ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )– ਨਾਹਰ ਬ੍ਰਦਰਜ਼ ਈਵੈਂਟਸ ਕੰਪਨੀ ਦੀ ਪੇਸ਼ਕਸ਼ ਵਿੱਚ ਪ੍ਰਸਿੱਧ ਲੋਕ ਗਾਇਕ ਅਮਰ ਅਰਸ਼ੀ ਦੀ ਆਵਾਜ਼ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ ਉਹਨਾਂ ਦੇ ਆਗਮਨ ਪੁਰਬ ਤੇ “ਧੰਨ ਮੇਰਾ ਗੁਰੂ” ਟ੍ਰੈਕ ਸੰਗਤ ਦੇ ਰੂਬਰੂ ਕੀਤਾ ਗਿਆ ਹੈ। ਇਸ ਟ੍ਰੈਕ ਦਾ ਜ਼ਿਕਰ ਕਰਦਿਆਂ ਟੀਮ ਨੇ ਦੱਸਿਆ ਕਿ ਐਨ ਕੇ ਨਾਹਰ ਕੰਪਨੀ ਨੇ ਇਸ ਟ੍ਰੈਕ ਨੂੰ ਲਾਂਚ ਕੀਤਾ ਹੈ । ਗਾਇਕ ਅਮਰ ਦੀ ਆਵਾਜ਼ ਵਿੱਚ ਗੁਰੂ ਸਾਹਿਬ ਜੀ ਦੇ ਪਾਕ ਮੁਕੱਦਸ ਧਾਮ ਜਨਮ ਸਥਾਨ ਸ਼੍ਰੀਰ ਗੋਵਰਧਨਪੁਰ ਕਾਂਸ਼ੀ ਨੂੰ ਨਤਮਸਤਕ ਹੋਇਆ ਗਿਆ। ਇਸ ਟ੍ਰੈਕ ਨੂੰ ਬਿੰਦਰੀ ਬੇਗਮਪੁਰੀਆਂ ਨੇ ਕਲਮਬੱਧ ਕੀਤਾ ਹੈ ਤੇ ਬੰਟੀ ਸਹੋਤਾ ਨੇ ਇਸ ਦਾ ਸ਼ਾਨਦਾਰ ਮਿਊਜਿਕ ਤਿਆਰ ਕੀਤਾ ਹੈ । ਇਸ ਟ੍ਰੈਕ ਦੇ ਮੁਨੀਸ਼ ਠੁਕਰਾਲ ਡਾਇਰੈਕਟਰ ਹਨ ਅਤੇ ਜੱਸੀ ਆਰਟਸ ਨੇ ਇਸ ਦੇ ਪੋਸਟਰ ਨੂੰ ਡਿਜ਼ਾਇਨ ਕੀਤਾ ਹੈ। ਇਸ ਟ੍ਰੈਕ ਦਾ ਪੋਸਟਰ ਬਾਕਮਾਲ ਹੈ, ਜੋ ਸੋਸ਼ਲ ਮੀਡੀਆ ਤੇ ਆਪਣੀ ਖੂਬ ਪ੍ਰਸਿੱਧੀ ਖੱਟ ਰਿਹਾ ਹੈ । ਜ਼ਿਕਰਯੋਗ ਹੈ ਕਿ ਗਾਇਕ ਅਮਰ ਅਰਸ਼ੀ ਦੇ ਅਨੇਕਾਂ ਗੀਤ ਸੁਪਰ ਡੁਪਰ ਹਿੱਟ ਰਹੇ ਹਨ ਅਤੇ ਉਹਨਾਂ ਦੀ ਫੈਨ ਫੋਲੋਇੰਗ ਵੀ ਇਸ ਧਾਰਮਿਕ ਟ੍ਰੈਕ ਦਾ ਜਰੂਰ ਲਾਭ ਲਏਗੀ ਅਤੇ ਸਤਿਗੁਰਾਂ ਦੇ ਚਰਨਾਂ ਨੂੰ ਨਤਮਸਤਕ ਹੋਏਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj