(ਸਮਾਜ ਵੀਕਲੀ)
ਫੁੱਲ
ਮੁੱਢ ਕਦੀਮ ਤੋਂ
ਪਿਆਰੇ ਲੱਗਦੇ
ਖ਼ੁਸ਼ੀਆਂ ਤੇ ਖੇੜਾ ਦਿੰਦੇ
ਖ਼ੁਸ਼ਬੋਈ ਵੰਡਦੇ
ਫੁੱਲ
ਮਨ ਨੂੰ ਭਾਉਂਦੇ
ਚਿਹਰੇ ਤੇ ਮੁਸਕਾਨ
ਲਿਆਉਂਦੇ
ਫੁੱਲ
ਖ਼ੂਬਸੂਰਤੀ ਦਾ
ਪੈਮਾਨਾ ਬਣਦੇ
ਜਦੋਂ
ਮਹਿਬੂਬ ਦੀ ਤੁਲਨਾ
ਫੁੱਲਾਂ ਨਾਲ ਹੁੰਦੀ
ਫੁੱਲ
ਕਿਉਂ ਨਹੀਂ ਅਖਰੇ
ਕਿਉਂ ਨਹੀਂ ਰੜਕੇ
ਕਿਸੇ ਨੂੰ
ਫੁੱਲ
ਦੂਜੇ ਫੁੱਲਾਂ ਨਾਲ
ਮੁਕਾਬਲਾ ਨਹੀਂ ਕਰਦੇ
ਕੁਝ ਪਲ ਜਿਉਂਦੇ
ਮਨ ਨੂੰ ਭਾਉਂਦੇ
ਮਹਿਕਾਂ ਵੰਡਦੇ
ਮੁਰਝਾ ਜਾਂਦੇ
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly