(ਸਮਾਜ ਵੀਕਲੀ)
ਫੁੱਲਾਂ ਵਾਂਗ ਮੁਸਕਰਾਣਾ ਸਿੱਖੋ,
ਗੁੱਸੇ ਤੇ ਕਾਬੂ ਪਾਣਾ ਸਿੱਖੋ।
ਮਾੜਿਆਂ ਨੂੰ ਮੂੰਹ ਲਾਓ ਕਦੇ ਨਾ,
ਚੰਗਿਆਂ ਨੂੰ ਦੋਸਤ ਬਣਾਣਾ ਸਿੱਖੋ।
ਝੂਠਿਆਂ ਤੋਂ ਦੂਰ ਰਹੋ ਸਦਾ ਹੀ,
ਸੱਚਿਆਂ ਦਾ ਸਾਥ ਨਿਭਾਣਾ ਸਿੱਖੋ।
ਵੱਡੇ ਹੁੰਦੇ ਗੁਣਾਂ ਦੀ ਗੁਥਲੀ,
ਇਨ੍ਹਾਂ ਤੋਂ ਕੁਝ ਪਾਣਾ ਸਿੱਖੋ।
ਨਸ਼ੇ ਕਰਦੇ ਭਵਿੱਖ ਖਰਾਬ,
ਇਨ੍ਹਾਂ ਤੋਂ ਦੂਰ ਜਾਣਾ ਸਿੱਖੋ।
ਮਾਪੇ ਤੁਹਾਡੀ ਚਿੰਤਾ ਕਰਦੇ,
ਇਨ੍ਹਾਂ ਦਾ ਹੁਕਮ ਵਜਾਣਾ ਸਿੱਖੋ।
ਰੱਬ ਨਾਲੋਂ ਮਾਪੇ ਨੇ ਨੇੜੇ,
ਇਨ੍ਹਾਂ ਦੇ ਪੈਰੀਂ ਹੱਥ ਲਾਣਾ ਸਿੱਖੋ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ – 9915803554



