ਚਾਲੂ ਮਹੀਨੇ ਦੇ ਅੰਤ ਤੱਕ ਸੰਚਾਲਨ ਦੇ ਲਈ ਸੌਂਪੇ ਜਾਣ ਨੂੰ ਤਿਆਰ ਹੈ ਵੰਦੇ ਭਾਰਤ- ਅਮਨ ਕੁਮਾਰ
ਕਪੂਰਥਲਾ, (ਸਮਾਜ ਵੀਕਲੀ) (ਕੌੜਾ )– ਦੇਸ਼ ਵਿੱਚ ਬਣਨ ਵਾਲੀ ਰੇਲ ਨਿਰਮਾਣ ਨੂੰ ਇੱਕ ਨਵੀਂ ਗਤੀ ਦਿੰਦੇ ਹੋਏ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਆਪਣੀ ਪਹਿਲੀ ਬੰਦੇ ਭਾਰਤ ਟ੍ਰੇਨ ਦਾ ਸਫਲ ਨਿਰਮਾਣ ਕੀਤਾ ਹੈ। ਪੂਰੀਆਂ ਸਹੂਲਤਾਂ ਨਾਲ ਭਰਪੂਰ 16 ਕੋਚਾਂ ਵਾਲਾ ਰੈਕ ਅੰਤਿਮ ਚਰਨ ਵਿੱਚ ਹੈ ਅਤੇ ਚਾਲੂ ਮਹੀਨੇ ਦੇ ਅੰਤ ਤੱਕ ਸੰਚਾਲਨ ਦੇ ਲਈ ਸੌਂਪੇ ਜਾਣ ਨੂੰ ਤਿਆਰ ਹੈ। ਇਹ ਉਪਲਬਧੀ ਦੇਸ਼ ਵਿੱਚ ਆਧੁਨਿਕ ਟ੍ਰੇਨ ਨਿਰਮਾਣ ਸਮਰੱਥਾ ਤੇ ਵਿਸਤਾਰ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਿਤ ਹੋਵੇਗੀ। ਗੱਲਬਾਤ ਕਰਦੇ ਹੋਏ। ਅਮਨ ਕੁਮਾਰ ਨੇ ਵੰਦੇ ਭਾਰਤ ਕੋਚਾਂ ਦੇ ਨਵੀਨਤਮ ਰੈਕ ਵਿੱਚ ਸ਼ਾਮਿਲ ਤਕਨੀਕੀ ਉਪਕਰਣਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਪਹਿਲੀ ਭਾਰਤ ਵੰਦੇ ਟ੍ਰੇਨ ਦਾ ਨਿਰਮਾਣ ਆਰ ਸੀ ਐੱਫ ਕਪੂਰਥਲਾ ਵਿੱਚ ਕੀਤਾ ਗਿਆ। ਉਹਨਾਂ ਕਿਹਾ ਕਿ ਉਤਪਾਦਨ ਸਮਰੱਥਾ ਦਾ ਵਿਸਤਾਰ ਹੋਇਆ ਹੈ।ਇਸ ਨਾਲ ਪਹਿਲਾਂ ਇਸ ਦਾ ਡਿਜ਼ਾਇਨ ਅਤੇ ਨਿਰਮਾਣ ਇੰਟੀਕਰਿਲ ਕੋਚ ਫੈਕਟਰੀ ਚੇਨਈ ਵਿੱਚ ਕੀਤਾ ਗਿਆ। ਇਹ ਪਹਿਲੀ ਇੰਡੀਅਨ ਰੇਲਵੇ ਦੀ ਨਿਰਮਾਣ ਸਮਰੱਥਾ ਨੂੰ ਹੋਰ ਦ੍ਰਿੜ ਕਰੇਗੀ।
ਉਹਨਾਂ ਦੱਸਿਆ ਕਿ ਰੇਲ ਰੇਲ ਕੋਚ ਫੈਕਟਰੀ ਵਿੱਚ ਪ੍ਰਤੀ ਸਾਲ 2200 ਤੋਂ 2300ਕੋਚ ਤਿਆਰ ਹੁੰਦੇ ਹਨ ਜੋ ਕਿ ਰੇਲ ਵਿਭਾਗ ਦੇ ਅਦਾਲਤ ਟੀਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੇ ਕੀਤੇ ਜਾਂਦੇ ਹਨ। ਵੰਦੇ ਭਾਰਤ ਕੋਚਾਂ ਦੀਆਂ ਵਿਸ਼ੇਸ਼ਤਾਵਾਂ ਤੇ ਰੋਸ਼ਨੀ ਪਾਉਂਦੇ ਹੋਏ ਅਮਨ ਕੁਮਾਰ ਨੇ ਦੱਸਿਆ ਕਿ ਇਸ ਵਿੱਚ ਕਵਚ ਵਰਗੀਆਂ ਅਤਿਅਧੁਨਿਕ ਨਵੀਂ ਸੁਰੱਖਿਆ ਪ੍ਰਣਾਲੀਆਂ ਨਾਲ ਡਿਜ਼ਾਇਨ ਅਤੇ ਹੋਰ ਉਨਤ ਅੱਗ ਪਹਿਚਾਣ ਅਤੇ ਹੋਰ ਤਕਨੀਕਾਂ ਦੀਆਂ ਪੂਰੀਆਂ ਸਹੂਲਤਾਂ ਹਨ। ਇਹ ਟਰੇਨ 160 ਕਿਲੋਮੀਟਰੀ ਪ੍ਰਤੀ ਘੰਟੇ ਦੀ ਗਤੀ ਨਾਲ 180 ਕਿਲੋਮੀਟਰ ਪ੍ਰਤੀ ਘੰਟਾ ਚੱਲਣ ਵਿੱਚ ਸਮਰੱਥ ਹੈ। ਇਸ ਤੋਂ ਇਲਾਵਾ ਇੰਟੀਗਰੇਸ਼ਨ ਅਤੇ ਏਅਰ ਕੰਡੀਸ਼ਨਰ ਪ੍ਰਣਾਲੀ ਆਧੁਨਿਕ ਇੰਟੀਰੀਅਰ ਤੇ ਅਰਾਮਦਾਇਕ ਸੀਟਿੰਗ, ਮੋਬਾਈਲ ਚਾਰਜਿੰਗ ਸੁਵਿਧਾ, ਬਾਥਰੂਮ, ਬੈਟਰੀ ਵਿਵਸਥਾ, ਸੀਸੀਟੀਵੀ ਨਿਗਰਾਨੀ, ਜੀਪੀਐਸ ਅਧਾਰਿਤ ਯਾਤਰੀ ਸੂਚਨਾ ਪ੍ਰਣਾਲੀ ਅਤੇ ਹੋਰ ਪਾਵਰ ਦਰਵਾਜੇ ਵਰਗੀਆਂ ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈੱਸ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



