(ਸਮਾਜ ਵੀਕਲੀ)
ਵਾਹ ਉਏ ਸੁਣ ਪੰਜਾਬ ਸਿਆਂ,
ਕਿਸਮਤ ਹੀ ਤੇਰੀ ਖੋਟੀ ਹੈ,
ਬੰਦੇ ਤਾਂ ਬੰਦੇ ਹੈ ਗੇ ਸੀ,
ਕੁਦਰਤ ਵੀ ਤੇਰੀ ਦੋਖੀ ਹੈ,
ਚੜ੍ਹ ਚੜ੍ਹ ਕੇ ਆਉਣ ਬਲਾਵਾਂ ਜੋ,
ਬੰਦਾ ਬੈਠਾ ਜਾਂਦਾ ਸੋਚੀਂ ਹੈ,
ਆਫ਼ਤ ਤੇ ਆਫ਼ਤ ਆਣ ਪਵੇ,
ਮੰਡੀ ਜਿਉਂ ਕੋਈ ਅਨੋਖੀ ਹੈ,
ਕਦੇ ਲਾਸ਼ਾਂ ਤੇ ਬਦਮਾਸ਼ਾਂ ਦੇ,
ਤੇਰੀ ਦੌਰ ਨੇ ਮੰਜੀ ਠੋਕੀ ਹੈ,
ਹੜ੍ਹ ਨਸ਼ਿਆਂ ਦੇ,ਕਦੇ ਪਾਣੀ ਦੇ,
ਜ਼ਿੰਦਗੀ ਪਈ ਕੀਤੀ ਔਖੀ ਹੈ,
ਕਰਜ਼ੇ ਦੀਆਂ ਪੰਡਾਂ ਲਾਹੁੰਦਿਆਂ ਨੇ,
ਸਾਰੀ ਜ਼ਿੰਦਗੀ ਭੱਠੀ ਝੋਕੀ ਹੈ
ਪ੍ਰਿੰਸ ਪਤਾ ਨਹੀਂ ਕੀ ਕੁਝ ਹੜ੍ਹਣਾ ,
ਇਹ ਕੁਦਰਤ ਵਾਲ਼ੀ ਕਰੋਪੀ ਹੈ,
ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ)
ਆਫ਼ਿਸਰ ਕਾਲੋਨੀ ਸੰਗਰੂਰ 148001
9872299613
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly