(ਸਮਾਜ ਵੀਕਲੀ)
ਬਚਪਨ ਵਿੱਚ ਪੰਜਾਬੀ ਦਾ ਇੱਕ ਬਹੁਤ ਮਸ਼ਹੂਰ ਗੀਤ ਸੁਣਿਆ ਕਰਦਾ ਸੀ “ਜਾ ਵੇ ਪਹਿਲਾਂ ਜੰਗ ਜਿੱਤੇ ਆ ਫੇਰ ਆਣ ਕੇ ਲਵਾਂਗੇ ਲਾਵਾਂ” ਮੇਰਾ ਖ਼ਿਆਲ ਸੰਨ 1971 ਦੀ ਜੰਗ ਸਮੇਂ ਇੱਕ ਮੰਗੇਤਰ ਆਪਣੇ ਹੋਣ ਵਾਲੇ ਪਤੀ ਨੂੰ ਕਹਿ ਰਹੀ ਹੈ ਕਿ ਆਪਣੇ ਦੇਸ਼ ਨੂੰ ਖ਼ਤਰਾ ਹੈ ਪਹਿਲਾਂ ਉਹ ਕੰਮ ਨਿਬੇੜ ਕੇ ਆ ਬਹੁਤ ਵਧੀਆ ਸੋਚ ਤੇ ਸਲਾਹ ਹੈ ਤੇ ਸੀ।ਇਤਿਹਾਸ ਗਵਾਹ ਹੈ ਕਿ ਭਾਰਤ ਨੇ ਕਿਸੇ ਵੀ ਖੇਤਰ ਵਿਚ ਹਾਕੀ ਦੇ ਮੈਚ ਜਿੱਤੇ ਸਨ।ਅੰਗਰੇਜ਼ ਕੌਮ ਨੂੰ ਕਦੋਂ ਕਿਸੇ ਦੀ ਜਿੱਤ ਚੰਗੀ ਲੱਗਦੀ ਹੈ ਤਾਂ ਆਮ ਮੈਦਾਨ ਤੋਂ ਐਸਟ੍ਰੋਟਰਫ ਮਸਨੂਈ ਪਲਾਸਟਿਕ ਘਾਹ ਦੇ ਮੈਦਾਨ ਬਣਾ ਦਿੱਤੇ ਜਿਸ ਲਈ ਭਾਰਤ ਸਰਕਾਰ ਨੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ।
ਜਦੋਂ ਤਿਆਰੀ ਨਾ ਹੋਵੇ ਜਿੱਤ ਤਾਂ ਨਸੀਬ ਹੁੰਦੀ ਨਹੀਂ ਉਸ ਤੋਂ ਬਾਅਦ ਰਾਜਨੀਤੀ ਦਾ ਸਾਡੀਆਂ ਖੇਡਾਂ ਵਿੱਚ ਬਹੁਤ ਘਟੀਆ ਤਰੀਕੇ ਨਾਲ ਦਾਖ਼ਲਾ ਹੋਇਆ ਜਿਸ ਤਰ੍ਹਾਂ ਪਾਰਲੀਮੈਂਟ ਦੀਆਂ ਚੋਣਾਂ ਹੁੰਦੀਆਂ ਹਨ ਖਿਡਾਰੀਆਂ ਲਈ ਰਾਜਾਂ ਦੇ ਹਿਸਾਬ ਨਾਲ ਸੀਟਾਂ ਦੇਣੀਆਂ ਚਾਲੂ ਕਰ ਦਿੱਤੀਆਂ ਮੈਚ ਹਾਰਨੇ ਹੀ ਸਨ ਕਿਉਂਕਿ ਹਾਕੀ ਦੇ ਵਿਚ ਹਮੇਸ਼ਾ ਪੰਜਾਬੀ ਮੋਹਰੀ ਹਨ,ਕਿਉਂਕਿ ਪੰਜਾਬੀਆਂ ਦੀ ਸਰੀਰਕ ਤਾਕਤ ਤੇ ਸਿਰ ਤੋੜ ਤਾਕਤ ਲਗਾਉਣ ਵਿੱਚ ਮੋਢੀ ਹਨ।ਹੁਣ ਅੱਜ ਦੀ ਗੱਲ ਕਰੀਏ ਕੜੀ ਮਿਹਨਤ ਨਾਲ ਸਾਡੇ ਖਿਡਾਰੀਆਂ ਨੇ ਇਕਤਾਲੀ ਸਾਲਾ ਬਾਅਦ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ ਦੀ ਝੋਲੀ ਵਿੱਚ ਪਾ ਦਿੱਤਾ।
