ਸੂਬੇ ਚ ਹੜ੍ਹਾਂ ਦੀ ਮਾਰ, ਚੋਰ ਮਚਾ ਰਹੇ  ਹਾਹਾਕਾਰ

ਨਕਾਬਪੋਸ਼ ਚੋਰਾਂ ਨੇ ਸਰਕਾਰੀ ਸਕੂਲ ਮੀਰੇ ਨੂੰ ਬਣਾਇਆ ਨਿਸ਼ਾਨਾ, ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ
ਹੁਣ ਤੱਕ ਸੁਲਤਾਨਪੁਰ ਲੋਧੀ ਬਲਾਕ ਦੇ 10-15 ਸਕੂਲਾਂ ਚ ਹੋ ਚੁੱਕੀਆ ਹਨ ਚੋਰੀਆਂ
ਪੁਲਿਸ ਦੇ ਹੱਥ ਹਾਲੇ ਤੱਕ ਖਾਲੀ
 ਕਪੂਰਥਲਾ , 18 ਜੁਲਾਈ (ਕੌੜਾ)- ਸੂਬੇ ਦੇ ਕਈ ਹਿੱਸੇ ਹੜ੍ਹਾਂ ਦੀ ਮਾਰ ਝੱਲ ਰਹੇ ਨੇ ਅਤੇ ਲੋਕ ਇੱਕ ਦੂਸਰੇ ਦੀ ਮਦਦ ਕਰਦੇ ਦਿਖਾਈ ਦੇ ਰਹੇ ਹਨ। ਪਰ ਦੂਜੇ ਪਾਸੇ ਚੋਰ ਗਿਰੋਹ ਸਰਗਰਮ ਹਨ ਤੇ ਲਗਾਤਾਰ ਸਰਕਾਰੀ ਸਕੂਲਾਂ ਨੂੰ ਨਿਸ਼ਾਨਾ ਬਣਾ ਰਹੇ ਹਨ ।
 ਚੋਰ ਗਿਰੋਹ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇਕੇ ਆਤੰਕ ਮਚਾ ਰਹੇ ਨੇ । ਜਿਸਦੇ ਚਲਦਿਆਂ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।ਤਾਜ਼ਾ ਮਾਮਲਾ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਮੀਰੇ ਦੇ ਸਰਕਾਰੀ ਸਕੂਲ ਚ ਚੋਰੀ ਦਾ ਸਾਹਮਣੇ ਆਇਆ ਹੈ, ਚੋਰ ਸਕੂਲ ਦੇ ਕਮਰਿਆਂ ਦੇ ਤਾਲੇ ਤੋੜ ਕੇ ਐੱਲ ਈ ਡੀ  ,  ਮਿਡ ਡੇਅ ਮੀਲ ਦਾ ਸਾਮਾਨ, ਬਰਤਨ, ਸਟੇਸ਼ਨਰੀ ਦਾ ਸਮਾਨ, 2 ਗੈਸ ਸਿਲੰਡਰ ਸਣੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਨੇ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਏ । ਦੂਜੇ ਪਾਸੇ ਸਕੂਲ ਦੇ ਸਟਾਫ ਵੱਲੋਂ ਮਾਮਲੇ ਨੂੰ ਲੈਕੇ ਪੁਲਿਸ ਤੇ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ । ਹੁਣ ਤੱਕ ਸੁਲਤਾਨਪੁਰ ਲੋਧੀ ਦੇ 10 ਤੋਂ 15 ਸਰਕਾਰੀ ਸਕੂਲਾਂ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ। ਪਰ ਪੁਲਿਸ ਦੇ ਹੱਥ ਹਾਲੇ ਤੱਕ ਖਾਲੀ ਨੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਆਪ ਆਗੂ ਰਜਿੰਦਰ ਸੰਧੂ ਨੇ ਫਿਰ ਜਿੱਤਿਆ ਹਲਕੇ ਦੇ ਲੋਕਾਂ ਦਾ ਦਿਲ
Next articleਭਾਜਪਾ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਦੁਆਰਾ ਕੀਤੀਆਂ ਗਈਆਂ ਵੱਖ ਵੱਖ ਨਿਯੁਕਤੀਆਂ