ਸੰਗਰੂਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਸੂਬਾ ਪ੍ਰਧਾਨ ਐਡਵੋਕੇਟ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਵਿਧਾਨ ਸਭਾ ਹਲਕਾ ਭਦੌੜ ਦੀ ਜੁੰਮੇਵਾਰ ਲੀਡਰਸ਼ਿਪ ਨਾਲ ਸ੍ਰ ਲਖਵਿੰਦਰ ਸਿੰਘ ਲੱਖਾ MC ਦੇ ਗ੍ਰਹਿ ਆਨੰਦਪੁਰ ਬਸਤੀ ਤਪਾ ਵਿਖੇ ਸ੍ਰ ਸੁਖਵਿੰਦਰ ਸਿੰਘ ਢੋਲੂ ਹਲਕਾ ਪ੍ਰਧਾਨ ਭਦੌੜ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਜਿਸ ਵਿਚ ਲੈਕਚਰਾਰ ਅਮਰਜੀਤ ਸਿੰਘ ਝਲੂਰ ਸੂਬਾ ਜਨਰਲ ਸਕੱਤਰ ਅਤੇ ਜੋਨ ਇੰਚਾਰਜ ਪਟਿਆਲਾ, ਡਾਕਟਰ ਸਰਬਜੀਤ ਸਿੰਘ ਖੇੜੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਰਨਾਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਦੌਰਾਨ ਹਲਕੇ ਵਿੱਚ ਭਾਰੀ ਬਾਰਸ਼ ਤੋਂ ਪ੍ਰਭਾਵਿਤ ਲੋਕਾਂ ਦੇ ਔਖੇ ਸਮੇਂ ਵਿਚ ਸ਼ਾਮਿਲ ਹੋਣ ਲਈ ਡਿਊਟੀਆਂ ਲਗਾਈਆਂ ਗਈਆਂ ਅਤੇ ਸੈਕਟਰ ਪੱਧਰ ਦੇ ਢਾਂਚੇ ਨੂੰ ਜਲਦੀ ਮੁਕੰਮਲ ਕਰਨ ਲਈ ਕਿਹਾ। ਮੀਟਿੰਗ ਦੌਰਾਨ ਲਖਵਿੰਦਰ ਸਿੰਘ ਲੱਖਾ MC ਨੂੰ ਸ਼ਹਿਰੀ ਪ੍ਰਧਾਨ ਤਪਾ, ਸ੍ਰ ਬੀਰਬਲ ਸਿੰਘ ਦਰਾਕਾ ਨੂੰ ਸੈਕਟਰ ਪ੍ਰਧਾਨ, ਗੁਰਪ੍ਰੀਤ ਸਿੰਘ ਦਰਾਕਾ ਨੂੰ ਸੈਕਟਰ ਦਾ ਜਨਰਲ ਸਕੱਤਰ ਅਤੇ ਸ੍ਰ ਜੱਗਾ ਸਿੰਘ ਦਰਾਜ਼ ਨੂੰ ਸੈਕਟਰ ਦਾ ਸਕੱਤਰ ਨਿਯੁਕਤ ਕੀਤਾ ਗਿਆ। ਇਸ ਸਮੇਂ ਜਗਸੀਰ ਸਿੰਘ ਤਪਾ BVF Co. convener ਜ਼ਿਲ੍ਹਾ ਬਰਨਾਲਾ, ਸ੍ਰ ਗੁਰਬਖਸ਼ ਸਿੰਘ ਦਰਾਕਾ ਮੀਤ ਪ੍ਰਧਾਨ ਹਲਕਾ ਭਦੌੜ ਆਦਿ ਆਗੂ ਹਾਜ਼ਰ ਸਨ। ਅਖੀਰ ਵਿਚ ਸ੍ਰ ਦਰਸ਼ਨ ਸਿੰਘ ਤਪਾ ਹਲਕਾ ਇੰਚਾਰਜ ਭਦੌੜ ਨੇ ਮੀਟਿੰਗ ਵਿੱਚ ਹਾਜ਼ਰ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।
ਰਿਪੋਰਟ:- ਡਾਕਟਰ ਸਰਬਜੀਤ ਸਿੰਘ ਖੇੜੀ,
ਪ੍ਰਧਾਨ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਰਨਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



