ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਡਾ. ਅਮਨਦੀਪ ਕੌਰ ਪੀ.ਸੀ.ਐਸ ਵੱਲੋਂ ਅੱਜ ਫੋਕਲ ਪੁਆਇੰਟ ਛੋਟੇ-ਵੱਡੇ ਉਦਯੋਗਪਤੀਆਂ ਨੂੰ ਬੁਨਿਆਦੀ ਸਹੂਲਤਾਂ ਜਿਵੇਂ ਕਿ ਸੜਕਾਂ, ਪੀਣ ਵਾਲਾ ਪਾਣੀ, ਸੀਵਰੇਜ ਸਿਸਟਮ, ਸਟ੍ਰੀਟ ਲਾਈਟਾਂ ਅਤੇ ਕੂੜਾ ਪ੍ਰਬੰਧਨ ਆਦਿ ਵੱਖਵੱਖ ਮੱਦਾਂ ਸਬੰਧੀ ਅਚਨਚੇਤ ਚੈਕਿੰਗ ਕੀਤੀ ਗਈ, ਇਸ ਮੌਕੇ ਸ੍ਰੀ ਕੁਲਦੀਪ ਸਿੰਘ ਨਿਗਮ ਇੰਜੀਨੀਅਰ, ਸ੍ਰੀ ਲਵਦੀਪ ਸਿੰਘ ਸਹਾਇਕ ਨਿਗਮ ਇੰਜੀਨੀਅਰ, ਸ੍ਰੀ ਪਵਨ ਕੁਮਾਰ ਜੂਨੀਅਰ ਇੰਜੀਨੀਅਰ, ਸ੍ਰੀ ਜਨਕ ਰਾਜ ਸੈਨੇਟਰੀ ਇੰਸਪੈਕਟਰ, ਸ੍ਰੀ ਸੰਜੀਵ ਕੁਮਾਰ ਸੈਨੇਟਰੀ ਇੰਸਪੈਕਟਰ, ਸ੍ਰੀ ਰਾਜੇਸ਼ ਕੁਮਾਰ ਸੈਨੇਟਰੀ ਇੰਸਪੈਕਟਰ, ਸ੍ਰੀ ਗੌਰਵ ਸ਼ਰਮਾ ਸਹਾਇਕ ਮੈਨੇਜਰ, ਸ਼੍ਰੀ ਹਰਵਿੰਦਰ ਸੈਣੀ ਪ੍ਰਧਾਨ ਫੋਕਲ ਪੁਆਇੰਟ ਐਸੋਸੀਏਸ਼ਨ ਅਤੇ ਹੋਰ ਅਹੁਦੇਦਾਰ ਮੌਕੇ ਤੇ ਮੌਜੂਦ ਰਹੇ। ਮੌਕੇ ਤੇ ਕਮਿਸ਼ਨਰ ਵੱਲੋਂ ਫੋਕਲ ਪੁਆਇੰਟ ਦੇ ਨੁਮਾਇੰਦਿਆਂ ਨਾਲ ਵਿਸਥਾਰਪੂਰਵਕ ਵਿਚਾਰ ਵਟਾਂਦਰਾਂ ਕੀਤਾ ਗਿਆ, ਅਹੁਦੇਦਾਰਾਂ ਵੱਲੋਂ ਮੰਗ ਕੀਤੀ ਗਈ ਕਿ ਫੋਕਲ ਪੁਆਇੰਟ ਦੀ ਸਫਾਈ ਲਈ ਪੱਕੇ ਤੌਰ ਤੇ ਸਫਾਈ ਸੇਵਕ ਅਤੇ ਮਾਲੀ ਲਗਾਏ ਜਾਣ। ਮੌਕੇ ਤੇ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਕਤ ਕਰਮਚਾਰੀ ਰੱਖਣ ਲਈ ਕਾਰਵਾਈ ਤੁਰੰਤ ਆਰੰਭੀ ਜਾਵੇ ਅਤੇ ਇਹ ਕਰਮਚਾਰੀ ਸਿਰਫ ਫੋਕਲ ਪੁਆਇੰਟ ਦੇ ਕੰਮਾਂ ਲਈ ਹਾਇਰ ਕੀਤੇ ਜਾਣ। ਫੋਕਲ ਪੁਆਇੰਟ ਦੇ ਅਹੁਦੇਦਾਰਾਂ ਵੱਲੋਂ ਟਿਉਬਵੈਲ ਦੀ ਰੀ-ਬੋਰਿੰਗ ਕਰਾਉਣ ਦੀ ਬੇਨਤੀ ਕੀਤੀ ਗਈ ਜਿਸਤੇ ਨਿਗਮ ਇੰਜੀਨੀਅਰ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਹੀ ਇਸ ਥਾਂ ਤੇ ਨਵਾਂ ਟਿਊਬਵੈਲ ਲਗਾਉਣ ਦਾ ਤਖਮੀਨਾ ਪਾਸ ਹੋ ਚੁੱਕਾ ਹੈ ਅਤੇ ਨਵਾਂ ਟਿਊਬਵੈਲ ਜਲਦ ਹੀ ਲਗਾ ਦਿੱਤਾ ਜਾਵੇਗਾ। ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਪਹਿਲਾਂ ਪੁਰਾਣੇ ਟਿਊਬਵੈਲ ਦੀ ਸਥਿਤੀ ਚੈੱਕ ਕੀਤੀ ਜਾਵੇ, ਜੇਕਰ ਇਸ ਨੂੰ ਰੀ-ਬੋਰ ਕਰਕੇ ਠੀਕ ਕਰਵਾਇਆ ਜਾ ਸਕਦਾ ਹੈ ਤਾਂ ਕਾਰਵਾਈ ਆਰੰਭੀ ਜਾਵੇ। ਕਮਿਸ਼ਨਰ ਵੱਲੋਂ ਫੋਕਲ ਪੁਆਇੰਟ ਵਿੱਚ ਲੱਗੇ ਐਸ.ਟੀ.ਪੀ ਪਲਾਂਟ ਦੀ ਚੈਕਿੰਗ ਕੀਤੀ ਗਈ, ਮੌਕੇ ਤੇ ਹਦਾਇਤ ਕੀਤੀ ਗਈ ਕਿ ਮਾਣਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਇਸ ਉਪਰੰਤ ਕਮਿਸ਼ਨਰ ਵੱਲੋਂ ਪਿੱਪਲਾਂਵਾਲਾ ਸਥਿਤ ਪ੍ਰੋਸੈਸਿੰਗ ਸੈਂਟਰ ਦੀ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਗਈ, ਪਾਇਆ ਗਿਆ ਕਿ ਪੁਰਾਣਾ ਕੂੜਾ ਲਗਭਗ ਖਤਮ ਹੋ ਚੁੱਕਾ ਹੈ ਅਤੇ ਵਾਤਾਵਰਣ ਨੂੰ ਸਵੱਛ ਰੱਖਣ ਲਈ ਬਗੀਚਾ ਤਿਆਰ ਕੀਤਾ ਗਿਆ ਹੈ ਤੇ ਇਸ ਥਾਂ ਤੇ ਭਵਿੱਖ ਵਿੱਚ ਨਰਸਰੀ ਬਣਾਉਣ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj