HOME ਲੋਕ ਗਾਇਕਾ ਨੀਤੂ ਵਿਰਕ ਨੇ ਨਵਾਂ ਗੀਤ “ਲੁੱਚੇ ਨੂੰ ਸਲਾਮਾਂ” ਜੰਨਤ ਏ...

ਲੋਕ ਗਾਇਕਾ ਨੀਤੂ ਵਿਰਕ ਨੇ ਨਵਾਂ ਗੀਤ “ਲੁੱਚੇ ਨੂੰ ਸਲਾਮਾਂ” ਜੰਨਤ ਏ ਜਰਖੜ ਵਿੱਚ ਫਲਮਾਇਆ

1

ਲੁਧਿਆਣਾ ਨਕੋਦਰ ਮਹਿਤਪੁਰ   (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਨਾਮੀ ਲੋਕ ਗਾਇਕਾ ਨੀਤੂ ਵਿਰਕ ਨੇ ਮਾਰਕੀਟ ਵਿੱਚ ਆਪਣਾ ਆਉਣ ਵਾਲਾ ਨਵਾਂ ਗੀਤ “ਲੁੱਚੇ ਨੂੰ ਸਲਾਮਾਂ” ਦੀ ਸ਼ੂਟਿੰਗ ਅੱਜ ਜੰਨਤ ਏ ਜਰਖੜ ਵਿੱਚ ਕੀਤੀ ਗਈ। ਗਾਇਕਾ ਨੀਤੂ ਵਿਰਕ ਨੇ ਦੱਸਿਆ ਕਿ ਇਹ ਗੀਤ ਲੋਕ ਤੱਥਾਂ ਨੂੰ ਮੁੱਖ ਰੱਖ ਕੇ ਗੀਤਕਾਰ ਨੱਥੋਹੇੜੀ ਵੱਲੋਂ ਲਿਖਿਆ ਗਿਆ ਹੈ ।ਇਸ ਗੀਤ ਵਿੱਚ ਅੱਜ ਕੱਲ ਦੇ ਮਤਲਬੀ ਲੋਕਾਂ ਵੱਲੋਂ ਦੋਸਤੀ ਵਿੱਚ ਕੀਤੀਆ ਜਾ ਰਹੀਆਂ ਧੋਖਾ ਧੜੀਆਂ ਦਾ ਵਰਨਣ ਕੀਤਾ ਗਿਆ। ਉਹਨਾਂ ਆਖਿਆ ਜੰਨਤ ਏ ਜਰਖੜ ਦੀ ਵਿਰਾਸਤੀ ਇਮਾਰਤ ਇਸ ਗੀਤ ਲਈ ਬਹੁਤ ਹੀ ਢੁੱਕਵੀਂ ਸਾਬਿਤ ਹੋਈ ਹੈ। ਜੰਨਤ ਏ ਜਰਖੜ ਮਿਊਜੀਅਮ ਪੰਜਾਬ ਦੀ ਹੈਰੀਟੇਜ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ਰਿਹਾ ਹੈ। ਇਸ ਤੋਂ ਇਲਾਵਾ ਨੀਤੂ ਵਿਰਕ ਦੇ ਇਸ ਗੀਤ ਨੂੰ ਜਰਖੜ ਸਟੇਡੀਅਮ ਅਤੇ ਪਿੰਡ ਦੀ ਸੱਥ ਦਰਵਾਜੇ ਵਿੱਚ ਵੀ ਫਲਮਾਇਆ ਗਿਆ । ਇਸ ਮੌਕੇ ਗੀਤ ਦੇ ਪ੍ਰੋਡਿਊਸਰ ਰਾਜਵੀਰ ਸਿੰਘ ਮਿਊਜਿਕ ਵੀ ਸਟਾਰ ਅਤੇ ਵੀਡੀਓ ਗਰਾਫੀ ਕਲਾਕਾਰ ਆਰ ਬੀ ਸਿੱਧੂ, ਤੋਂ ਇਲਾਵਾ ਜੰਨਤ ਏ ਜਰਖੜ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ,ਅਮਰਜੀਤ ਸਿੰਘ ਜੱਗੀ ,ਇੰਦਰਪ੍ਰੀਤ ਸਿੰਘ ਟਿਵਾਣਾ ,ਜਸਕਰਨਪ੍ਰੀਤ,  ਭੰਗੜਾ ਗਰੁੱਪ – ਬੁੱਟਾ ਲਾਪਰਾਂ, ਰਾਜਵੰਤ ਸਿੰਘ ਭੂਪੀ ਜਰਖੜ, ਲਵਪ੍ਰੀਤ ਸਿੰਘ ਜਰਖੜ, ਸਾਹਿਬਜੀਤ ਸਿੰਘ ਜਰਖੜ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleThe PoK Minister’s Admission: Exposes Pakistan’s Terror Links
Next articleभारतीय वर्कर्स एसोसिएशन ने जांच में सामने आए 23,000 रोकी जा सकने वाली कोविड मौतों के बाद न्याय की मांग की