ਨੇਪਾਲ ਵਿੱਚ ਆਏ ਹੜ੍ਹ ਕਾਰਨ 380 ਤੋਂ ਵੱਧ ਘਰਾਂ ਵਿੱਚ ਪਾਣੀ ਭਰਿਆ

ਕਾਠਮੰਡੂ (ਸਮਾਜ ਵੀਕਲੀ): ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਪਏ ਭਾਰੀ ਮੀਂਹ ਕਾਰਨ ਅਚਾਨਕ ਆਏ ਹੜ੍ਹਾਂ ਦੌਰਾਨ 380 ਤੋਂ ਵੱਧ ਮਕਾਨਾਂ ਵਿੱਚ ਪਾਣੀ ਭਰ ਗਿਆ ਅਤੇ ਇਨ੍ਹਾਂ ਹੜ੍ਹਾਂ ਕਾਰਨ ਕਈ ਰਿਹਾਇਸ਼ੀ ਖੇਤਰਾਂ ਨੂੰ ਨੁਕਸਾਨ ਪੁੱਜਿਆ ਹੈ। ਕਾਠਮੰਡੂ ਵਿੱਚ ਐਤਵਾਰ ਰਾਤ ਨੂੰ ਪਏ ਭਾਰੀ ਮੀਂਹ ਕਾਰਨ 100 ਤੋਂ ਵੱਧ ਥਾਵਾਂ ’ਤੇ ਪਾਣੀ ਭਰ ਗਿਆ ਸੀ। ਪੁਲੀਸ ਬੁਲਾਰੇ ਸੁਸ਼ੀਲ ਸਿੰਘ ਰਾਠੌਰ ਨੇ ਦੱਸਿਆ ਕਿ ਨੇਪਾਲ ਪੁਲੀਸ ਅਤੇ ਸੁਰੱਖਿਆ ਬਲਾਂ ਨੇ 138 ਲੋਕਾਂ ਨੂੰ ਬਚਾਇਆ ਹੈ। ਉਨ੍ਹਾਂ ਦੱਸਿਆ ਕਿ ਮਨੋਹਰਾ ਨਦੀ, ਕਡਾਗਰੀ, ਟੇਕੂ ਅਤੇ ਬਾਲਖੂ ਖੇਤਰਾਂ ਦੇ ਕਿਨਾਰੇ ਮੁਲਪਾਨੀ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਕੀਤੇ ਗਏ ਹਨ। ਕਾਠਮੰਡੂ ਵਿੱਚ ਨਦੀ ਕਿਨਾਰੇ ਰਿਹਾਇਸ਼ੀ ਇਲਾਕੇ ਅਚਾਨਕ ਆਏ ਹੜ੍ਹਾਂ ਕਾਰਨ ਡੁੱਬ ਗਏ। ਅਧਿਕਾਰੀਆਂ ਅਨੁਸਾਰ ਕਾਠਮੰਡੂ ਵਿੱਚ ਚਾਰ ਘੰਟਿਆਂ ਦੌਰਾਨ 105 ਐੱਮਐੱਮ ਮੀਂਹ ਪਿਆ। ਇਸੇ ਦੌਰਾਨ ਐਤਵਾਰ ਨੂੰ ਔਖਲਦੂੰਗਾ ਜ਼ਿਲ੍ਹੇ ਦੇ ਬੋਟਿਨੀ ਪਿੰਡ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ 7 ਵਿਅਕਤੀ ਜ਼ਖ਼ਮੀ ਹੋ ਗਏ। ਬਿਜਲੀ ਡਿੱਗਣ ਕਾਰਨ ਦਰਜਨਾਂ ਘਰ ਨੁਕਸਾਨੇ ਗਏ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕਾ: ਹੜ੍ਹ ਵਿੱਚ ਭਾਰਤੀ ਮੂਲ ਦੇ ਦੋ ਨੌਜਵਾਨ ਲਾਪਤਾ
Next articleਤਾਲਿਬਾਨ ਨੇ ਮਾਨਵੀ ਸਹਾਇਤਾ ਦੇ ਅਮਲੇ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