ਲੋਕ ਗਾਇਕ ਸ਼ੀਰਾ ਜਸਵੀਰ ਨਵਾਂ ਪੰਜਾਬੀ ਟਰੈਕ “ਸਾਥ” ਲੈ ਕੇ ਹੋਇਆ ਹਾਜ਼ਰ

ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)–  ਪੰਜਾਬੀ ਗਾਇਕੀ ਗੀਤਕਾਰੀ ਦੇ ਦੋਹਰੇ ਸੁਮੇਲ ਦਾ ਸਫ਼ਲ ਨਾਮ ਹੈ ਗਾਇਕ ਸ਼ੀਰਾ ਜਸਵੀਰ, ਜੋ ਸਮੇਂ ਸਮੇਂ ਆਪਣੇ ਜਜਬਾ ਭਰਪੂਰ ਗੀਤਾਂ ਰਾਹੀਂ ਸੱਭਿਆਚਾਰਕ ਅੰਦਾਜ਼ ਵਿੱਚ ਪੰਜਾਬੀਆਂ ਦੀ ਝੋਲੀ ਆਪਣੇ ਨਵੇਂ ਨਵੇਂ ਗੀਤ ਪਾਉਂਦਾ ਰਹਿੰਦਾ ਹੈ।  ਹਾਲ ਹੀ ਵਿੱਚ ਗਾਇਕ ਸ਼ੀਰਾ ਜਸਵੀਰ ਵਲੋਂ ਆਪਣਾ ਨਵਾਂ ਪੰਜਾਬੀ ਟਰੈਕ “ਸਾਥ” ਦਾ ਪੋਸਟਰ ਵੱਖ ਵੱਖ ਸੋਸ਼ਲ ਸਾਈਟਾਂ ਤੇ ਰਿਲੀਜ਼ ਕੀਤਾ ਗਿਆ। “ਲਫਜ਼” “24 ਘੰਟੇ” “ਨਾਮ ਚੱਲਦਾ” ਅਤੇ ਹੋਰ ਅਨੇਕਾਂ ਪੰਜਾਬੀ ਗੀਤਾਂ ਦਾ ਗੁਲਦਸਤਾ ਪੰਜਾਬੀਆਂ ਦੀ ਝੋਲੀ ਪਾਉਣ ਵਾਲੇ ਇਸ ਕਲਾਕਾਰ ਨੇ ਅੱਜ ਤੱਕ ਜੋ ਵੀ ਗਾਇਆ ਹੈ ਉਸ ਨੂੰ ਸਰੋਤਿਆਂ ਨੇ ਪ੍ਰਵਾਨਗੀ ਦੀ ਨਿਗਾਹ ਨਾਲ ਸਵੀਕਾਰ ਕੀਤਾ ਹੈ।  ਏਕ ਰਿਕਾਰਡਸ ਵਲੋਂ ਇਸ ਟਰੈਕ ਨੂੰ ਰਿਲੀਜ਼ ਕੀਤਾ ਗਿਆ, ਜਿਸ ਨੂੰ ਕੰਪੋਜ਼ ਖੁਦ ਸ਼ੀਰਾ ਜਸਵੀਰ ਨੇ ਕੀਤਾ ਹੈ। ਰਾਜੂ ਜੀ ਦੇ ਇਸ ਪ੍ਰੋਜੈਕਟ ਨੂੰ ਪ੍ਰੀਤ ਹੈਰੀ ਨੇ ਸੰਗੀਤਕ ਧੁੰਨਾਂ ਪ੍ਰਦਾਨ ਕੀਤੀਆਂ ਹਨ। ਅਜੇ ਸਿੰਘ ਵਲੋਂ ਇਸ ਦਾ ਸ਼ਾਨਦਾਰ ਵੀਡੀਓ ਫਿਲਮਾਂਕਣ ਕੀਤਾ ਗਿਆ ਹੈ ਅਤੇ ਇਸ ਟਰੈਕ ਨੂੰ ਨਿਸ਼ਾਨ ਹੰਸ ਨੇ ਕਲਮਬੱਧ ਕੀਤਾ ਹੈ। ਸ਼ੀਰਾ ਜਸਵੀਰ ਦੇ ਇਸ ਟਰੈਕ “ਸਾਥ” ਨੂੰ ਪੰਜਾਬੀ ਸਰੋਤੇ ਉਸਦੇ ਪਹਿਲਾਂ ਆਏ ਵੱਖ ਵੱਖ ਟਰੈਕਸ ਦੀ ਤਰ੍ਹਾਂ ਮੁਹੱਬਤਾਂ ਦੇ ਕੇ ਨਿਵਾਜਣਗੇ, ਇਹੀ ਦਿਲੀਂ ਦੁਆ ਹੈ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleIMF tepid to Pak interim govt proposals
Next article“ਗੁਰਪੁਰਬ ਗੁਰਾਂ ਦਾ” ਧਾਰਮਿਕ ਟਰੈਕ ਨਾਲ ਹਾਜ਼ਰ ਹੋਇਆ ਮਿਸ਼ਨਰੀ ਗਾਇਕ-  ਬਲਵਿੰਦਰ ਬਿੱਟੂ