ਹੜ੍ਹ, ਤੂਫ਼ਾਨ ਤੇ ਕੋਵਿਡ ਵਾਇਰਸ ਦਾ ਵਰਤਾਰਾ ਆਮ ; ਤੜਫ਼ ਰਿਹੈ ਆਸਟ੍ਰੇਲੀਆ ਦਾ ਅਵਾਮ

(ਸਮਾਜ ਵੀਕਲੀ)

ਲੰਘੇ ਕਈ ਮਹੀਨਿਆਂ ਤੋਂ ਆਸਟ੍ਰੇਲੀਆ ਦੇ ਲੋਕ, ਹੜ੍ਹਾਂ ਤੇ ਤੂਫ਼ਾਨ ਦਾ ਟਾਕਰਾ ਕਰ ਰਹੇ ਹਨ। ਨਿਊ ਸਾਊਥ ਵੇਲਜ਼ (NSW) ਸੂਬੇ ‘ਚ ਹੜ੍ਹਾਂ ਕਾਰਨ ਹਜ਼ਾਰਾਂ ਲੋਕ ਘਰਾਂ ‘ਚ ਫਸੇ ਹੋਏ ਨੇ। ਜਲ ਭਰ ਜਾਣ ਕਾਰਨ ਹਰ ਬੰਦਾ ਪਰੇਸ਼ਾਨ ਹੈ। ਵੈਸਟਰਨ ਨਿਊ ਸਾਊਥ ਵੇਲਜ਼ ਦੇ ਕਈ ਹਿੱਸਿਆਂ ਵਿਚ ਅਚਾਨਕ ਹੜ੍ਹ ਆਉਣ ਕਾਰਨ ਹਜ਼ਾਰਾਂ ਲੋਕਾਂ ਨੂੰ ਘਰ ਖਾਲੀ ਕਰਨ ਲਈ ਮਜਬੂਰ ਕੀਤਾ ਗਿਆ ਸੀ। ਸੂਬੇ ਦੇ ਅੰਦਰੂਨ ਇਲਾਕਿਆਂ ਵਿਚ 80 ਮਿਲੀਮੀਟਰ ਤੋਂ ਵੱਧ ਮੀਂਹ ਪੈ ਚੁੱਕਾ ਹੈ ਤੇ ਦਰਿਆ ਆਫਰੇ ਕਾਰਨ NSW ਵਿਚ ਹੜ੍ਹ ਆ ਗਿਆ ਹੈ।

NSW ਸਟੇਟ ਐਮਰਜੈਂਸੀ ਸੇਵਾ (SES) ਨੇ ਅਚਾਨਕ ਹੜ੍ਹ ਦੇ ਪਾਣੀ ਵਿਚ ਫਸੇ ਕਾਰਾਂ ਤੇ ਲੋਕਾਂ ਦੇ ਨਾਲ ਮਦਦ ਲਈ 462 ਕਾਲਾਂ ਰਿਸੀਵ ਕੀਤੀਆਂ। Middle west ਦੇ ਕੈਨੋਵਿੰਡਰਾ ਵਿਚ ਨੀਵੇਂ ਇਲਾਕਿਆਂ ਦੇ ਵਸਨੀਕਾਂ ਨੂੰ ਘਰ ਫ਼ੌਰੀ ਖਾਲੀ ਕਰਨ ਲਈ ਕਿਹਾ ਗਿਆ ਹੈ। ਜਦਕਿ ਮੋਲੋਂਗ ਤੇ ਯੂਗੋਵਰਾ ਵਿਚ ਵਸਨੀਕਾਂ ਨੂੰ ਉੱਚੀ ਥਾਂ ਵੱਲ ਹਿਜਰਤ ਕਰਨ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਲ ਦੀ ਨਿਕਾਸੀ ਹੁਣ ਸੰਭਵ ਨਹੀਂ ਹੈ। ਹੜ੍ਹ ਦੇ ਪਾਣੀ ਵਿਚ ਫਸੇ ਜਾਂ ਡਾਕਟਰੀ ਮਦਦ ਭਾਲਦੇ ਲੋਕਾਂ ਨੂੰ ਬਚਾਉਣ ਲਈ ‘ਆਸਟ੍ਰੇਲੀਆਈ ਡਿਫੈਂਸ ਫੋਰਸ’ ਦਾ ਹੈਲੀਕਾਪਟਰ ਮੋਲੋਂਗ ਲਈ ਰਵਾਨਾ ਕੀਤਾ ਗਿਆ ਹੈ। ਮੋਲੋਂਗ ਨਿਵਾਸੀ ਬੀਬਾ ਜਿਲ ਐਂਗਲਰਟ ਨੇ ਦੱਸਿਆ ਹੈ ਕਿ ਉਹ ਸਵੇਰੇ 2 ਵਜੇ ਤੇਜ਼ ਹਵਾਵਾਂ ਤੇ ਮੀਂਹ ਦੀ ਆਵਾਜ਼ ਨਾਲ ਜਾਗ ਪਈ ਸੀ।

ਬੀਬਾ ਜਿਲ ਆਪਣਾ ਦੁੱਖ ਇੰਝ ਦੱਸਦੀ ਹੈ ਕਿ ਮੀਂਹ ਬਹੁਤ ਤੇਜ਼ ਸੀ, ਹੇਠਾਂ ਡਿੱਗਣਾ ਤਾਂ ਇਹ ਹੈਰਾਨੀਜਨਕ ਸੀ। ਕਸਬੇ ਦੇ 500 ਤੋਂ ਵੱਧ ਵਸਨੀਕ ਬਿਜਲੀ ਤੋਂ ਸੱਖਣੇ ਹੋਏ ਬੈਠੇ ਹਨ। ਬੀਬਾ ਜਿਲ ਨੇ ਕਿਹਾ ਕਿ ਸਥਾਨਕ S E S ਵਾਲੰਟੀਅਰ ਨੁਕਸਾਨ ਨੂੰ ਘੱਟ ਕਰਨ ਲਈ ” ਸਖਤ ਮਿਹਨਤ” ਕਰ ਰਹੇ ਸਨ। Eugowra ਵਿਖੇ ਨੇੜਲੀ ਮੈਂਡੇਗੇਰੀ ਕ੍ਰੀਕ ਦੇ 10.3 ਮੀਟਰ ਤਕ ਪਹੁੰਚਣ ਦੀ ਸੰਭਾਵਨਾ ਹੈ। ਜਿਸ ਨਾਲ ਨੀਵੇਂ ਇਲਾਕਿਆਂ ਵਿਚ ਹੜ੍ਹ ਆਉਣ ਦੀ ਸੰਭਾਵਨਾ ਹੈ। SES ਅਧਿਕਾਰੀ ਮਿਸਟਰ ਡੇਵਿਡ ਰੈਂਕੀਨ ਨੇ ਜਨਤਾ ਨੂੰ ਐਮਰਜੈਂਸੀ ਚੇਤਾਵਨੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਏ। ਮਿਸਟਰ ਰੈਂਕੀਨ ਨੇ ਕਿਹਾ, “ਰਾਤ ਵੇਲੇ ਮਿਡਲ ਵੈਸਟ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੋਹਲੇਧਾਰ ਬਾਰਿਸ਼ ਦੇਖੀ ਹੈ।

3 ਸਟੇਟਾਂ ‘ਚ ਭਿਆਨਕ ਮੌਸਮ ਪਿੱਛੋਂ ਹਜ਼ਾਰਾਂ ਘਰ ਬਿਜਲੀ ਤੋਂ ਸੱਖਣੇ
ਜ਼ਲਜ਼ਲੇ ਤੋਂ ਬਾਅਦ ਹਜ਼ਾਰਾਂ ਸਾਊਥ ਆਸਟ੍ਰੇਲੀਆਈ ਲੋਕ, ਦੂਜੇ ਦਿਨ ਬਿਜਲੀ ਤੋਂ ਬਿਨਾਂ ਦਿਨਕਟੀ ਕਰ ਰਹੇ ਹਨ। ਈਸਟ ਕੋਸਟ ਵਿਚ ਹੋਰ ਭੈੜੇ ਮੌਸਮ ਦੀ ਸੰਭਾਵਨਾ ਹੈ। ਐਡੀਲੇਡ ਦੇ ਕੁਝ ਹਿੱਸੇ ਹਾਲੇ ਵੀ ਅਸਥਿਰ ਹਨ, ਜ਼ਮੀਨ ‘ਤੇ ਬਿਜਲੀ ਦੀਆਂ ਲਾਈਨਾਂ ਤੇ ਸੜਕਾਂ ਬੰਦ ਹਨ। ਤੂਫਾਨ ਦੇ ਠੱਲ੍ਹਣ ਤੋਂ ਬਾਅਦ 35,000 ਲੋਕ ਹਾਲੇ ਵੀ ਬਿਜਲੀ ਤੋਂ ਬਿਨਾਂ ਟਾਈਮਪਾਸ ਕਰ ਰਹੇ ਹਨ। 106kmh ਦੀ ਰਫ਼ਤਾਰ ਵਾਲੀਆਂ ਹਵਾਵਾਂ ਦੇ ਨਾਲ ਤੇਜ਼ ਗਰਜਾਂ ਨੇ 100,000 ਤੋਂ ਵੱਧ ਬਿਜਲੀ ਦੇ ਝਟਕੇ ਪੈਦਾ ਕੀਤੇ।

ਪੁਲਿਸ ਨੇ ਕਿਹਾ ਕਿ ਉਸ ਨੂੰ ਪਤਾ ਹੈ ਕਿ ਸਟੇਟ ਦੇ ਨੌਰਥ ਵਿਚ ਕੁਝ ਭਾਈਚਾਰੇ ਟੈਲਸਟ੍ਰਾ ਫੋਨ ਸਰਵਿਸਿਜ਼ ਤਕ ਪਹੁੰਚ ਵਿਚ ਅਸਮਰੱਥ ਹੋਣ ਕਾਰਨ 000 ‘ਤੇ ਕਾਲ ਨਹੀਂ ਕਰ ਸਕਦੇ ਹਨ। SA ਪਾਵਰ ਨੈਟਵਰਕਸ ਦਾ ਹਰ crew ਸੂਬੇ ਵਿਚ ਬਿਜਲੀ ਬਹਾਲ ਕਰਨ ਲਈ ਕੰਮ ਕਰ ਰਿਹਾ ਹੈ। 2016 ਦੇ ‘ਬਲੈਕਆਊਟ’ ਤੋਂ ਬਾਅਦ ਇਹ ਆਊਟੇਜ ਸਟੇਟ ਵਿਚ ਸਭ ਤੋਂ ਭੈੜਾ ਹੈ। ਬਹੁਤ ਸਾਰੇ ਏਰੀਆਜ਼ ਵਿਚ ਟ੍ਰੈਫਿਕ ਲਾਈਟਾਂ ਬੰਦ ਹਨ, ਜਿਸ ਕਾਰਨ ਆਵਾਜਾਈ ਵਿਚ ਗੜਬੜ ਹੋ ਰਹੀ ਹੈ, ਜਦਕਿ ਦਰਜਨਾਂ ਸਕੂਲ ਨਹੀਂ ਖੁੱਲ੍ਹ ਸਕੇ। ਸ਼ਾਮ 8 ਵਜੇ ਤਕ 24 ਘੰਟਿਆਂ ਵਿਚ, SES ਨੂੰ ਮਦਦ ਲਈ 2000 ਤੋਂ ਵੱਧ ਬੇਨਤੀਆਂ ਪ੍ਰਾਪਤ ਹੋਈਆਂ।

ਹਫ਼ਤੇ ਦੌਰਾਨ ਕੋਰੋਨਾ ਦੇ ਕੇਸ 74,000 ਤਕ ਵਧੇ
ਚੌਥੀ ਕੋਵਿਡ ਲਹਿਰ ਦੇ ਕਰ ਕੇ, ਕੌਮੀ ਕੇਸ ਹਫ਼ਤੇ ਵਿਚ 74,000 ਤਕ ਪਹੁੰਚ ਗਏ ਹਨ। ਮਾਹਰ ਦਾ ਕਹਿਣਾ ਹੈ ਕਿ ਕਰੂਜ਼ ਸਮੁੰਦਰੀ ਜਹਾਜ਼ ਤੋਂ 800 ਕੋਵਿਡ -19 ਪਾਜ਼ੇਟਿਵ ਯਾਤਰੀਆਂ ਦੇ ਆਉਣ ਦੀ ਸੰਭਾਵਨਾ ਹੈ ਜੋ ਹਫ਼ਤੇ ਦੇ ਅਖੀਰ ਵਿਚ ਸਿਡਨੀ ਵਿਚ ਡੌਕ ਕੀਤਾ ਗਿਆ ਸੀ। ਆਸਟ੍ਰੇਲੀਆ ਦੀ ‘ਚੌਥੀ ਕੋਵਿਡ ਲਹਿਰ’ ਨੂੰ ਪ੍ਰਭਾਵਤ ਕਰਨ ਦੀ ਸੰਭਾਵਨਾ ਨਹੀਂ ਹੈ। ਮਾਹਰ ਦਾ ਕਹਿਣਾ ਹੈ ਕਿ ਸਾਊਥ ਆਸਟ੍ਰੇਲੀਆ ਯੂਨੀਵਰਸਿਟੀ ਵਿਚ ਬਾਇਓਸਟੈਟਿਕਸ ਦੇ ਮੁਖੀ, ਮਹਾਂਮਾਰੀ ਵਿਗਿਆਨੀ ਪ੍ਰੋ. ਐਡਰੀਅਨ ਐਸਟਰਮੈਨ ਨੇ ਦੱਸਿਆ ਹੈ ਕਿ ਆਸਟ੍ਰੇਲੀਆ ਵਿਚ ਕੇਸ ਪਹਿਲਾਂ ਹੀ ਹਜ਼ਾਰਾਂ ਦੀ ਗਿਣਤੀ ਵਿਚ ਸਨ। ਇਹ ਸਿਰਫ ਰਿਪੋਰਟ ਕੀਤੇ ਗਏ ਕੇਸ ਸਨ। ਪੂਰੇ ਆਸਟ੍ਰੇਲੀਆ ਵਿਚ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

