ਬਰਲਿਨ, (ਸਮਾਜ ਵੀਕਲੀ): ਪੱਛਮੀ ਯੂਰਪ ਵਿੱਚ ਵਿਨਾਸ਼ਕਾਰੀ ਹੜ੍ਹਾਂ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ 150 ਹੋ ਗਈ ਹੈ। ਇਸੇ ਦੌਰਾਨ ਰਾਹਤ ਕਾਰਜ ਜਾਰੀ ਹਨ। ਪੁਲੀਸ ਨੇ ਦੱਸਿਆ ਕਿ ਜਰਮਨੀ ਦੀ ਅਹਰਵਿਲਰ ਕਾਊਂਟੀ ਵਿੱਚ 90 ਤੋਂ ਵੱਧ ਨਾਗਰਿਕਾਂ ਦੇ ਮਰਨ ਦੀ ਖਬਰ ਹੈ। ਇਹ ਕਾਊਂਟੀ ਹੜ੍ਹ ਦੀ ਮਾਰ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਰਾਈਨਲੈਂਡ-ਪੈਲੇਟੀਨੇਟ ਸੂਬੇ ਵਿੱਚ 63 ਲੋਕਾਂ ਦੇ ਮਰਨ ਦੀ ਸੂਚਨਾ ਦਿੱਤੀ ਸੀ। ਅਹਰਵਿਲਰ ਕਾਊਂਟੀ ਵਿੱਚ ਇਸੇ ਸੂਬੇ ਵਿੱਚ ਆਉਂਦੀ ਹੈ। ਜਰਮਨੀ ਦੇ ਸਭ ਤੋਂ ਵੱਧ ਆਬਾਦੀ ਵਾਲੇ ਉੱਤਰੀ ਰਾਈਨ-ਵੈਸਟਫਲਿਆ ਸੂਬੇ ਵਿੱਚ 43 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਸੇ ਦੌਰਾਨ ਬੈਲਜੀਅਮ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 27 ਹੋ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly