HOME ਹੜ੍ਹ ਪ੍ਰਭਾਵਿਤ ਏਰੀਏ ਦੇ ਸਕੂਲ ਵਿੱਚੋਂ ਗਾਰ ਕੱਢਣ ਲਈ ਗੌਰਮਿੰਟ ਟੀਚਰ ...

ਹੜ੍ਹ ਪ੍ਰਭਾਵਿਤ ਏਰੀਏ ਦੇ ਸਕੂਲ ਵਿੱਚੋਂ ਗਾਰ ਕੱਢਣ ਲਈ ਗੌਰਮਿੰਟ ਟੀਚਰ ਯੂਨੀਅਨ ਨੇ ਸੰਭਾਲਿਆ ਮੋਰਚਾ

3
ਕਪੂਰਥਲਾ,  (ਸਮਾਜ ਵੀਕਲੀ)  (ਕੌੜਾ )– ਪੰਜਾਬ ਵਿੱਚ ਆੲਟ ਹੜ੍ਹਾਂ ਨੇ ਜਿੱਥੇ ਕਿਸਾਨਾ, ਮਜਦੂਰਾਂ ਦੇ ਘਰਾਂ ਅਤੇ ਫਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ ਓਥੇ ਹੀ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਸਕੂਲਾਂ ਦਾ ਸਾਰਾ ਢਾਂਚਾ ਹੀ ਵਿਗਾੜ ਕੇ ਰੱਖ ਦਿੱਤਾ ਹੈ। ਸਾਰੇ ਸਕੂਲ ਪੂਰੀ ਤਰ੍ਹਾ ਗਾਰ ਨਾਲ ਭਰ ਚੁੱਕੇ ਹਨ,ਕਮਰਿਆ ਵਿੱਚ   ਪਏ ਡੈਸਕ,ਕੁਰਸੀਆਂ ,ਮਿਡ ਡੇ ਮੀਲ ਦਾ ਰਾਸ਼ਣ ਸਭ ਕੁਝ ਪਾਣੀ ਨੇ ਬਰਬਾਦ ਕਰ ਕੇ ਰੱਖ ਦਿੱਤਾ । ਅਜਿਹੇ ਵਿੱਚ ਗੌਰਮਿੰਟ ਟੀਚਰ ਯੂਨੀਅਨ ਕਪੂਰਥਲਾ ਨੇ ਹੜ੍ਹ ਪ੍ਰਭਾਵਿਤ ਸਰਕਾਰੀ ਸਕੂਲਾਂ ਵਿੱਚੋਂ ਗਾਰ ਕੱਢਣ ਦੀ ਜਿੰਮੇਵਾਰੀ ਸੰਭਾਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਰਛਪਾਲ ਸਿੰਘ ਵੜੈਚ ਅਤੇ ਜਿਲ੍ਹਾ ਪ੍ਰਧਾਨ ਸੁਖਚੈਣ ਬੱਧਣ ਨੇ ਦੱਸਿਆ ਕਿ ਬੀਤੇ ਦਿਨੀ ਗੌਰਮਿੰਟ ਟੀਚਰ ਯੂਨੀਅਨ ਕਪੂਰਥਲਾ  ਦੀ ਟੀਮ ਨੇ ਸੁਲਤਾਨਪੁਰ ਲੋਧੀ ਦੇ  ਹੜ੍ਹ ਪ੍ਰਭਾਿਵਤ ਪਿੰਡ ਬਾਊਪੁਰ ਦੇ ਸਕੂਲ ਦਾ ਦੌਰਾ ਕੀਤਾ ਸੀ, ਸਕੂਲ ਦੀ  ਹੜ੍ਹ ਕਾਰਨ ਹੋਈ  ਦੁਰਦਸ਼ਾ ਵੇਖ ਕੇ ਮੌਕੇ ਤੇ ਹੀ ਜਥੇਬੰਦੀ ਨੇ ਇਹ ਸਕੂਲ ਸਾਫ ਕਰਨ ਦਾ ਫੈਸਲਾ ਕੀਤਾ ਅਤੇ ਕੱਲ ਸਵੇਰ ਤੋਂ ਹੀ ਰਛਪਾਲ ਸਿੰਘ ਵੜੈਚ ਜਥੇਬੰਦੀ ਦੇ ਆਗੂਆਂ ਅਤੇ ਕੁਝ ਨੌਜਵਾਨਾਂ ਨੂੰ ਨਾਲ ਲੈ ਕੇ ਸਵੇਰ ਤੋਂ ਹੀ ਬਾਊਪੁਰ ਸਕੂਲ ਵਿੱਚ ਪੁੱਜ ਗਏ । ਗਾਰ ਨਾਲ ਭਰੇ ਕਮਰਿਆਂ ਅਤੇ ਫਰਨੀਚਰ ਨੂੰ ਸਾਫ ਕਰਨ ਲਈ ਨਾਲ ਵੱਡੇ ਵਾਸ਼ਿੰਗ ਪੰਪ ਅਤੇ ਹੋਰ ਸਮੱਗਰੀ ਨਾਲ ਸ਼ਾਮ ਤੱਕ ਸਕੂਲ ਦੇ ਸਾਰੇ ਕਮਰੇ,ਵਰਾਂਡਾ,ਰਸੋਈ ਸਮੇਤ ਸਾਰਾ ਫਰਨੀਚਰ ਸਾਫ ਕਰ ਦਿੱਤਾ । ਆਗੂਆਂ ਦੱਸਿਆ ਕਿ ਗਰਾਊਂਡ ਅਤੇ ਪਾਰਕ ਵੀ ਗਾਰ ਨਾਲ ਭਰੇ ਹੋਏ ਹਨ ਜੋ ਕਿ ਪਾਣੀ ਨਿਕਲਣ ਤੋਂ ਬਾਅਦ ਸਾਫ ਕੀਤੇ ਜਾਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਸਕੂਲ ਵੀ ਜਥੇਬੰਦੀ ਸਾਫ ਕਰਾਵੇਗੀ। ਇਸ ਮੌਕੇ ਤੇ ਸਕੂਲ ਦੇ ਅਧਿਆਪਕ ਯਾਦਵਿੰਦਰ ਸਿੰਘ ਪੰਡੋਰੀ, ਅਮਨਦੀਪ ਸਿੰਘ ਬਿਧੀਪੁਰ ਨੇ  ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਜਸਵਿੰਦਰ ਸਿੰਘ ਸ਼ਿਕਾਰਪੁਰ, ਸੁਖਵਿੰਦਰ ਸਿੰਘ ਕਾਲੇਵਾਲ, ਅਵਤਾਰ  ਸਿੰਘ ਹੈਬਤਪੁਰ, ਗੁਰਪ੍ਰੀਤ ਸਿੰਘ ਬੂਲਪੁਰ,ਜਗਜੀਤ ਸਿੰਘ,ਸੁਖਦੇਵ ਸਿੰਘ ਬੂਲਪੁਰ,ਕਾਰਜ ਸਿੰਘ ਬਾਊਪੁਰ ਆਦਿ  ਨੇ ਸੇਵਾ ਵਿੱਚ ਯੋਗਦਾਨ ਪਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleBeheading in the United States Will media speak?
Next articleਰੇਲ ਡਿੱਬਾ ਕਾਰਖਾਨਾ , ਕਪੂਰਥਲਾ ਵਿੱਚ ਹਿੰਦੀ ਪੰਦਰਵਾੜਾ ਦਾ ਸ਼ੁਭਆਰੰਭ