ਜਿਸ ਨਾਲ ਜਨਤਕ ਆਵਾਜਾਈ ਤੇ ਹੋਰ ਭੀੜ-ਭੜੱਕੇ ਵਾਲੀਆਂ ਹਾਲਤਾਂ ਵਿਚ ਮਾਸਕ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਆਸਟ੍ਰੇਲੀਅਨ ਡਿਪਾਰਟਮੈਂਟ ਆਫ਼ ਹੈਲਥ ਐਂਡ ਏਜਡ ਕੇਅਰ ਮੁਤਾਬਕ 8 ਨਵੰਬਰ ਤੋਂ 7 ਦਿਨਾਂ ਵਿਚ ਆਸਟ੍ਰੇਲੀਆ ਵਿਚ ਕੋਵਿਡ ਦੇ 54,661 ਮਾਮਲੇ ਸਾਹਮਣੇ ਆਏ ਹਨ। ਔਸਤਨ 7809 ਪ੍ਰਤੀ ਦਿਨ ਕੇਸ ਆਏ ਹਨ। ਇਹ ਤਾਜ਼ਾ ਅੰਕੜਾ ਪਿਛਲੇ ਹਫ਼ਤੇ ਮਾਮਲਿਆਂ ਵਿਚ 47 ਫੀਸਦ ਵਾਧੇ ਨੂੰ ਦਰਸਾਉਂਦਾ ਹੈ। ਹਸਪਤਾਲ ਵਿਚ ਦਾਖ਼ਲ ਕੋਵਿਡ -19 ਕੇਸਾਂ ਦੀ ਗਿਣਤੀ ਪਿਛਲੇ ਹਫ਼ਤੇ ਦੇ ਮੁਕਾਬਲੇ ਔਸਤਨ 12 ਫੀਸਦ ਵਧੀ ਹੈ। ਪ੍ਰੋ. ਐਸਟਰਮੈਨ ਨੇ ਕਿਹਾ ਹੈ ਕਿ ਇਸ ਸਮੇਂ ਆਲੇ-ਦੁਆਲੇ ਬਹੁਤ ਜ਼ਿਆਦਾ ਕੋਵਿਡ ਵਾਇਰਸ ਹੈ ਤੇ ਇਹ ਤੇਜ਼ੀ ਨਾਲ ਵੱਧ ਰਿਹਾ ਹੈ। ਪ੍ਰੋ. ਐਸਟਰਮੈਨ ਨੇ ਕਿਹਾ ਕਿ ਪਿਛਲੇ ਹਫ਼ਤੇ NSW ਵਿਚ 20,000 ਨਿਦਾਨ ਕੀਤੇ ਗਏ ਕੇਸ ਸਨ।

ਦੀਦਾਵਰ

+916284336773

ਸੰਪਰਕ : ਸਰੂਪਨਗਰ।ਰਾਓਵਾਲੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਸੇਵਾ-ਮੁਕਤ ਬੰਦੇ ਦੀ ਗਾਥਾ
Next articleਫੋਕੇ ਰਿਸ਼ਤੇ