ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਨਸ਼ਿਆਂ ਦੇ ਸੌਦਾਗਰਾਂ ਦੀਆਂ ਪੰਜਾਬ ਦੀ ਰਾਜਨੀਤੀ ਚੋਂ ਜੜਾਂ ਪੁੱਟਣ ਵਾਲੀ ਹੋਵੇਗੀ ਬਸਪਾ ਦੀ ਸਤਾ ਪ੍ਰਾਪਤ ਕਰੋ ਰੈਲੀ ਅੱਜ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਡਾਕਟਰ ਸ:ਅਵਤਾਰ ਸਿੰਘ ਕਰੀਮਪੁਰੀ ਜੀ ਨੇ ਪਿੰਡ ਗੜੁੱਪੜ ਵਿਖੇ ਸਬੋਧਨ ਕਰਦੇ ਦੱਸਿਆ ਪਿੰਡ ਗੜ੍ਹਪੜ ਵਿਧਾਨ ਸਭਾ ਬੰਗਾ ਵਿਖੇ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਹੋਈ ਜਿਸ ਵਿੱਚ 15 ਮਾਰਚ ਨੂੰ ਦਾਣਾ ਮੰਡੀ ਬਹਿਰਾਮ ਵਿਖੇ ਰੱਖੀ ਗਈ ਸਤਾ ਪ੍ਰਾਪਤ ਕਰੋ ਰੈਲੀ ਦੇ ਵਿੱਚ ਵੱਡੀ ਗਿਣਤੀ ਚ ਪਹੁੰਚਣ ਦਾ ਸੱਦਾ ਦਿੱਤਾ ਗਿਆ । ਪਿੰਡ ਨਿਵਾਸੀਆਂ ਦੀ ਤਰੀਫ਼ ਵੀ ਕੀਤੀ ਗਈ ਕਿ ਬਾਕੀ ਪਿੰਡਾਂ ਨੂੰ ਜਗਾਉਣ ਵਾਲਾ ਮਿਸ਼ਨਰੀ ਪਿੰਡ ਹੈ ਜਿਸ ਪਿੰਡ ਦਾ ਸਵਰਗੀਏ ਸੁਰਿੰਦਰ ਸੁਮਨ ਹੋਏ ਹਨ ਜਿਨ੍ਹਾਂ ਨੇ ਪੂਰੀ ਲਗਨ ਨਾਲ ਪਾਰਟੀ ਦਾ ਕੰਮ ਕੀਤਾ ਅਤੇ ਪਿੰਡ ਪਿੰਡ ਜਾ ਕੇ ਮਿਸ਼ਨ ਨੂੰ ਫਿਲਾਉਣ ਵਾਲੇ ਨਾਟਕ ਖੇਡੇ ਸਨ।ਇਸ ਮੌਕੇ ਪਾਰਟੀ ਦੇ ਸਟੇਟ ਜਨਰਲ ਸੈਕਟਰੀ ਪਰਵੀਨ ਬੰਗਾ, ਜਿਲਾ ਆਗੂ ਮਨੋਹਰ ਕਮਾਮ, ਹਰਬਲਾਸ ਬਸਰਾ, ਵਿਧਾਨ ਸਭਾ ਲੀਡਰਸ਼ਿਪ ਵਿਜੇ ਗੁਣਾਚੌਰ,ਤੁਹਾਡਾ ਆਪਣਾ ਗਾਇਕ ਰਾਜ ਦਦਰਾਲ ਤੋਂ ਇਲਾਵਾ ਹੋਰ ਪਾਰਟੀ ਦੀ ਲੀਡਰਸ਼ਿਪ ਵਰਕਰ ਸਮਰਥਕ ਵੱਡੀ ਗਿਣਤੀ ਵਿੱਚ ਮੌਜੂਦ ਸਨ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



