(ਸਮਾਜ ਵੀਕਲੀ)
ਫੁੱਲ ਜ਼ਿੰਦਗੀ ਹੈ ਜਿਸਦੀ
ਕੁਝ ਕੁ ਘੜੀਆਂ ਪਰ
ਦਿੰਦਾ ਹੈ ਫੁੱਲ ਖੁਸ਼ੀਆਂ ਬੜੀਆਂ
ਹਰ ਇਕ ਨੂੰ ਮੁਸਕਰਾਉਣਾ ਦੱਸਦੇ
ਫੁੱਲ ਜੋ ਕਦੇ ਬਣਦੇ ਨੇ ਘਰ ਦਾ ਸ਼ਿੰਗਾਰ,
ਫੁੱਲ ਜੋ ਕਦੇ ਪ੍ਰਗਟ ਕਰਦੇ ਨੇ
ਕਿਸੇ ਦਾ ਪਿਆਰ
ਕੋਈ ਫੁੱਲ ਕਿਸੇ ਹਸੀਨਾ ਦੇ ਵਾਲਾਂ ਵਿੱਚ ਸਜਦਾ
ਕੋਈ ਫੁੱਲ ਮਹਿਬੂਬਾ ਦੇ ਹੱਥਾਂ ਵਿਚ ਫਬਦਾ
ਕਦੇ ਫੁੱਲ ਚੜ੍ਹਦੇ ਨੇ ਪ੍ਰਮਾਤਮਾ ਦੇ ਚਰਨਾਂ ਤੇ
ਕਦੇ ਇਹ ਫੁੱਲ ਚੜ੍ਹਦੇ ਕਿਸੇ ਦੇ ਮਰਨੇ ਤੇ
ਫੁੱਲ ਜੋ ਸਾਨੂੰ ਜੀਣਾ ਦੱਸਦੇ ਨੇ
ਕਿਵੇਂ ਦੇਖੋ ਹਰ ਹਾਲ ਵਿਚ
ਹਰ ਥਾਂ ਸਦਾ ਹੀ ਹੱਸਦੇ ਨੇ।
ਹਰਦੀਪ ਕੌਰ ਛਾਜਲੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਛਾਜਲੀ ਜ਼ਿਲ੍ਹਾ ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly