HOME ਫੂਡ ਸੇਫਟੀ ਟੀਮ ਨੇ ਅਲਕੋਹਲ ਯੁਕਤ ਪੀਣ ਵਾਲੇ ਪਦਾਰਥਾਂ ਦੇ 8 ਸੈਂਪਲ...

ਫੂਡ ਸੇਫਟੀ ਟੀਮ ਨੇ ਅਲਕੋਹਲ ਯੁਕਤ ਪੀਣ ਵਾਲੇ ਪਦਾਰਥਾਂ ਦੇ 8 ਸੈਂਪਲ ਭਰੇ

1

ਹੁਸ਼ਿਆਰਪੁਰ    (ਸਮਾਜ ਵੀਕਲੀ)   ( ਸਤਨਾਮ ਸਿੰਘ ਸਹੂੰਗੜਾ) ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ੍ਰੀ ਦਿਲਰਾਜ ਸਿੰਘ ਆਈਏਐਸ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਹੁਕਮਾਂ ਅਤੇ ਜ਼ਿਲਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮਾਂ ਵੱਲੋ ਲੋਕਾਂ ਨੂੰ ਵਧੀਆ ਖਾਧ ਪਦਾਰਥ ਮੁੱਹਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਫੂਡ ਸੇਫਟੀ ਅਫਸਰ ਵਿਵੇਕ ਕੁਮਾਰ ਤੇ ਟੀਮ ਵੱਲੋਂ ਹੁਸ਼ਿਆਰਪੁਰ ਸ਼ਹਿਰ ਦੇ ਅਤੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਵੱਲੋਂ ਮਾਹਿਲਪੁਰ ਤੇ ਗੜ੍ਹਸ਼ੰਕਰ ਦੇ ਵੱਖ-ਵੱਖ ਰੈਸਟੋਰੈਂਟਾਂ ਅਤੇ ਬੀਅਰ ਬਾਰਾਂ ਦੀ ਚੈਕਿੰਗ ਕੀਤੀ ਗਈ ਅਤੇ ਪਾਨ-ਮਸਾਲਾ ਅਤੇ ਅਲਕੋਹਲ ਯੁਕਤ ਪੀਣ ਵਾਲੇ ਪਦਾਰਥਾਂ ਦੇ 8 ਸੈਂਪਲ ਭਰੇ ਗਏ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਫੂਡ ਸੇਫਟੀ ਅਫਸਰ ਵਿਵੇਕ ਕੁਮਾਰ ਅਤੇ ਅਭਿਨਵ ਕੁਮਾਰ ਨੇ ਦੱਸਿਆ ਕਿ ਇਹਨਾਂ ਰੈਸਟੋਰੈਂਟਾਂ ਅਤੇ ਬੀਅਰ ਬਾਰਾਂ ਦੀ ਚੈਕਿੰਗ ਦੌਰਾਨ ਪਾਨ-ਮਸਾਲਾ ਅਤੇ ਅਲਕੋਹਲ ਯੁਕਤ ਪੀਣ ਵਾਲੇ ਪਦਾਰਥਾਂ ਦੇ ਜੋ ਸੈਂਪਲ ਭਰੇ ਗਏ ਹਨ ਉਹ ਲੈਬ ਟੈਸਟ ਲਈ ਭੇਜ ਦਿੱਤੇ ਗਏ ਹਨ ਅਤੇ ਰਿਪੋਰਟ ਆਉਣ ‘ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਦੌਰਾਨ ਰੈਸਟੋਰੈਂਟਅਤੇ ਬੀਅਰ ਬਾਰ ਦੇ ਮਾਲਕਾਂ ਨੂੰ ਖਾਧ ਪਦਾਰਥ ਬਣਾਉਣ ਵਾਲੀਆਂ ਥਾਵਾਂ ਨੂੰ ਸਾਫ ਰੱਖਣ ਅਤੇ ਖਾਣਾ ਐਫ਼ ਐਸ ਐਸ ਏ ਆਈ ਦੇ ਮਿਆਰਾਂ ਦੇ ਅਨੁਸਾਰ ਹੋਣ ਬਾਰੇ ਕਿਹਾ ਗਿਆ। ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਪਦਾਰਥ ਵੱਖਰੇ ਤੌਰ ‘ਤੇ ਰੱਖਣ ਲਈ ਕਿਹਾ ਗਿਆ। ਇਸਦੇ ਨਾਲ ਹੀ ਉਹਨਾਂ ਨੂੰ ਹਮੇਸ਼ਾ ਚੰਗੀ ਸਫਾਈ ਅਭਿਆਸਾਂ ਦੀ ਪਾਲਣਾ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ ਹੈ। ਉਹਨਾਂ ਕਿਹਾ ਖਾਧ ਪਦਾਰਥਾਂ ਦੀ ਗੁਣਵੱਤਾ ਦਾ ਧਿਆਨ ਨਾ ਰੱਖਣ ਵਾਲਿਆਂ ਅਤੇ ਮਿਲਾਵਟ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੈਣੀ ਜਾਗ੍ਰਿਤੀ ਮੰਚ ਨੇ ਸੰਦੀਪ ਸੈਣੀ ਨੂੰ ‘ਆਪ’ ਦਾ ਸੂਬਾ ਸਕੱਤਰ ਬਣਨ ’ਤੇ ਸਨਮਾਨਿਤ ਕੀਤਾ
Next articleਲਾਲ ਚੰਦ ਔਜਲਾ ਜੀ ਜਨਰਲ ਸਕੱਤਰ ਲਗਾਉਣ ਤੇ ਹਾਈ ਕਮਾਂਡ ਦਾ ਧੰਨਵਾਦ –ਲਾਲ ਚੰਦ ਔਜਲਾ