ਪਿਆਰ ਦੇ ਫੁੱਲ

(ਸਮਾਜ ਵੀਕਲੀ)

ਹੱਕ ਸੱਚ ਲਈ ਰਹਿਣਾ ਚੁੱਪ ਜੇ ਹੋਵੇ ਤਾਂ ਗੂੰਗਾ ਅਖਵਾ ਤੂੰ ਬੀਬਾ..

ਖੱਟਣਾ ਕਦੇ ਪੁੰਨ ਜੇ ਹੋਵੇ ਤਾਂ ਅੰਨਿਆਂ ਨੂੰ ਰਸਤਾ ਦਿਖਾ ਤੂੰ ਬੀਬਾ..

ਜਿੱਤਣੀ ਕਦੇ ਜੰਗ ਜੇ ਹੋਵੇ ਤਾਂ ਸਿਰ ਧੜ੍ਹ ਦੀ ਬਾਜ਼ੀ ਲਾ ਤੂੰ ਬੀਬਾ..

ਠੰਡੀ ਛਾਂ ਲੋਚਦਾ ਜੇ ਹੋਵੇਂ ਤਾਂ ਇੱਕ ਦੋ ਰੁੱਖ ਲਗਾ ਤੂੰ ਬੀਬਾ..

ਚਾਹੁੰਦਾ ਸਵਰਗ ਜੇ ਹੋਵੇਂ ਤਾਂ ਬੁੱਢੜੇ ਮਾਪਿਆਂ ਦੀ ਸੇਵਾ ਕਰ ਤੂੰ ਬੀਬਾ..

ਰੱਖਣਾ ਸਿਹਤ ਦਾ ਖਿਆਲ ਜੇ ਹੋਵੇ ਤਾਂ ਨਸ਼ਿਆਂ ਨੂੰ ਲਾਂਬੂ ਲਾ ਤੂੰ ਬੀਬਾ..

ਬਚਾਉਣੀ ਕਿਸੇ ਦੀ ਜਾਨ ਜੇ ਹੋਵੇ ਤਾਂ ਖੂਨਦਾਨੀ ਹੋਣ ਦਾ ਮਾਣ ਪਾ ਤੂੰ ਬੀਬਾ..

ਲੈਣਾ ਕਦੇ ਗੁਰ ਜੇ ਹੋਵੇ ਤਾਂ ਗੁਰੂ ਕਿਸੇ ਨੂੰ ਧਿਆ ਤੂੰ ਬੀਬਾ..

ਕਲ਼ਮ ਦੀ ਤਾਕਤ ਦੇਖਣੀ ਜੇ ਹੋਵੇ ਤਾਂ ਸੱਚ ਦੇ ਪੂਰਨੇ ਪਾ ਤੂੰ ਬੀਬਾ..

ਮਿੱਠਾ ਬਣਨਾ ਸ਼ਹਿਦ ਤੋਂ ਜੇ ਹੋਵੇ ਤਾਂ ਪਿਆਰ ਦੇ ਫੁੱਲ ਵਰਸਾ ਤੂੰ ਬੀਬਾ..

✍️ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)
ਮੋਬਾ:9914721831

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰੇ ਹਿੱਸੇ ਦਾ ਬਲਦੇਵ ਕੈਂਥ – ਜਗਤਾਰ ਸਿੰਘ ਹਿੱਸੋਵਾਲ
Next articleਕਾਕੜ ਕਲਾਂ ਨੇ ਲੋਕ ਸਭਾ ਜਿਮਨੀ ਚੋਣ ਜਿੱਤਣ ਦੀ ਖੁਸ਼ੀ ਵਿਚ ਪਾਠ ਕਰਵਾਇਆ