ਜਿੱਤ ਦਾ ਮੁੱਖ ਕਾਰਨ ਜ਼ਿਆਦਾ ਪੰਜਾਬੀ ਤੇ ਸਾਰਥਿਕ ਖਿਡਾਰੀ ਹਨ।ਭਾਰਤ ਸਰਕਾਰ ਖਿਡਾਰੀਆਂ ਵੱਲ ਬਹੁਤਾ ਧਿਆਨ ਨਹੀਂ ਦਿੰਦੀ ਕਿਉਂਕਿ ਕਮਾਈ ਦੇ ਸਾਧਨ ਨਹੀਂ।ਪਰ ਸਦਕੇ ਜਾਈਏ ਸਿਰੀ ਮਾਨ ਨਵੀਨ ਪਟਨਾਇਕ ਉੜੀਸਾ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਖਿਡਾਰੀਆਂ ਲਈ ਬਣਦਾ ਯੋਗਦਾਨ ਪਾਇਆ ਜਿਸ ਨਾਲ ਖਿਡਾਰੀਆਂ ਦੇ ਹੌਸਲੇ ਵਧੇ ਤੇ ਜਿੱਤ ਹੋਣੀ ਯਕੀਨੀ ਸੀ ਬਹੁਤ ਮਾਣ ਵਾਲੀ ਗੱਲ ਹੈ ਕਿ ਹਾਲਾਂ ਵੀ ਚੰਗੇ ਨੇਤਾ ਮੌਜੂਦ ਹਨ।
ਸ਼ੁਰੂ ਵਿਚ ਜੰਗ ਜਿੱਤਣ ਦੀ ਗੱਲ ਕੀਤੀ ਸੀ ਉਸੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਹੋਰ ਸਮਾਜਿਕ ਜਥੇਬੰਦੀਆਂ ਨੇ ਇਨਾਮਾਂ ਦਾ ਐਲਾਨ ਕਰ ਦਿੱਤਾ,ਜੇ ਜਿੱਤ ਕੇ ਆਵੋਗੇ ਤਾਂ ਇਹ ਕੁਝ ਦੇਵਾਂਗੇ ਜੋ ਇਕ ਘਟੀਆ ਤੇ ਗਿਰੀ ਸੋਚ ਦੀ ਨਿਸ਼ਾਨੀ ਹੈ।ਕਿਉਂਕਿ ਪਹਿਲਵਾਨ ਦੀ ਸਿਹਤ ਬਣਾਈ ਨੀ ਪਤਾ ਹੀ ਹੁੰਦਾ ਹੈ ਕਿ ਇਸ ਨੇ ਕੀ ਜਿੱਤ ਕੇ ਆਉਣਾ ਚਲੋ ਲੋਕ ਵਿਖਾਵਾ ਕਰ ਦਿੰਦੇ ਹਾਂ ਚੋਣਾਂ ਨੇੜੇ ਹਨ।ਵੇਖਦੇ ਹਾਂ ਹੁਣ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਜਥੇਬੰਦੀਆਂ ਕਿੰਨੇ ਕੁ ਕਰੋੜ ਖਿਡਾਰੀਆਂ ਨੂੰ ਦਿੰਦੇ ਹਨ ਕਿ ਚੋਣ ਮੈਨੀਫੈਸਟੋ ਵਾਂਗ ਲਾਰੇ ਹੀ ਸਿੱਧ ਹੁੰਦੇ ਹਨ ? ਭਾਰਤ ਦੇ ਖਿਡਾਰੀ ਜਿਨ੍ਹਾਂ ਵਿੱਚੋਂ ਖਾਸ ਤੌਰ ਤੇ ਪੰਜਾਬੀ ਕਿਸੇ ਵੀ ਖੇਤਰ ਵਿਚ ਘੱਟ ਨਹੀਂ ਪਰ ਸਰਕਾਰਾਂ ਦਾ ਧਿਆਨ ਹੀ ਨਹੀਂ ਹੁੰਦਾ ਯੋਗਦਾਨ ਇਨ੍ਹਾਂ ਤੋਂ ਕੀ ਭਾਲਦੇ ਹਾਂ।
ਕ੍ਰਿਕਟ ਹੀ ਹੈ ਜੋ ਕਿ ਸਰੀਰਕ ਖੇਡ ਨਹੀਂ ਇਕ ਦਿਮਾਗੀ ਕਾਢ ਤੇ ਤਕਦੀਰ ਦਾ ਸੌਦੇ ਵਾਲੀ ਗੱਲ ਹੈ ਜਾਂ ਫਿਰ ਬਿਜ਼ਨਸ ਇਸ ਲਈ ਬਾਕਾਇਦਾ ਕ੍ਰਿਕਟ ਕੰਟਰੋਲ ਬੋਰਡ ਬਣਾਇਆ ਹੋਇਆ ਹੈ।ਖਿਡਾਰੀਆਂ ਨੂੰ ਤਨਖਾਹ ਤੇ ਹੋਰ ਸਭ ਜ਼ਰੂਰਤਮੰਦ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਚਲੋ ਚੰਗੀ ਗੱਲ ਹੈ।ਪਰ ਹਾਕੀ ਆਪਣੀ ਕੌਮੀ ਤੇ ਮੁੱਖ ਖੇਡ ਹੈ ਜੋ ਆਪਾਂ ਆਜ਼ਾਦੀ ਤੋਂ ਪਹਿਲਾਂ ਦੇ ਜਿੱਤਦੇ ਆ ਰਹੇ ਹਾਂ ਸਰਕਾਰਾਂ ਦਾ ਇਸ ਵੱਲ ਬਿਲਕੁਲ ਹੀ ਧਿਆਨ ਨਹੀਂ।ਸਾਡੇ ਸਕੂਲਾਂ ਤੇ ਕਾਲਜਾਂ ਦੇ ਖੇਡ ਅਧਿਆਪਕ ਕੁਝ ਧਿਆਨ ਦਿੰਦੇ ਹਨ ਕੁਝ ਪਿੰਡਾਂ ਵਿਚ ਖੇਡ ਕਲੱਬ ਹਨ ਜਿਸ ਨਾਲ ਖਿਡਾਰੀ ਤਿਆਰ ਹੁੰਦੇ ਹਨ ਇਸੇ ਲਈ ਸੰਸਾਰਪੁਰ ਦਾ ਨਾਮ ਐਵੇਂ ਤਾਂ ਲੰਮੇ ਸਮੇਂ ਤੱਕ ਮਸ਼ਹੂਰ ਨਹੀਂ ਰਿਹਾ।
ਹੁਣ ਸਰਕਾਰਾਂ ਜਿੱਤ ਕੇ ਆਏ ਖਿਡਾਰੀਆਂ ਦਾ ਸਹਾਰਾ ਲੈ ਕੇ ਆਪਣਾ ਮਨੋਰੰਜਨ ਕਰਨ ਲਈ ਇਕ ਦੂਜੇ ਨਾਲ ਮੁਕਾਬਲਾ ਕਰ ਰਹੀਆਂ ਹਨ ਕਿ ਚਲੋ ਖ਼ੁਸ਼ੀ ਦਾ ਸਮਾਂ ਬਹਾਨੇ ਨਾਲ ਸਾਂਝਾ ਕਰ ਲਵਾਂਗੇ ਤੇ ਆਪਣੀ ਸਰਕਾਰ ਤੇ ਨੇਤਾਗਿਰੀ ਦੀ ਮਸ਼ਹੂਰੀ ਹੋ ਜਾਵੇਗੀ। ਆਪਣੀਆਂ ਸਾਰੀਆਂ ਟੀਮਾਂ ਕੇਂਦਰ ਸਰਕਾਰ ਦੇ ਥੱਲੇ ਕੰਮ ਕਰਦੀਆ ਹਨ ਇਸ ਲਈ ਖੇਡ ਵਿਭਾਗ ਇਕੋ ਹੀ ਹੋਣਾ ਚਾਹੀਦਾ ਹੈ ਚਾਹੇ ਖੇਡ ਕੋਈ ਵੀ ਹੋਵੇ ਸਾਰੇ ਖਿਡਾਰੀਆਂ ਨੂੰ ਬਣਦੀ ਤਨਖਾਹ ਤੇ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ।ਸਾਡੇ ਨੇਤਾਵਾਂ ਨੂੰ ਤਾਂ ਖੇਡਾਂ ਦਾ ਪਤਾ ਹੀ ਨਹੀਂ ਤੇ ਜਨਤਾ ਸਰਕਾਰਾਂ ਤੋਂ ਮੰਗ ਕਰਦੀ ਨਹੀਂ,ਜਦੋਂ ਖੇਡਾਂ ਨੇੜੇ ਆ ਜਾਂਦੀਆਂ ਹਨ ਧੱਕੇ ਨਾਲ ਗੱਡੀ ਨੂੰ ਤੋਰਿਆ ਜਾਂਦਾ ਹੈ।ਜਿਸ ਦਾ ਨਤੀਜਾ ਹਰ ਸਾਲ ਓਲਿੰਪਕ ਏਸ਼ੀਆ ਜਾਂ ਕੋਈ ਵੀ ਖੇਡਾਂ ਵੇਖੋ ਸਭ ਤੋਂ ਪਿੱਛੇ ਭਾਰਤ ਦੀ ਥਾਂ ਹੁੰਦੀ ਹੈ।
ਚਲੋ ਵੇਖਦੇ ਹਾਂ ਸਰਕਾਰਾਂ ਖਿਡਾਰੀਆਂ ਦਾ ਕਿੰਨਾ ਕੁ ਹੌਸਲਾ ਵਧਾਉਂਦੀਆਂ ਹਨ ਪਰ ਅੱਜ ਜ਼ਰੂਰਤ ਹੈ ਸਾਡੀ ਨੌਜਵਾਨ ਪੀੜ੍ਹੀ ਕਹਿੰਦੇ ਹਨ ਨਸ਼ਿਆਂ ਵੱਲ ਜਾ ਰਹੀ ਹੈ।ਜਾਵੇਂਗੀ ਹੀ ਉਨ੍ਹਾਂ ਲਈ ਮਨੋਰੰਜਨ ਤੇ ਖੇਡਾਂ ਲਈ ਕੋਈ ਪੱਕਾ ਜੁਗਾੜ ਨਹੀਂ।ਜਨਤਾ ਨੂੰ ਸਰਕਾਰਾਂ ਤੋਂ ਮੰਗ ਕਰਨੀ ਚਾਹੀਦੀ ਹੈ ਕਿ ਹਰ ਪਿੰਡ ਸ਼ਹਿਰ ਵਿਚ ਖੇਡਾਂ ਲਈ ਮੈਦਾਨ ਬਣਾਓ ਤੇ ਯੋਗ ਸਮਾਨ ਤੇ ਸਿਖਲਾਈ ਦੇਣ ਵਾਲੇ ਮੁਹੱਈਆ ਕਰੋ ਆਪਾਂ ਜਾਪਾਨ ਤੇ ਚੀਨ ਕਿਉਂ ਨਹੀਂ ਬਣ ਸਕਦੇ।ਕੇਂਦਰ ਸਰਕਾਰ ਨੂੰ ਪੂਰਾ ਧਿਆਨ ਖੇਡਾਂ ਵੱਲ ਦੇਣਾ ਚਾਹੀਦਾ ਹੈ ਹਰ ਵਾਰ ਖ਼ੁਸ਼ੀ ਦੇ ਜਾਮ ਛਲਕਾ ਲੈਣ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ-9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly