ਬਾਬਾ ਸਾਹਿਬ ਦੇ ਸੁਪਨੇ ਨੂੰ ਜਾਤ-ਪਾਤ ਅਤੇ ਅੰਧ ਵਿਸ਼ਵਾਸਾਂ ਨੂੰ ਖਤਮ ਕਰਕੇ ਪੂਰੇ ਕਰਨ ਦਾ ਸੱਦਾ-ਭਿਖਸ਼ੂਣੀ ਧੰਮਾ ਬਿਨਿਆ *ਡਾ. ਬੀ. ਆਰ. ਅੰਬੇਡਕਰ ਮੈਮੋਰੀਅਲ ਟਰੱਸਟ (ਰਜਿ) ਵਲੋਂ ਸ਼ਾਨਦਾਰ ਸਵਾਗਤ *ਆਗਰੇ ‘ਚ ਵਿਸ਼ਾਲ ਧੰਮ ਕਾਰਵਾਂ 18 ਮਾਰਚ ਨੂੰ

ਜਲੰਧਰ, (ਸਮਾਜ ਵੀਕਲੀ)  (ਪਰਮਜੀਤ ਜੱਸਲ)– ਦੇਸ਼ ਦੇ ਨੌਜਵਾਨਾਂ ਨੂੰ ਬਾਬਾ ਸਾਹਿਬ ਜੀ ਦਾ ਸੁਪਨਾ ਪੂਰਾ ਕਰਨ ਲਈ ਜਾਤ -ਪਾਤ , ਅੰਧ ਵਿਸ਼ਵਾਸ਼ਾਂ ਅਤੇ ਝੂਠੇ ਰੀਤੀ ਰਿਵਾਜ਼ਾਂ ਨੂੰ ਖਤਮ ਕਰਕੇ , ਇੱਕਮੁੱਠਤਾ ਨਾਲ ਪੂਰਾ ਕਰਨ ਲਈ ਸੱਦਾ ਦਿੱਤਾ। ਬਾਬਾ ਸਾਹਿਬ ਦੇਸ਼ ਨੂੰ ਬੁੱਧਮਈ ਦੇਸ਼ ਬਣਾਉਣਾ ਚਾਹੁੰਦੇ ਸਨ। ਇਹ ਵਿਚਾਰ ਭਿਖਸ਼ੂਣੀ ਧੰਮਾ ਬਿਨਿਆ ਜੀ ਨੇ ਬੁੱਧ ਵਿਹਾਰ, ਸਿਧਾਰਥ ਨਗਰ ,ਜਲੰਧਰ ਵਿਖੇ ਦਿੱਤੇ। ਉਹਨਾਂ ਕਿਹਾ ਕਿ18 ਮਾਰਚ 1956 ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਆਗਰੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਪੜ੍ਹੇ- ਲਿਖੇ ਵਰਗ ‘ਤੇ ਗਿੱਲਾ ਜ਼ਾਹਿਰ ਕੀਤਾ ਸੀ। ਉਹਨਾਂ ਦੁਖੀ ਮਨ ਨਾਲ ਕਿਹਾ ਸੀ ਕਿ “ਮੈਂ ਕਾਰਵਾਂ ਬੜੇ ਦੁੱਖਾਂ ਤਕਲੀਫਾਂ ਨਾਲ ਇੱਥੇ ਤੱਕ ਲੈ ਕੇ ਆਇਆ ਹਾਂ, ਮੇਰੇ ਪੈਰੋਕਾਰ ਜੇਕਰ ਇਸ ਕਾਰਵਾਂ ਨੂੰ ਅੱਗੇ ਨਹੀਂ ਵਧਾ ਸਕਦੇ ਤਾਂ ਇਥੇ ਹੀ ਰਹਿਣ ਦੇਣਾ, ਪਿੱਛੇ ਨਾ ਜਾਣ ਦੇਣ।” ਇਸ ਗੱਲ ਦੀ ਪੂਰਤੀ ਲਈ ਧੈਮ ਭੂਮੀ ਆਗਰਾ ਵਿਖੇ 18 ਮਾਰਚ 2025 ਨੂੰ ਭੰਤੇ ਡਾ. ਕਰੁਣਾਸ਼ੀਲ ਰਾਹੁਲ ਦੀ ਅਗਵਾਈ ਵਿੱਚ ” ਵਿਸ਼ਾਲ ਧੰਮ ਕਾਰਵਾਂ ” ਜੀ. ਆਈ. ਸੀ. ਮੈਦਾਨ ਪੰਚਕੋਈਯਾ, ਆਗਰਾ (ਯੂਪੀ) ਵਿਖੇ , ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ, ਜੋ ਬੁੱਧ ਧੰਮ ਦਾ ਪ੍ਰਚਾਰ ਤੇ ਪ੍ਰਸਾਰ ਕਰੇਗਾ। ਇਹ ਧੰਮ ਕਾਰਵਾਂ ਪਹਿਲੇ ਚਰਨ ਵਿੱਚ ਉੱਤਰ ਪ੍ਰਦੇਸ਼ ਦੇ ਕੋਨੇ -ਕੋਨੇ ਤੋਂ ਹੁੰਦਾ ਹੋਇਆ 18 ਮਈ 2025 ਨੂੰ ਅਲੀਗੜ੍ਹ ਵਿਖੇ ਸਮਾਪਤ ਹੋਵੇਗਾ। ਉਹਨਾਂ ਕਿਹਾ ਕਿ 50,000 ਕਿਤਾਬਾਂ ‘ਬੁੱਧ ਧੰਮ ਤੇ ਉਹਨਾਂ ਦੇ ਰੀਤੀ -ਰਿਵਾਜ਼ ‘ ਮੁਫ਼ਤ ਵੰਡੀਆਂ ਜਾਣਗੀਆਂ । ਬੁੱਧ ਵਿਹਾਰ , ਸਿਧਾਰਥ ਨਗਰ ਜਲੰਧਰ ਵਿੱਚ ਭਿਖਸ਼ੂਣੀ ਧੰਮਾ ਬਿਨਿਆ ਦਾ ਪਹੁੰਚਣ ‘ਤੇ ਡਾ. ਬੀ. ਆਰ .ਅੰਬੇਡਕਰ ਮੈਮੋਰੀਅਲ ਟਰੱਸਟ (ਰਜਿ) ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਦੇ ਨਾਲ ਪ੍ਰੀਆ ਅੰਬੇਡਕਰ ਵੀ ਸਨ, ਜਿਸ ਨੇ ਭਾਰਤ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕੀਤਾ ਸੀ। ਪੰਚਸ਼ੀਲ ਤੇ ਤ੍ਰੀਸ਼ਰਨ ਨਾਲ ਸਾਦੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਹੁਸਨ ਲਾਲ ਬੌਧ ਅਤੇ ਚੰਚਲ ਬੌਧ ਵਲੋਂ ਭਿਖਸ਼ੂਣੀ ਧੰਮਾ ਬਿਨਿਆ ਲਈ ਸਵਾਗਤੀ ਸ਼ਬਦ ਪੇਸ਼ ਕੀਤੇ ਗਏ। ਬੁੱਧ ਵਿਹਾਰ ,ਸਿਧਾਰਥ ਨਗਰ ਦੇ ਪ੍ਰਬੰਧਕਾਂ ਅਤੇ ਟਰੱਸਟ ਵੱਲੋਂ ਮਾਣਯੋਗ ਭਿਖਸ਼ੂਣੀ ਧੰਮਾ ਬਿਨਿਆ ਅਤੇ ਪ੍ਰੀਆ ਅੰਬੇਡਕਰ ਜੀ ਦਾ ਸਨਮਾਨ ਕੀਤਾ ਗਿਆ। ਇਸ ਸਾਦੇ ਸਮਾਗਮ ਵਿੱਚ ਹੁਸਨ ਲਾਲ ਬੌਧ, ਚੰਚਲ ਬੌਧ, ਚਮਨ ਸਾਂਪਲਾ,ਸੁਖਦੇਵ ਬੌਧ, ਪ੍ਰੋਫੈਸਰ ਮੇਜਰ ਸਿੰਘ ਹੁਸ਼ਿਆਰਪੁਰ, ਮਨਦੀਪ ਧੰਨੋਵਾਲੀ, ਮੁੰਨਾ ਲਾਲ ਬੌਧ, ਦਵਿੰਦਰ ਗੋਗਾ ਕੌਂਸਲਰ ਬਸਪਾ, ਸਤਵਿੰਦਰ ਮਦਾਰ, ਭਗਤ ਗੌਤਮ ਬੈਂਕ ਕਾਲੋਨੀ , ਡਿੰਪਲ ਬੌਧ, ਨਰਿੰਦਰ ਬੌਧ ਆਦਿ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬੰਸੀ ਨਗਰ ਸ਼ਿਵ ਮੰਦਰ ਤੋਂ ਮਹਾਸ਼ਿਵਰਾਤਰੀ ਦੇ ਸਬੰਧ ਵਿੱਚ ਵਿਸਾਲ ਸ਼ੋਭਾ ਯਾਤਰਾ ਕੱਢੀ ਗਈ ।
Next articleਕਵਿਤਾਵਾਂ