ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਰੋਮੀ ਮਿਊਜਿਕ ਯੂਕੇ ਅਤੇ ਪੇਸ਼ਕਾਰ ਪ੍ਰੋਡਿਊਸਰ ਸੋਨੀ ਸਾਂਪਲਾ ਦੀ ਅਗਵਾਈ ਹੇਠ ਪ੍ਰਸਿੱਧ ਲੋਕ ਗਾਇਕ ਪੰਮਾ ਡੁੰਮੇਵਾਲ ਆਪਣੇ ਧਾਰਮਿਕ ਸਿੰਗਲ ਟ੍ਰੈਕ “ਸਭ ਤੋਂ ਵੱਡਾ ਦਿਲ” ਦੇ ਨਾਲ ਸੰਗਤ ਵਿੱਚ ਆਪਣੀ ਹਾਜ਼ਰੀ ਲਗਵਾ ਰਿਹਾ ਹੈ। ਇਸ ਧਾਰਮਿਕ ਗੀਤ ਦੇ ਰਚੇਤਾ ਅਤੇ ਪ੍ਰਸਿੱਧ ਸੱਭਿਆਚਾਰਕ ਸ਼ਖਸ਼ੀਅਤ ਕਮਲ ਮੇਹਟਾਂ ਯੂਕੇ ਨੇ ਦੱਸਿਆ ਕਿ ਇਸ ਟ੍ਰੈਕ ਨੂੰ ਉਸ ਵਲੋਂ ਕਲਮਬੱਧ ਕੀਤਾ ਗਿਆ ਹੈ ਅਤੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਅਕੀਦਾ ਅਰਪਿਤ ਕੀਤੀ ਗਈ ਹੈ। ਇਸ ਧਾਰਮਿਕ ਰਚਨਾ ਨੂੰ ਬਹੁਤ ਹੀ ਪਿਆਰੀ ਆਵਾਜ਼ ਪੰਮਾ ਡੁੰਮੇਵਾਲ ਨੇ ਬਾਕਮਾਲ ਗਾ ਕੇ ਨਿਭਾਇਆ ਹੈ। ਕਰਨ ਪ੍ਰਿੰਸ ਨੇ ਇਸ ਦਾ ਮਿਊਜਿਕ ਦਿੱਤਾ ਹੈ ਅਤੇ ਚੰਨੀ ਗੁੱਲਪੁਰੀ ਨੇ ਇਸ ਦਾ ਫਿਲਮਾਂਕਣ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly