ਵਗਦਾ ਪਾਣੀ

(ਸਮਾਜਵੀਕਲੀ)

ਮੈਂ ਦਰਿਆ ਦਾ
ਵਗਦਾ ਪਾਣੀ ਹਾਂ
ਮੈਂ ਤਾਂ ਹਰ ਹਾਲਤ ਵਿੱਚ
ਅੱਗੇ ਹੀ ਅੱਗੇ ਵੱਧਣਾ ਹੈ
ਅੱਗੇ ਵੱਧਣ ਲਈ
ਚਾਹੇ ਮੈਨੂੰ
ਪੱਥਰਾਂ ’ਚੋਂ ਰਸਤਾ
ਬਣਾਉਣਾ ਪਵੇ
ਜਾਂ ਫਿਰ ਚਾਹੇ ਮੈਨੂੰ
ਮਿੱਟੀ ਨੂੰ ਰੋੜ੍ਹ ਕੇ
ਨਾਲ ਲਿਜਾਣਾ ਪਵੇ
ਆਲਸੀ ਤੇ ਡਰਪੋਕ
ਮੇਰੇ ਵਗਦੇ ਵਲ
ਵੇਖਦੇ ਰਹਿ ਜਾਣਗੇ
ਪਰ ਹਿੰਮਤੀ ਤੇ ਬਹਾਦਰ
ਮੇਰੀ ਵਰਤੋਂ ਨਾਲ ਖੇਤਾਂ ਚੋਂ
ਅੰਨ ਪੈਦਾ ਕਰ ਲੈਣਗੇ
ਜਾਂ ਫਿਰ ਡੈਮ ਬਣਾ ਕੇ
ਬਿਜਲੀ ਪੈਦਾ ਕਰ ਲੈਣਗੇ ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}9915803554

 

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ
Next articleਧੀਆਂ ਦਾ ਪਿਆਰ