
*ਮੈਡੀਕਲ ਚੈਕਅੱਪ ਕੈਂਪ ‘ਚ 100 ਤੋਂ ਵੱਧ ਮਰੀਜ਼ਾਂ ਨੇ ਲਿਆ ਲਾਹਾ
ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਅੰਤਰਰਾਜੀ ਮਹਿਲਾ ਦਿਵਸ ਮਨਾਉਂਦੇ ਹੋਏ ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਪੰਜ ਨਾਮੀ ਔਰਤਾਂ ਪ੍ਰਿੰਸੀਪਲ ਇੰਦਰਜੀਤ ਕੌਰ ਮੇਅਰ ਨਗਰ ਨਿਗਮ, ਆਰ.ਕੇ ਸਿੱਧੂ ਪੀਸੀਐਸ, ਡਾ: ਗੁਰਸਿਮਰਨ ਕੌਰ ਐਮ.ਬੀ.ਬੀ.ਐਸ, ਦਵਿੰਦਰ ਕੌਰ ਸੀ.ਡੀ.ਪੀ.ੳ ਅਤੇ ਪ੍ਰਿੰਸੀਪਲ ਕਰਮਜੀਤ ਕੌਰ ਨੂੰ ਸੰਸਥਾ ਦੀ ਚੇਅਰਪਰਸਨ ਕੁਲਵਿੰਦਰ ਕੌਰ ਗੋਗਾ, ਕਾਰਜਕਾਰਨੀ ਪ੍ਰਧਾਨ ਕਮਲੇਸ਼ ਜਾਂਗੜਾ ਨੇ ਸੰਸਥਾ ਦੇ ਮੁੱਖ ਸਲਾਹਕਾਰ ਅਤੇ ਕੌਂਸਲਰ ਸੋਹਣ ਸਿੰਘ ਗੋਗਾ ਦੀ ਅਗਵਾਈ ਵਿੱਚ ਸਰਵੋਤਮ ਮਹਿਲਾ-2025 ਅਵਾਰਡ ਨਾਲ ਸਨਮਾਨ ਕੀਤਾ। ਇਸ ਮੌਕੇ ਵਿਸ਼ੇਸ ਤੌਰ ਤੇ ਪੁੱਜੇ ਹਲਕਾ ਆਤਮ ਨਗਰ ਦੇ ‘ਆਪ’ ਵਿਧਾਇਕ ਕੁਲਵੰਤ ਸਿੰਘ ਸਿੱਧੂ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ ਅਤੇ ਕੌਂਸਲਰ ਪਤੀ ਪਰਮਿੰਦਰ ਸਿੰਘ ਸੋਮਾ, ਰਾਮਗੜ੍ਹੀਆ ਫੈਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਰਿਐਤ, ਦਵਿੰਦਰ ਕੌਰ ਬਸੰਤ ਨੂੰ ਵੀ ਸੰਸਥਾ ਵੱਲੋਂ ਵਿਸ਼ੇਸ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਹਰ ਸਾਲ ਦੀ ਤਰ੍ਹਾਂ ਮਹਿਲਾ ਦਿਵਸ ਮਨਾਉਂਦੇ ਹੋਏ ਇਸ ਵਾਰ ਸੰਸਥਾ ਵੱਲੋਂ ਫੋਰਟਿਸ ਹਸਪਤਾਲ ਦੇ ਵੱਡਮੁੱਲੇ ਸਹਿਯੋਗ ਨਾਲ ਕਿਡਨੀ, ਗਦੂਦਾਂ, ਜਨਰਲ ਮੈਡੀਸਨ, ਅੱਖਾਂ ਅਤੇ ਔਰਤਾਂ ਦੇ ਰੋਗਾਂ ਦਾ ਮੁਫਤ ਚੈਕਅੱਪ ਕੈਂਪ ਵੀ ਲਗਾਇਆ ਗਿਆ। ਜਿਸ ਵਿੱਚ 100 ਤੋਂ ਵੱਧ ਲੋੜਵੰਦ ਮਰੀਜ਼ਾਂ ਨੇ ਡਾ: ਜਸਪ੍ਰੀਤ ਕੌਰ ਛਾਬੜਾ, ਡਾ: ਗੁਰਸਿਮਰਨ ਕੌਰ ਅਤੇ ਡਾ: ਮਨਦੀਪ ਸਿੰਘ ਤੋਂ ਚੈੱਕਅਪ ਕਰਵਾ ਕੇ ਇਸ ਕੈਂਪ ਦਾ ਲਾਹਾ ਲਿਆ। ਸੰਸਥਾ ਦੀ ਚੇਅਰਪਰਸਨ ਕੁਲਵਿੰਦਰ ਕੌਰ ਗੋਗਾ ਅਤੇ ਮੁੱਖ ਸਲਾਹਕਾਰ ਸੋਹਣ ਸਿੰਘ ਗੋਗਾ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਮੁੱਖ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਉੱਥੇ ਕਿਹਾ ਕਿ ਮਜ਼ਬੂਤ ਔਰਤ ਕਦੇ ਵੀ ਕਿਸੇ ਚੁਣੌਤੀ ਤੋਂ ਨਹੀਂ ਭੱਜਦੀ। ਅੱਜ ਬਹੁਤ ਸਾਰੀਆਂ ਔਰਤਾਂ ਆਪਣੇ ਮਾਂ-ਬਾਪ ਨਾਲ ਉਨ੍ਹਾਂ ਦੇ ਕਾਰੋਬਾਰ ਵਿੱਚ ਹੱਥ ਵਟਾ ਕੇ ਦੁਜਿਆਂ ਲਈ ਮਿਸਾਲ ਬਣ ਰਹੀਆਂ ਹਨ। ਗੋਗਾ ਨੇ ਕਿਹਾ ਕਿ ਬਹੁਤ ਮਾਣ ਮਹਿਸੂਸ ਹੁੰਦਾ ਹੈ ਜਦ ਇੱਕ ਔਰਤ ਪਾਇਲਟ, ਪ੍ਰੋਫ਼ੈਸਰ, ਡਾਕਟਰ, ਸਾਇੰਸਦਾਨ ਦੇ ਨਾਲ-ਨਾਲ ਰਾਜਨੀਤਕ ਖੇਤਰ ਅਤੇ ਬਾਰਡਰਾਂ ਤੇ ਤਾਇਨਾਤ ਹੋ ਕੇ ਦੇਸ਼ ਦੀ ਰੱਖਿਆ ਲਈ ਡਿਉਟੀ ਨਿਭਾ ਰਹੀਆਂ ਹਨ। ਇਸ ਮੌਕੇ ਬੱਚੀਆਂ ਵੱਲੋਂ ਸਮਾਜਿਕ ਬੁਰਾਈਆਂ ਤੇ ਚੋਟ ਕਰਦੀਆਂ ਪੇਸ਼ਕਾਰੀਆਂ ਨਾਲ ਸਮਾਜ ਨੂੰ ਇੱਕ ਨਵੀਂ ਸੇਧ ਦੇਣ ਲਈ ਪ੍ਰੇਰਿਤ ਵੀ ਕੀਤਾ। ਹੋਰਨਾਂ ਤੋਂ ਇਲਾਵਾ ਹਰਜੀਤ ਕੌਰ ਭੱਟੀ, ਜਨਕ ਮਹਾਜਨ, ਹਰਮਿੰਦਰ ਕੌਰ, ਅਮਰਜੀਤ ਕੌਰ ਸਿੰਮੀ, ਸਰਿਤਾ, ਬਲਜੀਤ ਕੌਰ, ਮਨਪ੍ਰੀਤ ਕੌਰ, ਹਰਜੀ ਕੌਰ, ਬਲਵਿੰਦਰ ਕੌਰ, ਡਿੰਪਲ, ਕਰਨੈਲ ਕੌਰ, ਅਨੂ ਸ਼ਰਮਾ, ਰਮਾ ਸ਼ਰਮਾ, ਸੰਦੀਪ ਕੌਰ, ਅਮਨਦੀਪ ਕੌਰ, ਬੀਰਪਾਲ ਬਿਰਦੀ, ਸੁਖਵਿੰਦਰ ਸਿੰਘ ਦਹੇਲਾ, ਅਕਾਸ਼ ਵਰਮਾ, ਸਤਨਾਮ ਸਿੰਘ ਠੇਕੇਦਾਰ, ਭਾਈ ਕੁਲਬੀਰ ਸਿੰਘ, ਰਿੰਕੂ ਰਾਜੜ, ਪ੍ਰੇਮ ਸਿੰਘ ਪੀ.ਐਸ, ਹਰਦੀਪ ਸਿੰਘ, ਚਰਨਜੀਤ ਸਿੰਘ ਚੰਨਾ ਬਲਜੀਤ ਸਿੰਘ ਉੱਭੀ, ਮਹਿੰਦਰ ਸਿੰਘ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj