਹਨ, ਕੈਲੰਡਰ ਵਿੱਚ ਤਾਂ 32 ਤਾਰੀਖ ਹੀ ਨਹੀਂ ਹੁੰਦੀ”। ਉਦੋਂ ਤੋਂ ਹੀ 1 ਅਪ੍ਰੈਲ ਨੂੰ “ਮੂਰਖ ਦਿਵਸ” ਮਨਾਇਆ ਜਾਣ ਲੱਗਾ।

ਭਾਰਤ ਵਿੱਚ ਮੂਰਖ ਦਿਵਸ ਦੀ ਸ਼ੁਰੂਆਤ 19 ਵੀਂ ਸਦੀ ਵਿੱਚ ਅੰਗਰੇਜਾਂ ਵਲੋਂ ਕੀਤੀ ਗਈ ਸੀ। ਇਸ ਤੋਂ ਇਲਾਵਾ ਆਪਣੇ ਜਾਂ ਅਜੋਕੀ ਪੀੜੀ ਤੇ ਪੱਛਮੀ ਸੱਭਿਅਤਾ ਇਸ ਕਦਰ ਭਾਰੂ ਹੈ ਕਿ ਆਪਾਂ ਨੂੰ ਆਪਣਾ ਇਤਿਹਾਸ ਵੀ ਚੇਤੇ ਨਹੀਂ। ਮੈ ਇਸ ਲਿਖਤ ਦੇ ਮਾਧਿਅਮ ਰਾਹੀ ਦੱਸਣਾ ਚਾਹੁੰਦਾ ਹਾਂ ਕਿ ਇਸੇ ਦਿਨ ਮਤਲਬ 1 ਅਪ੍ਰੈਲ ਵਾਲੇ ਦਿਨ ਸਿੱਖਾ ਦੇ ਨੋਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਦਿਹਾੜਾ ਵੀ ਹੁੰਦਾ ਹੈ। ਇਸ ਤੋਂ ਇਲਾਵਾ 1 ਅਪ੍ਰੈਲ 1935 ਨੂੰ ਭਾਰਤੀਯ ਰਿਜਰਵ ਬੈਂਕ ਦੀ ਸਥਾਪਨਾ ਕੀਤੀ ਗਈ। 1 ਅਪ੍ਰੈਲ 1936 ਨੂੰ ਉੜੀਸਾ ਰਾਜ ਦੀ ਸਥਾਪਨਾ ਹੋਈ ਤੇ 1 ਅਪ੍ਰੈਲ 2004 ਵਿੱਚ ਗੂਗਲ ਨੇ ਜੀਮੇਲ (gmail) ਦਾ ਵੀ ਐਲਾਨ ਕੀਤਾ।

ਆਪਣੇ ਵਲੋਂ “ਮੂਰਖ ਦਿਵਸ” ਵਾਲੇ ਦਿਨ ਨੂੰ ਆਪਣੇ ਦੋਸਤ- ਮਿੱਤਰਾਂ, ਰਿਸ਼ਤੇਦਾਰਾਂ, ਅਧਿਆਪਕਾਂ, ਸਹਿ- ਕਰਮੀਆਂ ਆਦਿ ਨਾਲ ਮਜਾਕ ਕਰਕੇ ਮਨਾਇਆ ਜਾਂਦਾ ਹੈ, ਇਸ ਦਾ ਉਦੇਸ਼ ਬੇਵਕੂਫ ਤੇ ਭੋਲੇ-ਭਾਲੇ ਲੋਕਾਂ ਨੂੰ ਸ਼ਰਮਿੰਦਾ ਕਰ

ਪਵਨ “ਹੋਸ਼ੀ” ਵਾਸੀ ਸ਼ਿਵਮ ਕਲੌਨੀ, ਸੰਗਰੂਰ।
ਮੋ:ਨੰ: 80545-45632

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਰਮ
Next articleਪਾਉਂਦੀ ਵੱਟ ਮੱਥੇ