ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਖੁਸ਼ੀਆਂ ਵਿੱਚ ਸੁਰੀਲੀ ਤੇ ਮਿੱਠੀ ਆਵਾਜ਼ ਦੇ ਮਾਲਕ ਜਨਾਬ ਕੰਠ ਕਲੇਰ ਜੀ ਇੱਕ ਵਾਰ ਫਿਰ “ ਚੰਨ ਚੜ੍ਹਿਆ ਪੁੰਨਿਆਂ ਦਾ “ ਐਲਬਮ ਰਾਹੀਂ ਹਾਜ਼ਰ ਹੋ ਰਹੇ ਨੇ । ਇਸ ਸਬੰਧੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਾਣਕਾਰੀ ਮੁਤਾਬਿਕ ਗੀਤਕਾਰ ਗੋਲਡੀ ਦਰਦੀ ਨੇ ਦੱਸਿਆ ਕਿ ਇਸ ਐਲਬਮ ਵਿੱਚ ਕੌਮੀ ਲੇਖਕ ਸ਼੍ਰੀਮਾਨ ਮਦਨ ਜਲੰਧਰੀ ਜੀ ਤੇ ਸ੍ਰੀ ਮਾਨ ਰੱਤੂ ਰੰਧਾਵਾ ਜੀ ਉਹਨਾਂ ਦੇ ਨਾਲ ਹਨ । ਗੋਲਡੀ ਦਰਦੀ ਨੇ ਦੱਸਿਆ ਕਿ ਉਸ ਦਾ ਲਿਖਿਆ ਗੀਤ” ਤੇਰੀਆਂ ਵਡਿਆਈਆਂ” ਇਸ ਐਲਬਮ ਵਿੱਚ ਸ਼ਾਮਿਲ ਕੀਤਾ ਗਿਆ ਹੈ ਤੇ ਉਹ ਸਮੁੱਚੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਸ ਦੀ ਕਲਮ ਨੂੰ ਮਣਾਂ ਮੂੰਹੀਂ ਮਾਣ ਦੇ ਕੇ ਸੰਗਤ ਦੇ ਰੂਬਰੂ ਹੋਣ ਦਾ ਮੌਕਾ ਬਖਸ਼ਿਸ਼ ਕੀਤਾ। ਇਸ ਐਲਬਮ ਦਾ ਸੰਗੀਤ ਅਮਰ ਜੀ ਤੇ ਕਮਲ ਕਲੇਰ ਦਾ ਹੈ, ਜਿਨਾਂ ਦੇ ਪਿਆਰ ਸਦਕੇ ਸੰਗਤ ਦੀ ਕਚਹਿਰੀ ਵਿੱਚ ਹਾਜ਼ਰੀ ਭਰ ਰਿਹਾ ਹਾਂ ਪਿਆਰ ਅਤੇ ਅਸ਼ੀਰਵਾਦ ਦੀ ਇੰਤਜ਼ਾਰ ਰਹੇਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj