(ਸਮਾਜ ਵੀਕਲੀ)
ਫਿਜ਼ਾ ਦੇ ਵਿੱਚ ਨਫਰਤਾਂ ਨਾ ਤੂੰ ਘੋਲ
ਕਾਦਰ ਦੇ ਸਨਮੁਖ ਭਲਾ ਤੇਰਾ ਕੀ ਤੋਲ।
ਜੂਨਾਂ ਭੋਗ ਮਿਲਿਆ ਜਨਮ ਨੂੰ ਨਾ ਰੋਲ
ਹਰ ਘੜੀ ਨਾਮ ਸੱਚੇ ਦਾ ਤੂੰ ਬਸ ਬੋਲ।।
ਰੋਸਿਆਂ ਵਾਲੀ ਚੁੱਕੀ ਫਿਰਦਾ ਤੂੰ ਪੰਡ
ਹੌਲਾ ਕਰ ਮਨ ਦਾ ਬੋਝਾਂ ਖੋਲ੍ਹ ਕੇ ਗੰਢ।
ਮੰਦੇ ਬੋਲ ਨਾ ਤੂੰ ਬੋਲ ਪਿਆਰ ਨੂੰ ਵੰਡ
ਨਾਮ ਜਪ ਕੇ ਵਿਕਾਰਾਂ ਦੀ ਝਾੜ ਕੰਢ।।
ਆਪਣੇ ਆਪ ਦਾ ਮੂਲ ਰੂਪ ਤੂੰ ਪਛਾਣ
ਸਭਨਾਂ ਮਾਨਸਾਂ ਨੂੰ ਏਕੇ ਰੂਪ ਕਰ ਜਾਣ।
ਸੱਚੇ ਦਾਤੇ ਦੇ ਦਰਬਾਰ ਦੇ ਸੁੱਖ ਜੋ ਤੂੰ ਭਾਲੇ
ਸਿਆਣਪਾਂ ਦੀ ਕੁੰਜੀ ਨਾ ਖੋਲ੍ਹੇ ਉਹ ਤਾਲੇ।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।


