ਕਪੂਰਥਲਾ, (ਸਮਾਜ ਵੀਕਲੀ) ( ਕੌੜਾ) – ਬੀਤੇ ਦਿਨੀਂ ਪਿੰਡ ਵਡਾਲਾ ਕਲਾ ਅਤੇ ਆਸ-ਪਾਸ ਦੇ ਲੋਕਾਂ ਵਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਚ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਕਪੂਰਥਲਾ ਪਹੁੰਚਣ ਤੇ ਆਪਣੀਆਂ ਮੰਗਾਂ ਸਬੰਧੀ ਭਾਰਤ ਸਰਕਾਰ ਦੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਨਾਂ ਦਿੱਤੇ ਮੰਗ ਪੱਤਰ ਨੂੰ ਰਵਨੀਤ ਬਿੱਟੂ ਵੱਲੋਂ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਭੇਜ ਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੂੰ ਪੱਤਰ ਭੇਜ ਕੇ ਪ੍ਰੋਸੈਸ ਚਾਲੂ ਕਰਨ ਦੀ ਜਾਣਕਾਰੀ ਦੇਣ ਦੇ ਬਾਅਦ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਰਵਨੀਤ ਬਿੱਟੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਵਡਾਲਾ ਕਲਾ ਅਤੇ ਆਸ-ਪਾਸ ਦੇ ਇਲਾਕੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋਣ ਜਾ ਰਹੀ ਹੈ।ਖੋਜੇਵਾਲ ਨੇ ਦੱਸਿਆ ਕਿ ਪਿੰਡ ਵਡਾਲਾ ਕਲਾ ਫਲਾਈਓਵਰ ਦੇ ਦੋਵੇਂ ਪਾਸੇ ਵਿਚਕਾਰਲਾ ਰਸਤਾ ਨਾ ਹੋਣ ਕਾਰਨ ਦੋਵਾਂ ਪਾਸਿਆਂ ਤੇ ਸੰਪਰਕ ਕਰਨ ਲਈ ਕਈ ਕਿਲੋਮੀਟਰ ਦਾ ਰਸਤਾ ਤੈਅ ਕਰਨਾ ਪੈਂਦਾ ਹੈ,ਜਿਸ ਕਾਰਨ ਸਮੇਂ ਅਤੇ ਪੈਸੇ ਦੋਵਾਂ ਦੀ ਬਰਬਾਦੀ ਹੋ ਰਹੀ ਹੈ।ਇਥੋਂ ਤੱਕ ਕਿ ਦੂਜੇ ਪਾਸੇ ਆਪਣੇ ਖੇਤਾਂ ਦੀ ਸੰਭਾਲ ਕਰਨੀ ਵੀ ਮੁਸ਼ਕਿਲ ਹੋ ਰਹੀ ਹੈ,ਇਸ ਲਈ ਰੇਲਵੇ ਕਰਾਸਿੰਗ ਦੇ ਫਾਟਕ ਨੂੰ ਖੋਲ੍ਹਿਆ ਜਾਵੇ ਅਤੇ ਦੂਸਰਾ ਪੁਲ ਦੇ ਹੇਠਾਂ ਤੋਂ ਜਾਣ ਦੋਨਾਂ ਪਾਸੇ ਜਾਣ ਲਈ ਦੇ ਲਈ ਰਸਤਾ ਬਣਾਇਆ ਜਾਵੇ। ਇਹ ਵੀ ਮੰਗ ਕੀਤੀ ਗਈ ਕਿ ਕਈ ਸਾਲਾਂ ਤੋਂ ਕਪੂਰਥਲਾ ਨੂੰ (ਆਰਓਬੀ) ਵਲੋਂ ਸਿੱਧੇ ਤੌਰ ਤੇ ਰਾਸ਼ਟਰੀ ਮਾਰਗ ਨਾਲ ਜੋੜਨ ਲਈ ਦੋ ਰੇਲਵੇ ਓਵਰ ਬ੍ਰਿਜ ਬਣਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।ਇੱਕ ਜ਼ਿਲ੍ਹਾ ਹੋਣ ਦੇ ਬਾਵਜੂਦ ਵੀ ਇਨ੍ਹਾਂ ਦੋ ਪੁਲਾਂ ਦੇ ਕਾਰਨ ਰਾਸ਼ਟਰੀ ਮਾਰਗ ਨਾਲ ਸਿੱਧਾ ਨਹੀਂ ਜੁੜ ਸਕਿਆ।
ਇਨ੍ਹਾਂ ਦੋ ਪੁਲਾਂ ਦੀ ਅਣਹੋਂਦ ਦੇ ਕਾਰਨ ਕਰਤਾਰਪੁਰ ਅਤੇ ਸੁਭਾਨਪੁਰ ਦੇ ਰੇਲਵੇ ਫਾਟਕਾਂ ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ।ਇੱਕ ਗੱਡੀ ਲੱਗਦੀ ਹੈ ਤੇ ਦੂਜੀ ਆ ਜਾਂਦੀ ਹੈ।ਜਿਸ ਕਾਰਨ ਕਈ-ਕਈ ਮਿੰਟਾਂ ਲਈ ਫਾਟਕ ਬੰਦ ਹੋਣ ਕਾਰਨ ਵਾਹਨਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ।ਇਸ ਨਾਲ ਸਮਾਂ ਅਤੇ ਪੈਟਰੋਲ ਦੀ ਬਰਬਾਦੀ ਹੁੰਦੀ ਹੈ।ਇਨ੍ਹਾਂ ਦੋਨਾਂ ਪੁਲਾ ਦਾ ਨਿਰਮਾਣ ਜਲਦੀ ਤੋਂ ਜਲਦੀ ਕਰਵਾਇਆ ਜਾਵੇ। ਇਸ ਤੋਂ ਇਲਾਵਾ ਸਰਬੱਤ ਦਾ ਭਲਾ ਰੇਲ ਗੱਡੀ (122480)ਜੋ ਕਿ ਲੋਹੀਆਂ ਖਾਸ ਤੋਂ ਦਿੱਲੀ ਵੱਲ ਕਪੂਰਥਲਾ ਤੋਂ ਹੋ ਕੇ ਜਾਂਦੀ ਹੈ ਨੂੰ ਮਥੁਰਾ ਤੱਕ ਕੀਤਾ ਜਾਣ ਦੀ ਮੰਗ ਕੀਤੀ ਗਈ ਸੀ।ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਾਡੀ ਮੰਗ ਜਲਦੀ ਹੀ ਪੂਰੀ ਹੋ ਜਾਵੇਗੀ।ਉਨ੍ਹਾਂ ਕਿਹਾ ਕਿ ਪਿੰਡ ਵਡਾਲਾ ਕਲਾ ਫਲਾਈਓਵਰ ਦੇ ਦੋਵੇਂ ਪਾਸੇ ਸੜਕ ਨਾ ਹੋਣ ਕਾਰਨ ਦੋਨਾਂ ਪਾਸੇ ਸੰਪਰਕ ਕਰਨ ਲਈ ਕਈ ਕਿੱਲੋਮੀਟਰ ਤੱਕ ਜਾਣਾ ਪੈਂਦਾ ਹੈ,ਜਿਸ ਕਾਰਨ ਆਪਣੇ ਖੇਤਾਂ ਦਾ ਪ੍ਰਬੰਧ ਕਰਨਾ ਵੀ ਔਖਾ ਹੋ ਰਿਹਾ ਹੈ।ਜਿਸਦਾ ਹੁਣ ਜਲਦੀ ਹੱਲ ਹੋਣ ਦੀ ਉਮੀਦ ਜਾਗੀ ਹੈ।ਇਸ ਮੌਕੇ ਪਿੰਡ ਵਾਸੀਆਂ ਨੇ ਭਾਰਤ ਸਰਕਾਰ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly