ਸਮਾਜ ਸੇਵੀ ਡਾਕਟਰ ਦਵਿੰਦਰ ਚਾਹਲ ਆਪਣੀ ਪੂਰੀ ਟੀਮ ਨਾਲ ਲੋੜਵੰਦਾਂ ਤੱਕ ਪਹੁੰਚਾਉਣਗੇ ਸੁੱਕਾ ਰਾਸ਼ਣ
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪਿਛਲੇ ਦਿਨੀਂ ਭਾਰੀ ਮੀਂਹ ਨਾਲ ਅਤੇ ਦਰਿਆ ਨਾਲ ਲਗਦੇ ਇਲਾਕਿਆਂ ਵਿੱਚ ਆਏ ਭਾਰੀ ਹੜ੍ਹਾਂ ਨੇ ਲੱਖਾਂ ਲੋਕਾਂ ਤੇ ਫਸਲਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ।ਇਨ੍ਹਾਂ ਪੀੜਤ ਲੋਕਾਂ ਦੀ ਮਦਦ ਲਈ ਨੂਰਮਹਿਲ ਤੋਂ ਚਾਹਲ ਪਰਿਵਾਰ ਅਤੇ ਪਨੇਸਰ ਪਰਿਵਾਰ ਆਏ ਅੱਗੇ । ਜਾਣਕਾਰੀ ਦਿੰਦਿਆਂ ਸਮਾਜ਼ ਸੇਵੀ ਡਾਕਟਰ ਦਵਿੰਦਰ ਪਾਲ ਚਾਹਲ ਨੇ ਦੱਸਿਆ ਕਿ ਇਨ੍ਹਾਂ ਪੀੜਤਾਂ ਦੀ ਮੱਦਦ ਲਈ ਚਾਹਲ ਪਰਿਵਾਰ ਅਤੇ ਪਨੇਸਰ ਪਰਿਵਾਰ ਵੱਲੋਂ ਸੁੱਕਾ ਰਾਸ਼ਣ ਹੜ੍ਹ ਪੀੜਤ ਇਲਾਕਿਆਂ ਵਿੱਚ ਵੰਡਿਆ ਜਾਵੇਗਾ। ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿੱਥੇ ਹੜ ਦੇ ਪਾਣੀ ਦੇ ਵਿੱਚ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਸਨ ਪਰ ਹੁਣ ਪਾਣੀ ਪਿੰਡਾਂ ਵਿੱਚੋਂ ਖਤਮ ਹੋ ਗਿਆ ਹੈ ਪਰ ਅਜੇ ਵੀ ਅਗਲੇ ਸਮਿਆਂ ਤੱਕ ਲੋਕ ਆਪਣੇ ਉਨ੍ਹਾਂ ਰਾਹਾਂ ਤੇ ਨਹੀਂ ਆਉਣਗੇ ਕਿਉਂਕਿ ਹੜ ਦੇ ਨਾਲ ਸਾਰੇ ਇਲਾਕੇ ਬਹੁਤ ਹੀ ਪ੍ਰਭਾਵਿਤ ਹੋਏ ਹਨ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਮੁਸ਼ਕਿਲ ਘੜੀ ਦੇ ਵਿੱਚ ਇੱਕ ਜੁੱਟ ਹੋ ਕੇ ਜਿੰਨਾ ਹੋ ਸਕੇ ਰਾਹਤ ਸਮੱਗਰੀ ਸਿਹਤ ਸਹੂਲਤਾਂ ਪਹੁੰਚਾਈਏ ਤਾਂ ਜੋ ਕੋਈ ਵੀ ਘਰ ਰਾਸ਼ਨ ਅਤੇ ਹੋਰ ਸਿਹਤ ਸਹੂਲਤਾਂ ਅਤੇ ਹੋਰ ਜ਼ਰੂਰਤਾਂ ਤੋਂ ਵਾਂਝਾ ਨਾ ਰਹਿ ਸਕੇ । ਇਸ ਮੌਕੇ ਤੇ ਸਮਾਜ ਸੇਵੀ ਡਾਕਟਰ ਦਵਿੰਦਰ ਪਾਲ ਚਾਹਲ, ਸ਼ਾਮ ਮਿੱਤੂ, ਪੱਤਰਕਾਰ ਅਵਤਾਰ ਚੰਦ, ਪੱਤਰਕਾਰ ਰਵਿੰਦਰ ਭਾਰਦਵਾਜ, ਹਰਜੀਤ ਚਾਹਲ, ਰਾਹੁਲ ਚਾਹਲ, ਡੀ ਚਾਹਲ, ਪਾਲ ਚਾਹਲ , ਕਮਲਜੀਤ ਕੁੱਕਾ ਮੌਕੇ ਤੇ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



